Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, 76900 ਤੋਂ ਉੱਤੇ ਖੁੱਲ੍ਹਿਆ ਸੈਂਸੈਕਸ, 23464 'ਤੇ ਓਪਨ ਨਿਫਟੀ
Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ, ਜਿਸ 'ਚ ਸੈਂਸੈਕਸ ਅਤੇ ਨਿਫਟੀ ਮਜ਼ਬੂਤੀ ਨਾਲ ਖੁੱਲ੍ਹੇ ਹਨ।
Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਬੀ.ਐੱਸ.ਈ. ਦਾ ਸੈਂਸੈਕਸ 101.48 ਅੰਕ ਜਾਂ 0.13 ਫੀਸਦੀ ਵਧ ਕੇ 76,912 'ਤੇ ਪਹੁੰਚ ਗਿਆ। NSE ਦਾ ਨਿਫਟੀ 66.05 ਅੰਕ ਜਾਂ 0.28 ਫੀਸਦੀ ਦੇ ਵਾਧੇ ਨਾਲ 23,464 'ਤੇ ਖੁੱਲ੍ਹਿਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 7 ਸ਼ੇਅਰਾਂ 'ਚ ਮਜ਼ਬੂਤੀ ਨਾਲ ਕਾਰੋਬਾਰ ਹੋ ਰਿਹਾ ਹੈ ਪਰ 23 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਟਾਪ ਗੇਨਰਸ 'ਚ ਵੀ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਅਲਟਰਾਟੈੱਕ ਸੀਮੈਂਟ 0.59 ਫੀਸਦੀ, ਟਾਈਟਨ 0.53 ਫੀਸਦੀ, ਏਸ਼ੀਅਨ ਪੇਂਟਸ 0.25 ਫੀਸਦੀ, ਐਮਐਂਡਐਮ 0.23 ਫੀਸਦੀ ਅਤੇ ਐਚਯੂਐਲ 0.21 ਫੀਸਦੀ ਚੜ੍ਹੇ ਹਨ। ਡਿੱਗ ਰਹੇ ਸਟਾਕਾਂ 'ਚ ਟੇਕ ਮਹਿੰਦਰਾ 1.45 ਫੀਸਦੀ ਅਤੇ JSW ਸਟੀਲ 'ਚ 0.93 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। NTPC 0.84 ਫੀਸਦੀ ਅਤੇ ਐਚਸੀਐਲ ਟੈਕ 0.81 ਫੀਸਦੀ ਹੇਠਾਂ ਹੈ। ਕੋਟਕ ਮਹਿੰਦਰਾ ਬੈਂਕ 'ਚ 0.72 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਨਿਫਟੀ ਦੇ 50 ਸਟਾਕਾਂ 'ਚੋਂ 30 ਗਿਰਾਵਟ 'ਤੇ ਹਨ ਅਤੇ 20 ਵਧ ਰਹੇ ਹਨ। NSE 'ਤੇ ਕੁੱਲ 2325 ਸ਼ੇਅਰਾਂ ਦਾ ਵਪਾਰ ਹੋ ਰਿਹਾ ਹੈ ਜਦਕਿ 1382 ਸ਼ੇਅਰ ਐਡਵਾਂਸ ਭਾਵ ਕਿ ਤੇਜ਼ੀ 'ਤੇ ਹਨ। 875 ਸ਼ੇਅਰ ਗਿਰਾਵਟ 'ਤੇ ਹਨ ਅਤੇ 68 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ। ਅੱਪਰ ਸਰਕਟ 71 ਸ਼ੇਅਰਾਂ 'ਤੇ ਲਗਾਇਆ ਗਿਆ ਹੈ ਜਦਕਿ 5 ਸ਼ੇਅਰ ਲੋਅਰ ਸਰਕਟ 'ਤੇ ਹਨ। 140 ਸ਼ੇਅਰਾਂ 'ਚ 52 ਹਫਤੇ ਦਾ ਉੱਚ ਪੱਧਰ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Alternate Mobile Number: ਇੱਕ ਤੋਂ ਵੱਧ ਸਿਮ ਕਾਰਡ ਰੱਖਣ ਵਾਲਿਆਂ ਦੀ ਵਧੀ ਮੁਸੀਬਤ, ਜ਼ਿਆਦਾ ਜੇਬ ਕਰਨੀ ਪਵੇਗੀ ਢਿੱਲੀ
ਨਿਫਟੀ ਸੈਕਟਰਲ ਇੰਡੈਕਸ ਵਿੱਚ ਅੱਜ, ਰੀਅਲਟੀ ਸਟਾਕਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ ਅਤੇ ਇੱਕ ਪ੍ਰਤੀਸ਼ਤ ਤੋਂ ਵੱਧ ਵਧਿਆ ਹੈ। ਕੰਜ਼ਿਊਮਰ ਡਿਊਰੇਬਲਸ 'ਚ 0.91 ਫੀਸਦੀ ਅਤੇ ਤੇਲ ਅਤੇ ਗੈਸ 'ਚ 0.78 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਿਡ-ਸਮਾਲ ਹੈਲਥਕੇਅਰ ਇੰਡੈਕਸ 0.75 ਫੀਸਦੀ ਦੇ ਵਾਧੇ 'ਤੇ ਕਾਰੋਬਾਰ ਕਰ ਰਿਹਾ ਹੈ। ਡਿੱਗ ਰਹੇ ਸੈਕਟਰਾਂ ਦੀ ਗੱਲ ਕਰੀਏ ਤਾਂ ਆਈਟੀ ਸਟਾਕ 0.84 ਫੀਸਦੀ ਤੱਕ ਡਿੱਗੇ ਹਨ। ਨਿਫਟੀ ਬੈਂਕ 'ਚ 0.24 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਆਟੋ, ਵਿੱਤੀ ਸੇਵਾਵਾਂ ਅਤੇ ਨਿੱਜੀ ਬੈਂਕ ਖੇਤਰ ਗਿਰਾਵਟ ਦੇ ਲਾਲ ਨਿਸ਼ਾਨ 'ਤੇ ਹਨ।
BSE ਦਾ ਬਾਜ਼ਾਰ ਪੂੰਜੀਕਰਣ 432.50 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਜੇਕਰ ਅਮਰੀਕੀ ਡਾਲਰ 'ਚ ਦੇਖਿਆ ਜਾਵੇ ਤਾਂ BSE MCAP 5.18 ਟ੍ਰਿਲੀਅਨ ਡਾਲਰ 'ਤੇ ਪਹੁੰਚ ਗਿਆ ਹੈ। ਬੀਐੱਸਈ 'ਤੇ 3246 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ, ਜਿਨ੍ਹਾਂ 'ਚੋਂ 1971 ਸ਼ੇਅਰ ਵਧ ਰਹੇ ਹਨ ਅਤੇ 1160 ਸ਼ੇਅਰ ਡਿੱਗ ਰਹੇ ਹਨ। 115 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Petrol and Diesel Price: ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੋਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ