Stock Market Opening: ਸ਼ੇਅਰ ਬਾਜ਼ਾਰ ਦੀ ਮੱਠੀ ਸ਼ੁਰੂਆਤ, ਸੈਂਸੈਕਸ ਮਾਮੂਲੀ ਚੜ੍ਹ ਕੇ ਨਿਫਟੀ 22,200 ਦੇ ਕਰੀਬ ਹੇਠਾਂ ਫਿਸਲਿਆ
Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮੱਠੀ ਹੋਈ ਹੈ ਅਤੇ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।
Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਰਹੀ ਹੈ ਅਤੇ ਸੈਂਸੈਕਸ ਮਾਮੂਲੀ ਵਾਧੇ ਨਾਲ ਖੁੱਲ੍ਹਿਆ ਹੈ ਪਰ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਜਦੋਂ ਖੁੱਲ੍ਹਿਆ ਤਾਂ ਗਿਰਾਵਟ 'ਚ ਸੀ ਪਰ ਖੁੱਲ੍ਹਣ ਤੋਂ ਤੁਰੰਤ ਬਾਅਦ ਇਹ ਤੇਜ਼ੀ ਨਾਲ ਹਰੇ ਨਿਸ਼ਾਨ 'ਤੇ ਵਾਪਸ ਆ ਗਿਆ।
ਕਿਵੇਂ ਦੀ ਰਹੀ ਸ਼ੇਅਰ ਬਾਜ਼ਾਰ ਦੀ ਓਪਨਿੰਗ
ਬੀ.ਐੱਸ.ਈ. ਸੈਂਸੈਕਸ 33.10 ਅੰਕ ਚੜ੍ਹ ਕੇ 73,499 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਕਰਨ 'ਚ ਕਾਮਯਾਬ ਰਿਹਾ ਪਰ ਨਿਫਟੀ ਅੱਜ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ 77.70 (0.35 ਫੀਸਦੀ) ਦੀ ਗਿਰਾਵਟ ਨਾਲ 22,224 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ: Petrol-Diesel Price Today: ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
ਬੁੱਧਵਾਰ ਨੂੰ ਕਿਵੇਂ ਦਾ ਰਿਹਾ ਸੀ ਸੇਅਰ ਬਾਜ਼ਾਰ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਅਸਥਿਰ ਕਾਰੋਬਾਰ 'ਚ ਲਗਭਗ ਸਪਾਟ ਹੋ ਕੇ ਬੰਦ ਹੋਇਆ ਸੀ। ਕਾਰੋਬਾਰ ਦੀ ਸਮਾਪਤੀ ਤੋਂ ਬਾਅਦ, BSE ਸੈਂਸੈਕਸ 45.46 ਅੰਕ (0.06 ਪ੍ਰਤੀਸ਼ਤ) ਦੀ ਮਾਮੂਲੀ ਗਿਰਾਵਟ ਨਾਲ 73,466.39 ਅੰਕ 'ਤੇ ਬੰਦ ਹੋਇਆ। ਜਦਕਿ NSE ਨਿਫਟੀ ਲਗਭਗ ਸਥਿਰ ਰਿਹਾ ਅਤੇ 22,302.50 ਅੰਕ 'ਤੇ ਬੰਦ ਹੋਇਆ।
ਵਿਦੇਸ਼ੀ ਬਾਜ਼ਾਰ 'ਚ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਵਿਦੇਸ਼ੀ ਬਾਜ਼ਾਰ 'ਚ ਰਲਵਾਂ-ਮਿਲਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਅਮਰੀਕੀ ਬਾਜ਼ਾਰ 'ਚ ਡਾਓ ਜੋਂਸ ਇੰਡਸਟਰੀਅਲ ਔਸਤ ਬੁੱਧਵਾਰ ਨੂੰ 5 ਹਫਤੇ ਦੇ ਉੱਚ ਪੱਧਰ 'ਤੇ ਬੰਦ ਹੋਇਆ ਅਤੇ 39 ਹਜ਼ਾਰ ਅੰਕਾਂ ਨੂੰ ਪਾਰ ਕਰਨ 'ਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ: Air India Express: ਏਅਰ ਇੰਡੀਆ ਨੇ ਇੱਕ ਝਟਕੇ 'ਚ ਕੱਢੇ 100 ਤੋਂ ਵੱਧ ਮੁਲਾਜ਼ਮ, ਦੱਸੀ ਆਹ ਵਜ੍ਹਾ