(Source: ECI/ABP News/ABP Majha)
ਸਿਰਫ 4,662 ਦੀ ਦਰ 'ਤੇ ਮਿਲੇਗਾ ਸੋਨਾ, ਪਹਿਲੀ ਮਾਰਚ ਤੋਂ ਖਰੀਦਣ ਦਾ ਮੌਕਾ
ਸਾਵਰੇਨ ਗੋਲਡ ਬੌਂਡ ਸਕੀਮ 'ਚ ਸੋਨੇ ਦੀ ਵਿਕਰੀ ਬੈਂਕਾਂ, ਸਟੌਕ ਹੋਲਡਿੰਗ ਕੌਪਰੇਸ਼ਨ ਆਫ ਇੰਡੀਆ, ਡਾਕਘਰਾਂ ਤੇ ਮਾਨਤਾ ਪ੍ਰਾਪਤ ਸਟੌਕ ਐਕਸਚੇਜਾਂ ਦੇ ਜ਼ਰੀਏ ਕੀਤੀ ਜਾਵੇਗੀ। Sovereign gold bond ਯੋਜਨਾ ਦੀ ਸ਼ੁਰੂਆਤ ਨਵੰਬਰ 2015 'ਚ ਕੀਤੀ ਗਈ ਸੀ।
ਨਵੀਂ ਦਿੱਲੀ: ਸਾਵਰੇਨ ਗੋਲਡ ਸਕੀਮ 2020-21 ਦੀ ਬਾਰਵ੍ਹੀਂ ਸੀਰੀਜ਼ ਸਬਸਕ੍ਰਿਪਸ਼ਨ ਖੁੱਲ੍ਹਣ ਜਾ ਰਹੀ ਹੈ। ਇਹ ਸੀਰੀਜ਼ ਇਕ ਮਾਰਚ ਤੋਂ ਪੰਜ ਮਾਰਚ ਤਕ ਸਬਸਕ੍ਰਿਪਸ਼ਨ ਲਈ ਖੁੱਲ੍ਹੀ ਰਹੇਗੀ। ਇਸ ਸਕੀਮ ਦੇ ਤਹਿਤ ਤੁਹਾਡੇ ਕੋਲ ਬਜ਼ਾਰ ਤੋਂ ਘੱਟ ਰੇਟ 'ਚ ਸੋਨਾ ਖਰੀਦਣ ਦਾ ਮੌਕਾ ਹੈ। ਐਸਜੀਬੀ ਸਕੀਮ ਦੀ ਇਸ ਲੜੀ 'ਚ ਇਕ ਗ੍ਰਾਮ ਸੋਨੇ ਦੀ ਕੀਮਤ 4,662 ਰੁਪਏ ਤੈਅ ਕੀਤੀ ਗਈ ਹੈ। ਵਿੱਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ ਗਈ।
ਮੰਤਰਾਲੇ ਦੇ ਬਿਆਨ 'ਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਇਹ ਤੈਅ ਕੀਤਾ ਹੈ ਕਿ ਇਸ ਯੋਜਨਾ ਦੇ ਤਹਿਤ ਜੋ ਨਿਵੇਸ਼ਕ ਆਨਲਾਈਨ ਬਿਨੈ ਕਰਨਗੇ ਅਤੇ ਡਿਜ਼ੀਟਲ ਮਾਧਿਅਮ ਤੋਂ ਭੁਗਤਾਨ ਕਰਨਗੇ, ਉਨ੍ਹਾਂ ਨੂੰ ਜਾਰੀ ਰੇਟ 'ਚ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦਿੱਤੀ ਜਾਵੇਗੀ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬੌਂਡ ਦਾ ਜਾਰੀ ਪ੍ਰਾਈਸ 4,612 ਰੁਪਏ ਪ੍ਰਤੀ 1 ਗ੍ਰਾਮ ਰਹੇਗਾ।
ਸਾਵਰੇਨ ਗੋਲਡ ਬੌਂਡ ਸਕੀਮ 'ਚ ਸੋਨੇ ਦੀ ਵਿਕਰੀ ਬੈਂਕਾਂ, ਸਟੌਕ ਹੋਲਡਿੰਗ ਕੌਪਰੇਸ਼ਨ ਆਫ ਇੰਡੀਆ, ਡਾਕਘਰਾਂ ਤੇ ਮਾਨਤਾ ਪ੍ਰਾਪਤ ਸਟੌਕ ਐਕਸਚੇਜਾਂ ਦੇ ਜ਼ਰੀਏ ਕੀਤੀ ਜਾਵੇਗੀ। Sovereign gold bond ਯੋਜਨਾ ਦੀ ਸ਼ੁਰੂਆਤ ਨਵੰਬਰ 2015 'ਚ ਕੀਤੀ ਗਈ ਸੀ। ਇਸ ਯੋਜਨਾ ਨੂੰ ਲੌਂਚ ਕਰਨ ਦਾ ਉਦੇਸ਼ ਸੋਨੇ ਦੀ ਹਾਜ਼ਰ ਮੰਗ ਨੂੰ ਘੱਟ ਕਰਨਾ ਤੇ ਸੋਨੇ ਦੀ ਖਰੀਦ ਲਈ ਇਸਤੇਮਾਲ ਕੀਤੇ ਜਾਣ ਵਾਲੇ ਘਰੇਲੂ ਬੱਚਤ ਦੇ ਇਕ ਹਿੱਸੇ ਨੂੰ ਵਿੱਤੀ ਬੱਚਤ 'ਚ ਤਬਦੀਲ ਕਰਨਾ ਸੀ।
ਇਸ ਦੀ ਮੈਚਿਓਰਟੀ ਮਿਆਦ ਅੱਠ ਸਾਲ ਦੀ ਹੁੰਦੀ ਹੈ। ਪਰ ਨਿਵੇਸ਼ਕਾ ਪੰਜਵੇਂ ਸਾਲ ਤੋਂ ਬਾਅਦ ਇਸ 'ਚੋਂ ਬਾਹਰ ਨਿੱਕਲ ਸਕਦੇ ਹਨ। ਹਾਲਾਂਕਿ ਜੇਕਰ ਕੋਈ ਨਿਵੇਸ਼ਕ 5 ਸਾਲ ਦੀ ਲੌਕ ਇਨ ਮਿਆਦ ਤੋਂ ਪਹਿਲਾਂ ਬਾਹਰ ਨਿੱਕਲਣਾ ਚਾਹੁੰਦੇ ਹਨ ਤਾਂ ਉਸ ਨੂੰ ਸਟੌਕ ਐਕਸਚੇਂਜ 'ਚ ਵੇਚ ਕੇ ਹਮੇਸ਼ਾ ਲਈ ਬਾਹਰ ਨਿੱਕਲ ਸਕਦੇ ਹਨ।
ਯੋਜਨਾ ਦੇ ਅੰਤਰਗਤ ਕੋਈ ਵੀ ਨਿਵੇਸ਼ਕ ਇਕ ਗ੍ਰਾਮ ਜਾਂ ਇਸ ਤੋਂ ਜ਼ਿਆਦਾ ਸੋਨਾ ਖਰੀਦ ਸਕਦਾ ਹੈ। ਕੋਈ ਵਿਅਕਤੀ ਜਾਂ ਹਿੰਦੂ ਅਨਡਿਵਾਇਡਡ ਫੈਮਿਲੀ ਦਾ ਇਕ ਵਿੱਤੀ ਸਾਲ 'ਚ ਚਾਰ ਕਿੱਲੋ ਸਾਵਰਨ ਗੋਲਡ ਬੌਂਡ ਖਰੀਦ ਸਕਦਾ ਹੈ। ਉੱਥੇ ਹੀ ਹੋਰ ਯੋਗ ਨਿਵੇਸ਼ਕ 20 ਕਿੱਲੋ ਸੋਨਾ ਇਕ ਸਾਲ 'ਚ ਖਰੀਦ ਸਕਦੇ ਹਨ। ਸਾਵਰੇਨ ਗੋਲਡ ਬੌਂਡ ਸਕੀਮ ਦੇ ਤਹਿਤ ਗੋਲਡ ਬੌਂਡ ਖਰੀਦਣ ਲਈ KYC ਡੌਕੂਮੈਂਟ ਜਿਵੇਂ ਵੋਟਰ ਆਈਡੀ, ਆਧਾਰ ਕਾਰਡ, ਪੈਨ ਜਾਂ ਪਾਸਪੋਰਟ ਦੀ ਲੋੜ ਹੁੰਦੀ ਹੈ।