Stock Market: ਢਹਿ-ਢੇਰੀ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 1176 ਅੰਕ ਡਿੱਗਿਆ, ਨਿਵੇਸ਼ਕਾਂ ਨੂੰ ਵੱਡਾ ਝਟਕਾ
ਪਿਛਲੇ ਕਈ ਦਿਨਾਂ ਨੂੰ ਡਿੱਗ ਰਿਹਾ ਸ਼ੇਅਰ ਬਾਜ਼ਾਰ ਅੱਜ ਹਫਤੇ ਦੇ ਆਖਰੀ ਕਾਰੋਬਰੀ ਦਿਨ ਢਹਿ-ਢੇਰੀ ਹੋ ਗਿਆ। ਅੱਜ ਸ਼ੁੱਕਰਵਾਰ (20 ਦਸੰਬਰ) ਨੂੰ ਸੈਂਸੈਕਸ 1176 ਅੰਕਾਂ ਦੀ ਗਿਰਾਵਟ ਨਾਲ 78,041 'ਤੇ ਬੰਦ ਹੋਇਆ।
Stock Market: ਪਿਛਲੇ ਕਈ ਦਿਨਾਂ ਨੂੰ ਡਿੱਗ ਰਿਹਾ ਸ਼ੇਅਰ ਬਾਜ਼ਾਰ ਅੱਜ ਹਫਤੇ ਦੇ ਆਖਰੀ ਕਾਰੋਬਰੀ ਦਿਨ ਢਹਿ-ਢੇਰੀ ਹੋ ਗਿਆ। ਅੱਜ ਸ਼ੁੱਕਰਵਾਰ (20 ਦਸੰਬਰ) ਨੂੰ ਸੈਂਸੈਕਸ 1176 ਅੰਕਾਂ ਦੀ ਗਿਰਾਵਟ ਨਾਲ 78,041 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 364 ਅੰਕਾਂ ਦੀ ਗਿਰਾਵਟ ਨਾਲ 23,587 ਦੇ ਪੱਧਰ 'ਤੇ ਬੰਦ ਹੋਇਆ।
ਹਾਸਲ ਜਾਣਕਾਰੀ ਮੁਤਾਬਕ NSE ਦੇ ਸਾਰੇ ਸੈਕਟਰਲ ਸੂਚਕਾਂਕ ਸ਼ੁੱਕਰਵਾਰ ਨੂੰ ਹੇਠਾਂ ਡਿੱਗੇ। ਸਭ ਤੋਂ ਵੱਡੀ ਗਿਰਾਵਟ ਨਿਫਟੀ ਰਿਐਲਟੀ ਵਿੱਚ 3.84%, ਨਿਫਟੀ ਬੈਂਕ ਵਿੱਚ 2.58%, ਨਿਫਟੀ ਆਈਟੀ ਵਿੱਚ 2.42% ਤੇ ਨਿਫਟੀ ਆਟੋ ਵਿੱਚ 2.07% ਦਰਜ ਕੀਤੀ ਗਈ। NSE ਦੇ ਅੰਕੜਿਆਂ ਅਨੁਸਾਰ, 19 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਦੁਆਰਾ ਸ਼ੁੱਧ ਵਿਕਰੀ ₹4,224.92 ਕਰੋੜ ਰਹੀ। ਇਸ ਮਿਆਦ ਦੇ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ ₹ 3,943.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਸੇਅਰ ਬਾਜ਼ਰ ਤੋਂ ਹਾਸਲ ਜਾਣਕਾਰੀ ਮੁਤਾਬਕ ਘਰੇਲੂ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਲਗਾਤਾਰ 5ਵੇਂ ਦਿਨ ਘਾਟੇ ਨਾਲ ਬੰਦ ਹੋਏ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 1,176.46 (1.48%) ਅੰਕ ਡਿੱਗ ਕੇ 78,041.59 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 364.21 (1.52%) ਅੰਕ ਫਿਸਲ ਕੇ 23,587.50 'ਤੇ ਬੰਦ ਹੋਇਆ।
ਹਾਲਾਂਕਿ, ਸ਼ੁੱਕਰਵਾਰ ਨੂੰ ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ ਤੋਂ 10 ਪੈਸੇ ਸੁਧਰ ਕੇ 85.03 ਰੁਪਏ 'ਤੇ ਬੰਦ ਹੋਇਆ। ਬੀਐਸਈ 'ਤੇ ਲਗਪਗ 4085 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 1061 ਸ਼ੇਅਰ ਵਾਧੇ ਨਾਲ ਬੰਦ ਹੋਏ ਜਦਕਿ 2929 ਸ਼ੇਅਰ ਘਾਟੇ ਨਾਲ ਬੰਦ ਹੋਏ। 95 ਸ਼ੇਅਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਸ਼ੁੱਕਰਵਾਰ ਦੇ ਕਾਰੋਬਾਰ ਦੌਰਾਨ 229 ਸ਼ੇਅਰ 52-ਹਫ਼ਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਕਾਰੋਬਾਰ ਕਰ ਰਹੇ ਸਨ ਜਦੋਂਕਿ 68 ਸ਼ੇਅਰ 52-ਹਫ਼ਤੇ ਦੇ ਸਭ ਤੋਂ ਹੇਠਲੇ ਪੱਧਰ 'ਤੇ ਸਨ। ਨਿਫਟੀ ਆਟੋ, ਬੈਂਕ, ਐਫਐਮਸੀਜੀ ਤੇ ਆਈਟੀ ਵਰਗੇ ਲਗਪਗ ਸਾਰੇ ਸੈਕਟਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ।
ਦਰਅਸਲ ਅਮਰੀਕਾ ਵੱਲੋਂ ਫੈਡਰਲ ਦਰਾਂ 'ਚ ਕਟੌਤੀ ਤੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਗਿਰਾਵਟ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਵੀ ਸੈਂਸੈਕਸ 964 ਅੰਕਾਂ ਦੀ ਗਿਰਾਵਟ ਨਾਲ 79,218 'ਤੇ ਬੰਦ ਹੋਇਆ ਸੀ। ਜਦਕਿ ਨਿਫਟੀ 247 ਅੰਕ ਡਿੱਗ ਕੇ 23,951 ਦੇ ਪੱਧਰ 'ਤੇ ਬੰਦ ਹੋਇਆ ਸੀ।
ਗੂਗਲ 'ਤੇ ਟ੍ਰੈਂਡ ਕਰ ਰਿਹਾ SENSEX
ਬੰਬਈ ਸਟਾਕ ਐਕਸਚੇਂਜ ਦਾ SENSEX ਅੱਜ 1176 ਅੰਕਾਂ ਦੀ ਗਿਰਾਵਟ ਨਾਲ 78,041 'ਤੇ ਬੰਦ ਹੋਇਆ। ਕੱਲ੍ਹ (19 ਦਸੰਬਰ) ਵੀ ਬਾਜ਼ਾਰ ਵਿੱਚ 900 ਤੋਂ ਵੱਧ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਦੋਂ ਤੋਂ ਗੂਗਲ 'ਤੇ SENSEX ਨੂੰ ਲਗਾਤਾਰ ਸਰਚ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਪਿਛਲੇ 30 ਦਿਨਾਂ ਦੇ ਗੂਗਲ ਰੁਝਾਨਾਂ 'ਤੇ ਵੀ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੈ ਕਿ SENSEX ਦੀ ਖੋਜ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ।