Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਚੰਗੀ ਸ਼ੁਰੂਆਤ ਹੋਈ ਹੈ। ਸੈਂਸੈਕਸ 73,350 ਦੇ ਨੇੜੇ ਅਤੇ ਨਿਫਟੀ 22300 ਤੋਂ ਉੱਪਰ ਖੁੱਲ੍ਹਿਆ ਹੈ।
Stock Market Opening: ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਚੰਗੇ ਵਾਧੇ ਨਾਲ ਹੋਈ ਹੈ। ਆਈਟੀ ਇੰਡੈਕਸ ਅਤੇ ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ 'ਚ ਤੇਜ਼ੀ ਆਈ ਹੈ। ਸੈਂਸੈਕਸ-ਨਿਫਟੀ 'ਚ ਹਰੇ ਨਿਸ਼ਾਨ 'ਤੇ ਬਾਜ਼ਾਰ ਦੀ ਸ਼ੁਰੂਆਤ ਹੋਈ ਹੈ। ਬੈਂਕ ਨਿਫਟੀ ਮਜ਼ਬੂਤੀ ਦਿਖਾ ਰਿਹਾ ਹੈ ਅਤੇ 47,800 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ ਦੇ 12 'ਚੋਂ 8 ਸ਼ੇਅਰ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
ਬੀ.ਐੱਸ.ਈ. ਦਾ ਸੈਂਸੈਕਸ 351.21 ਅੰਕ ਜਾਂ 0.48 ਫੀਸਦੀ ਦੇ ਵਾਧੇ ਨਾਲ 73,338 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। NSE ਨਿਫਟੀ 118.65 ਅੰਕ ਜਾਂ 0.53 ਫੀਸਦੀ ਦੇ ਵਾਧੇ ਨਾਲ 22,319 ਦੇ ਪੱਧਰ 'ਤੇ ਖੁੱਲ੍ਹਿਆ।
ਬੀਐਸਈ ਸੈਂਸੈਕਸ ਦੇ 30 ਸਟਾਕਾਂ ਵਿੱਚੋਂ 17 ਲਾਭ ਦਿਖਾ ਰਹੇ ਅਤੇ 13 ਗਿਰਾਵਟ ਨਾਲ ਕਰ ਰਹੇ ਕਾਰੋਬਾਰ
ਬੀਐਸਈ ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 17 ਲਾਭ ਦਿਖਾ ਰਹੇ ਹਨ ਅਤੇ 13 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ, ਭਾਰਤੀ ਏਅਰਟੈੱਲ 3 ਪ੍ਰਤੀਸ਼ਤ ਤੋਂ ਵੱਧ ਅਤੇ ਐਚਸੀਐਲ ਟੈਕ 1.61 ਪ੍ਰਤੀਸ਼ਤ ਵੱਧ ਹੈ। ਟੈੱਕ ਮਹਿੰਦਰਾ 1.54 ਫੀਸਦੀ ਚੜ੍ਹਿਆ ਹੈ। ਇਸ ਤੋਂ ਇਲਾਵਾ ਇੰਫੋਸਿਸ, ਵਿਪਰੋ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਵੀ ਚੜ੍ਹੇ ਹਨ।
ਇਹ ਵੀ ਪੜ੍ਹੋ: Medicine Rate: ਸ਼ੂਗਰ, ਐਲਰਜੀ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ, NPPA ਦੇ ਫੈਸਲੇ ਤੋਂ ਮਿਲੇਗੀ ਰਾਹਤ
NSE ਨਿਫਟੀ ਦੇ 50 ਸਟਾਕਾਂ 'ਚੋਂ 24 ਸਟਾਕਾਂ 'ਚ ਵਾਧਾ ਅਤੇ 26 ਸ਼ੇਅਰਾਂ 'ਚ ਆਈ ਗਿਰਾਵਟ
NSE ਨਿਫਟੀ ਦੇ 50 ਸਟਾਕਾਂ 'ਚੋਂ 24 ਸਟਾਕਾਂ 'ਚ ਵਾਧਾ ਅਤੇ 26 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਏਅਰਟੈੱਲ 3 ਫੀਸਦੀ ਦੇ ਵਾਧੇ ਨਾਲ ਚੋਟੀ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਟੈੱਕ ਮਹਿੰਦਰਾ, ਐਚਸੀਐਲ ਟੈਕ, ਇੰਫੋਸਿਸ, ਓਐਨਜੀਸੀ ਦੇ ਸ਼ੇਅਰਾਂ ਵਿੱਚ ਮਜ਼ਬੂਤੀ ਹੈ। ਡਿੱਗ ਰਹੇ ਸਟਾਕਾਂ 'ਚ ਮਾਰੂਤੀ ਸਭ ਤੋਂ ਜ਼ਿਆਦਾ ਅਤੇ ਡੀਵੀ ਦੀ ਲੈਬ 'ਚ 1.40 ਫੀਸਦੀ ਦੀ ਗਿਰਾਵਟ ਹੈ। ਇਸ ਤੋਂ ਇਲਾਵਾ ਸ਼੍ਰੀਰਾਮ ਫਾਈਨਾਂਸ, ਅਡਾਨੀ ਐਂਟਰਪ੍ਰਾਈਜ਼ਿਜ਼ ਅਤੇ ਬਜਾਜ ਆਟੋ ਦੇ ਸ਼ੇਅਰ ਸਭ ਤੋਂ ਵੱਧ ਘਾਟੇ 'ਚ ਹਨ।
BSE ਦਾ ਮਾਰਕਿਟ ਕੈਪੇਟਲਾਈਜੇਸ਼ਨ
BSE ਦਾ ਮਾਰਕਿਟ ਕੈਪੇਟਲਾਈਜੇਸ਼ਨ 405.65 ਲੱਖ ਕਰੋੜ ਰੁਪਏ ਹੋ ਗਿਆ ਹੈ। ਬੀ.ਐੱਸ.ਈ. 'ਤੇ 3228 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ, ਜਿਨ੍ਹਾਂ 'ਚੋਂ 2076 ਸ਼ੇਅਰ ਵਧ ਰਹੇ ਹਨ ਅਤੇ 1033 ਸ਼ੇਅਰਾਂ 'ਚ ਗਿਰਾਵਟ ਆਈ ਹੈ। 119 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ। 52-ਹਫਤੇ ਦੇ ਉੱਚ ਪੱਧਰ 'ਤੇ 100 ਸ਼ੇਅਰਾਂ ਵਿੱਚੋਂ, 17 ਸ਼ੇਅਰ ਆਪਣੇ ਹੇਠਲੇ ਪੱਧਰ 'ਤੇ ਹਨ। 119 ਸ਼ੇਅਰਾਂ 'ਤੇ ਅੱਪਰ ਸਰਕਟ ਲਗਾਇਆ ਹੋਇਆ ਹੈ ਜਦਕਿ 55 ਸ਼ੇਅਰਾਂ 'ਤੇ ਲੋਅਰ ਸਰਕਟ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: Gold and Silver Price: ਸੋਨਾ ਹੀ ਨਹੀਂ ਚਾਂਦੀ ਨੇ ਵੀ ਤੋੜੇ ਸਾਰੇ ਰਿਕਾਰਡ, ਪਹਿਲੀ ਵਾਰ 86,000 ਹੋਇਆ ਚਾਂਦੀ ਦਾ ਭਾਅ