Stock Market Record: ਸ਼ੇਅਰ ਬਾਜ਼ਾਰ ਦਾ ਡ੍ਰੀਮ ਰਨ ਜਾਰੀ, ਸੈਂਸੈਕਸ-ਨਿਫਟੀ ਹਾਈ ਰਿਕਾਰਡ 'ਤੇ ਖੁੱਲ੍ਹੇ
Stock Market New High: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਰਫ਼ਤਾਰ ਨਾਲ ਹੋਈ ਹੈ ਅਤੇ ਸ਼ੇਅਰ ਬਾਜ਼ਾਰ 'ਚ ਬੜ੍ਹਤ ਦਾ ਮਾਹੌਲ ਹੈ। ਨਿਵੇਸ਼ਕਾਂ ਨੂੰ ਸਟਾਕ ਮਾਰਕੀਟ ਵਿੱਚ ਕਮਾਈ ਦੇ ਵਧੀਆ ਮੌਕੇ ਮਿਲ ਰਹੇ ਹਨ।
Stock Market Record: ਭਾਰਤੀ ਸ਼ੇਅਰ ਬਾਜ਼ਾਰ ਦਾ ਡ੍ਰੀਮ ਰਨ ਜਾਰੀ ਹੈ ਅਤੇ ਹਰ ਰੋਜ਼ ਨਵੇਂ ਰਿਕਾਰਡ ਬਣਾ ਕੇ ਭਾਰਤੀ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਲਗਾਤਾਰ ਜਸ਼ਨ ਮਨਾਉਣ ਦਾ ਮੌਕਾ ਦੇ ਰਿਹਾ ਹੈ।
ਬੀਐੱਸਈ ਦਾ ਸੈਂਸੈਕਸ 214.40 ਅੰਕ ਜਾਂ 0.27 ਫੀਸਦੀ ਦੇ ਵਾਧੇ ਨਾਲ 79,457.58 ਦੇ ਪੱਧਰ 'ਤੇ ਖੁੱਲ੍ਹਿਆ। NSE ਨਿਫਟੀ 41.40 ਅੰਕ ਜਾਂ 0.17 ਫੀਸਦੀ ਦੇ ਵਾਧੇ ਨਾਲ 24,085.90 'ਤੇ ਖੁੱਲ੍ਹਿਆ। ਅੱਜ ਦੇ ਕਾਰੋਬਾਰ ਵਿੱਚ ਸੈਂਸੈਕਸ ਨੇ 79671.58 ਦਾ ਡੇ ਹਾਈ ਬਣਾਇਆ ਹੈ ਅਤੇ 79308.78 ਤੱਕ ਹੇਠਲੇਂ ਪੱਧਰ 'ਤੇ ਗਿਆ ਸੀ। ਸੈਂਸੈਕਸ ਦੇ 30 ਸਟਾਕਾਂ 'ਚੋਂ 21 'ਚ ਵਾਧਾ ਅਤੇ 9 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਨਿਫਟੀ ਦੇ ਸ਼ੇਅਰਾਂ ਦਾ ਹਾਲ
ਨਿਫਟੀ ਦੇ 50 ਸ਼ੇਅਰਾਂ 'ਚੋਂ 31 'ਚ ਵਾਧੇ ਦੇ ਨਾਲ ਕਾਰੋਬਾਰ ਹੋ ਰਿਹਾ ਹੈ ਜਦਕਿ 19 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: Flipkart Order: 6 ਸਾਲਾਂ ਤੋਂ ਆਰਡਰ ਸੀ ਪੈਂਡਿੰਗ, ਜਦੋਂ FlipKart ਦਾ ਕਾਲ ਆਇਆ ਤਾਂ ਵਿਅਕਤੀ ਦੇ ਉੱਡ ਗਏ ਹੋਸ਼, ਫਿਰ ਜੋ ਹੋਇਆ...