Stock Market : ਯੂਕਰੇਨ 'ਤੇ ਰੂਸ ਦੇ ਹਮਲੇ ਮਗਰੋਂ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਸੈਂਸੈਕਸ 2788 ਅੰਕ ਡਿੱਗਿਆ
ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਨਾਮੀ ਆ ਗਈ ਹੈ। ਅੱਜ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ
Stock Market Closing On 24th February 2022: ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਨਾਮੀ ਆ ਗਈ ਹੈ। ਅੱਜ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਜਿਸ ਵਿੱਚ ਦੁਪਹਿਰ ਬਾਅਦ ਫਿਰ ਤੋਂ ਭਾਰੀ ਗਿਰਾਵਟ ਆਈ। ਅੱਜ ਕਾਰੋਬਾਰ ਦੇ ਅੰਤ 'ਚ ਸੈਂਸੈਕਸ 2788 ਅੰਕ ਡਿੱਗ ਕੇ 54,445 'ਤੇ ਤੇ ਨਿਫਟੀ 842 ਅੰਕਾਂ ਦੀ ਗਿਰਾਵਟ ਨਾਲ 16,218 'ਤੇ ਬੰਦ ਹੋਇਆ।
ਦੱਸ ਦਈਏ ਕਿ 23 ਮਾਰਚ, 2020 ਤੋਂ ਬਾਅਦ ਬਾਜ਼ਾਰ ਵਿੱਚ ਅੰਕਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਗਿਰਾਵਟ ਹੈ। ਨਿਫਟੀ ਕਰੀਬ 5 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਦੀ ਸੁਨਾਮੀ ਤੋਂ ਕੋਈ ਵੀ ਸੈਕਟਰ ਨਹੀਂ ਬਚ ਸਕਿਆ। ਬੈਂਕਿੰਗ ਸੈਕਟਰ ਤੋਂ ਲੈ ਕੇ ਮਿਡ ਕੈਪ ਤੇ ਸਮਾਲ ਕੈਪ ਸ਼ੇਅਰਾਂ 'ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
ਯਾਦ ਰਹੇ 23 ਮਾਰਚ 2020 ਤੋਂ ਬਾਅਦ ਬਾਜ਼ਾਰ ਵਿੱਚ ਅੰਕਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਗਿਰਾਵਟ ਹੈ। ਉਸ ਵੇਲੇ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੇ ਦਸਤਕ ਦੇਣ ਤੇ ਲਾਕਡਾਊਨ ਦੇ ਡਰ ਕਾਰਨ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਆਈ ਸੀ। ਯਾਨੀ ਵੀਰਵਾਰ ਦੀ ਗਿਰਾਵਟ ਭਾਰਤੀ ਸ਼ੇਅਰ ਬਾਜ਼ਾਰ ਦੇ ਇਤਿਹਾਸ ਵਿੱਚ ਅੰਕਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਗਿਰਾਵਟ ਹੈ।
ਨਿਫਟੀ ਦੇ ਸਾਰੇ 50 ਸਟਾਕ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ ਦੇ ਸਾਰੇ 30 ਸਟਾਕ ਵੀ ਲਾਲ ਨਿਸ਼ਾਨ 'ਤੇ ਬੰਦ ਹੋਏ। ਅੱਜ ਦੀ ਗਿਰਾਵਟ ਵਿੱਚ, ਨਿਵੇਸ਼ਕਾਂ ਦੀ 9 ਲੱਖ ਕਰੋੜ ਤੋਂ ਵੱਧ ਦੀ ਜਾਇਦਾਦ ਨਸ਼ਟ ਹੋ ਗਈ। ਬਾਜ਼ਾਰ 'ਚ ਸਭ ਤੋਂ ਵੱਡੀ ਗਿਰਾਵਟ ਟਾਟਾ ਮੋਟਰਸ 'ਚ ਦੇਖਣ ਨੂੰ ਮਿਲੀ। ਟਾਟਾ ਮੋਟਰਜ਼ 10 ਫੀਸਦੀ ਡਿੱਗ ਕੇ 428 ਰੁਪਏ 'ਤੇ ਬੰਦ ਹੋਇਆ ਹੈ।