Stock Market Crash: ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ, ਸੈਂਸੈਕਸ 2300 ਅੰਕ ਡਿੱਗ ਕੇ 78500 ਤੱਕ ਫਿਸਲਿਆ, ਨਿਫਟੀ 414 ਅੰਕ ਡਿੱਗ ਕੇ 24300 'ਤੇ ਖੁੱਲ੍ਹਿਆ
Stock Market Crash: ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੀ ਸੁਨਾਮੀ ਆਈ ਹੈ ਅਤੇ ਇਸ ਕਰਕੇ ਨਿਵੇਸ਼ਕਾਂ ਦਾ 13 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਓਪਨਿੰਗ ਦੇ ਨਾਲ ਹੀ ਚਾਰੇ ਪਾਸੇ ਗਿਰਾਵਟ ਦਾ ਪਰਛਾਵਾਂ ਨਜ਼ਰ ਆ ਰਿਹਾ ਹੈ।
Stock Market Crash: ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੀ ਸੁਨਾਮੀ ਆਈ ਹੈ ਅਤੇ ਇਸ ਦੇ ਪਿੱਛੇ ਗਲੋਬਲ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਟੁੱਟ ਕੇ ਖੁੱਲ੍ਹੇ ਹਨ। ਬੈਂਕ ਨਿਫਟੀ 650 ਤੋਂ ਜ਼ਿਆਦਾ ਅੰਕਾਂ ਦੇ ਨੁਕਸਾਨ ਨਾਲ ਖੁੱਲ੍ਹਿਆ ਅਤੇ ਸ਼ੁਰੂਆਤੀ ਮਿੰਟਾਂ 'ਚ 800 ਅੰਕ ਡਿੱਗ ਕੇ 50560 'ਤੇ ਪਹੁੰਚ ਗਿਆ।
ਬਾਜ਼ਾਰ 'ਚ ਰਿਲਾਇੰਸ ਇੰਡਸਟਰੀਜ਼ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ 2-2.5 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇੰਡੀਆ ਵੀਆਈਐਕਸ ਅੱਜ 18 ਫੀਸਦੀ ਉੱਪਰ ਹੈ ਅਤੇ ਇਹ ਦਰਸਾ ਰਿਹਾ ਹੈ ਕਿ ਮਾਰਕੀਟ ਵਿੱਚ ਭਾਰੀ ਅਸਥਿਰਤਾ ਹੈ।
ਕਿੰਨੀ ਭਿਆਨਕ ਗਿਰਾਵਟ ਦੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ
ਹਫਤੇ ਦੇ ਪਹਿਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। BSE ਸੈਂਸੈਕਸ 2,393.77 ਅੰਕ ਜਾਂ 2.96 ਫੀਸਦੀ ਦੀ ਗਿਰਾਵਟ ਨਾਲ 78,588 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 414.85 ਅੰਕ ਜਾਂ 1.68 ਫੀਸਦੀ ਦੀ ਗਿਰਾਵਟ ਨਾਲ 24,302 'ਤੇ ਖੁੱਲ੍ਹਿਆ।
ਪ੍ਰੀ-ਓਪਨਿੰਗ ਵਿੱਚ ਹੀ ਬਾਜ਼ਾਰ ਵਿੱਚ ਮਚੀ ਹਾਹਾਕਾਰ
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ ਬੀਐੱਸਈ ਦਾ ਸੈਂਸੈਕਸ 3774.81 ਅੰਕ ਜਾਂ 4.66 ਫੀਸਦੀ ਦੀ ਭਾਰੀ ਗਿਰਾਵਟ ਨਾਲ 77207.14 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ NSE ਦਾ ਨਿਫਟੀ 605.10 ਅੰਕ ਜਾਂ 2.45 ਫੀਸਦੀ ਦੀ ਭਾਰੀ ਗਿਰਾਵਟ ਨਾਲ 24112.60 'ਤੇ ਕਾਰੋਬਾਰ ਕਰ ਰਿਹਾ ਸੀ।
ਕਿਉਂ ਦਿਖ ਰਹੀ ਗਲੋਬਰ ਬਾਜ਼ਾਰਾਂ ਵਿੱਚ ਆਹ ਗਿਰਾਵਟ
ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਅਤੇ ਅੱਜ ਏਸ਼ੀਆਈ ਬਾਜ਼ਾਰਾਂ 'ਚ ਆਈ ਗਿਰਾਵਟ ਦੀ ਸੁਨਾਮੀ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਓਪਨਿੰਗ ਦੇ ਨਾਲ ਹੀ ਨਿਵੇਸ਼ਕ ਪਹਿਲਾਂ ਹੀ BSE 'ਤੇ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁੱਕੇ ਹਨ ਕਿਉਂਕਿ BSE ਦਾ ਮਾਰਕੀਟ ਕੈਪ 444.35 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਸ਼ੁੱਕਰਵਾਰ ਨੂੰ ਬੀਐਸਈ ਦਾ ਮਾਰਕੀਟ ਕੈਪ 457.21 ਲੱਖ ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਓਪਨਿੰਗ ਦੇ ਨਾਲ ਹੀ 13 ਲੱਖ ਕਰੋੜ ਰੁਪਏ ਮਾਰਕੀਟ ਤੋਂ ਸਾਫ ਹੋ ਗਏ।
BSE 'ਤੇ 3325 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ ਅਤੇ ਇਨ੍ਹਾਂ 'ਚੋਂ 2770 ਸ਼ੇਅਰਾਂ ਦਾ ਕਾਰੋਬਾਰ ਗਿਰਾਵਟ 'ਤੇ ਹੋ ਰਿਹਾ ਹੈ। ਇੱਥੇ ਸਿਰਫ਼ 413 ਸ਼ੇਅਰ ਹੀ ਵਧ ਰਹੇ ਹਨ ਅਤੇ 142 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ। ਬੀਐਸਈ ਮਿਡਕੈਪ 3.13 ਫੀਸਦੀ ਅਤੇ ਬੀਐਸਈ ਸਮਾਲਕੈਪ 3.84 ਫੀਸਦੀ ਡਿੱਗਿਆ ਹੈ। BSE ਸਮਾਲਕੈਪ 'ਚ 3.65 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਜ਼ਬਰਦਸਤ ਗਿਰਾਵਟ
ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਤੇ ਪ੍ਰਮੁੱਖ ਅਮਰੀਕੀ ਸੂਚਕਾਂਕ 'ਚ ਕਰੀਬ ਢਾਈ ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਸ਼ੇਅਰ ਬਾਜ਼ਾਰ ਦੇ ਮੇਨ ਇੰਡੈਕਸ ਡਾਓ ਜੋਂਸ ਇੰਡਸਟਰੀਅਲ ਐਵਰੇਜ ਵਿੱਚ 610.71 ਅੰਕ ਜਾਂ 1.51 ਫੀਸਦੀ ਡਿੱਗ ਕੇ 39,737.26 ਅੰਕ 'ਤੇ ਬੰਦ ਹੋਇਆ। ਜਦਕਿ S&P 500 'ਚ 1.84 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਟੈਕ ਸਟਾਕ ਫੋਕਸਡ ਇੰਡੈਕਸ ਨੈਸਡੈਕ ਕੰਪੋਜ਼ਿਟ 2.43 ਫੀਸਦੀ ਡਿੱਗ ਕੇ 16,776.16 ਅੰਕ 'ਤੇ ਬੰਦ ਹੋਇਆ।