Stock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, 53,000 ਅੰਕਾਂ ਤੋਂ ਹੇਠਾਂ ਖਿਸਕਿਆ
ਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਬਿਕਵਾਲੀ ਵਧਣ ਕਾਰਨ ਇਹ ਗਿਰਾਵਟ 1465 ਅੰਕਾਂ ਤੱਕ ਪਹੁੰਚ ਗਈ।
Stock Market Opening On 13th June, 2022: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। ਅਮਰੀਕੀ ਤੇ ਏਸ਼ਿਆਈ ਸ਼ੇਅਰਾਂ 'ਚ ਗਿਰਾਵਟ ਕਾਰਨ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਸਵੇਰੇ ਹੀ ਸੈਂਸੈਕਸ 53,000 ਅੰਕਾਂ ਤੋਂ ਹੇਠਾਂ ਖਿਸਕ ਗਿਆ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1356 ਤੇ ਨਿਫਟੀ 373 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਆਰਥਿਕ ਮਾਹਿਰਾਂ ਮੁਤਾਬਕ ਅੱਜ ਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਬਿਕਵਾਲੀ ਵਧਣ ਕਾਰਨ ਇਹ ਗਿਰਾਵਟ 1465 ਅੰਕਾਂ ਤੱਕ ਪਹੁੰਚ ਗਈ। ਫਿਲਹਾਲ ਸੈਂਸੈਕਸ 52,867 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ ਸਵੇਰੇ 300 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਪਰ ਗਿਰਾਵਟ ਦਾ ਦਾਇਰਾ ਵਧਦਾ ਰਿਹਾ ਤੇ ਨਿਫਟੀ 414 ਅੰਕਾਂ ਦੀ ਗਿਰਾਵਟ ਨਾਲ 15,786 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ 'ਚ 1,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਅੱਜ ਸਾਰੇ ਸੈਕਟਰਲ ਸੂਚਕਾਂਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੈਂਕਿੰਗ, ਆਟੋ, ਆਈਟੀ, ਐਫਐਮਸੀਜੀ, ਮੈਟਲ, ਊਰਜਾ ਖੇਤਰ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਆਈਟੀ ਸ਼ੇਅਰਾਂ 'ਚ ਆਲ-ਰਾਊਂਡ ਬਿਕਵਾਲੀ ਹੈ। ਸੈਂਸੈਕਸ ਦੇ 30 ਸ਼ੇਅਰਾਂ ਦੀ ਗੱਲ ਕਰੀਏ ਤਾਂ ਸਾਰੇ 30 ਸਟਾਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਨਿਫਟੀ ਦੇ 50 ਸਟਾਕਾਂ 'ਚੋਂ 49 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਜਦਕਿ ਸਿਰਫ ਇਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ।
ਗਿਰਾਵਟ ਵਾਲੇ ਸਟਾਕ 'ਤੇ ਨਜ਼ਰ ਮਾਰੀਏ ਤਾਂ ਬਜਾਜ ਫਿਨਸਰਵ 4.74 ਫੀਸਦੀ, ਬਜਾਜ ਫਾਈਨਾਂਸ 4.42 ਫੀਸਦੀ, ਆਈਸੀਆਈਸੀਆਈ ਬੈਂਕ 3.82 ਫੀਸਦੀ, ਲਾਰਸਨ 3,74 ਫੀਸਦੀ, ਐਸਬੀਆਈ 3.72 ਫੀਸਦੀ, ਐਚਡੀਐਫਸੀ 3.37 ਫੀਸਦੀ, ਕੋਟਕ ਮਹਿੰਦਰਾ 3.72 ਫੀਸਦੀ, ਟੇਕ ਮਹਿੰਦਰਾ 3.26 ਫੀਸਦੀ, ਇੰਨਫੋਸਿਸ 3.1 ਪ੍ਰਤੀਸ਼ਤ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।