Stock Market Record: ਸ਼ੇਅਰ ਬਾਜ਼ਾਰ ਦੀ ਹੋਈ ਸ਼ਾਨਦਾਰ ਸ਼ੁਰੂਆਤ, ਸੈਂਸੈਕਸ ਅਤੇ ਨਿਫਟੀ ਟਾਪ 'ਤੇ
Stock Market Record: ਮਾਨਸੂਨ ਦੌਰਾਨ ਸ਼ੇਅਰ ਬਾਜ਼ਾਰ ਦੀ ਵੀ ਸ਼ਾਨਦਾਰ ਸ਼ੁਰੂਆਤ ਹੋ ਰਹੀ ਹੈ ਅਤੇ ਨਿਵੇਸ਼ ਦੀ ਭਾਰੀ ਬਾਰਿਸ਼ ਕਰਕੇ ਹਰ ਰੋਜ਼ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਸਟਾਕ ਮਾਰਕੀਟ ਵਿੱਚ ਹਲਚਲ ਹੈ ਅਤੇ ਨਿਵੇਸ਼ਕ ਹੈਰਾਨ ਹਨ।
Stock Market Record: ਮਾਨਸੂਨ ਦੌਰਾਨ ਸ਼ੇਅਰ ਬਾਜ਼ਾਰ ਦੀ ਵੀ ਸ਼ਾਨਦਾਰ ਸ਼ੁਰੂਆਤ ਹੋ ਰਹੀ ਹੈ ਅਤੇ ਨਿਵੇਸ਼ ਦੀ ਭਾਰੀ ਬਾਰਿਸ਼ ਹੋਣ ਕਰਕੇ ਹਰ ਰੋਜ਼ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਸਟਾਕ ਮਾਰਕੀਟ ਵਿੱਚ ਹਲਚਲ ਹੈ ਅਤੇ ਨਿਵੇਸ਼ਕ ਹੈਰਾਨ ਹਨ।
ਭਾਰਤ ਦਾ ਸਟਾਕ ਮਾਰਕੀਟ ਲਗਾਤਾਰ ਵੱਧ ਰਿਹਾ ਹੈ ਅਤੇ ਸ਼ੇਅਰ ਬਾਜ਼ਾਰ ਦੀ ਇਸ ਸ਼ਾਨਦਾਰ ਉਡਾਣ ਵਿੱਚ ਨਿਵੇਸ਼ਕਾਂ ਨੂੰ ਰੋਮਾਂਚ ਦੇ ਨਾਲ-ਨਾਲ ਕਮਾਈ ਦੇ ਮੌਕੇ ਵੀ ਮਿਲ ਰਹੇ ਹਨ। ਬਾਜ਼ਾਰ ਦੀ ਸ਼ੁਰੂਆਤ ਇੱਕ ਵਾਰ ਫਿਰ ਨਵੇਂ ਇਤਿਹਾਸਕ ਸਿਖਰ 'ਤੇ ਖੁੱਲ੍ਹਿਆ ਹੈ ਅਤੇ ਨਿਫਟੀ-ਸੈਂਸੈਕਸ ਨਵੇਂ ਰਿਕਾਰਡ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
ਬੀਐੱਸਈ ਦਾ ਸੈਂਸੈਕਸ 129.72 ਅੰਕ ਜਾਂ 0.16 ਫੀਸਦੀ ਦੇ ਮਾਮੂਲੀ ਵਾਧੇ ਨਾਲ 80,481.36 'ਤੇ ਖੁੱਲ੍ਹਿਆ। NSE ਦਾ ਨਿਫਟੀ 26.65 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 24,459.85 ਦੇ ਪੱਧਰ 'ਤੇ ਖੁੱਲ੍ਹਿਆ।
NSE ਨਿਫਟੀ ਰਿਕਾਰਡ ਹਾਈ 'ਤੇ ਖੁੱਲ੍ਹਿਆ ਅਤੇ ਇਸ ਨੇ 24,461.05 ਦਾ ਨਵਾਂ ਆਲਟਾਈਮ ਹਾਈ ਲੈਵਲ ਬਣਾ ਲਿਆ ਹੈ। ਸੈਂਸੈਕਸ ਜਿਸ ਪੱਧਰ 'ਤੇ ਖੁੱਲ੍ਹਿਆ, ਉਹ ਵੀ ਲਾਈਫਟਾਈਮ ਹਾਈ 'ਤੇ ਬਣਿਆ ਹੋਇਆ ਹੈ।
BSE ਦਾ ਮਾਰਕੀਟ ਕੈਪ ਵੱਧ ਕੇ ਹੋਇਆ ਇੰਨਾ
BSE ਦਾ ਮਾਰਕੀਟ ਕੈਪ 451.83 ਲੱਖ ਕਰੋੜ ਰੁਪਏ ਤੇ ਡਾਲਰ ਦੇ ਹਿਸਾਬ ਨਾਲ 5.41 ਟ੍ਰਿਲੀਅਨ ਡਾਲਰ 'ਤੇ ਆ ਗਿਆ ਹੈ। ਫਿਲਹਾਲ BSE 'ਤੇ 3172 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ ਅਤੇ 1695 ਸ਼ੇਅਰ ਬੜ੍ਹਤ ਨਾਲ ਵਪਾਰ ਕਰ ਰਹੇ ਹਨ। 1351 ਸ਼ੇਅਰਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ 126 ਸ਼ੇਅਰਾਂ 'ਚ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਹੋ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।