(Source: ECI/ABP News/ABP Majha)
Stock Market Opening: ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ 58300 ਤੋਂ ਉੱਪਰ ਖੁੱਲ੍ਹਿਆ, ਨਿਫਟੀ 17400 ਤੋਂ ਪਾਰ
Share Market Opening: ਸ਼ੇਅਰ ਬਾਜ਼ਾਰ 'ਚ ਅੱਜ ਕਾਰੋਬਾਰ ਦੀ ਸ਼ੁਰੂਆਤ ਚੰਗੀ ਉਛਾਲ ਨਾਲ ਹੋਈ ਹੈ ਅਤੇ ਜਿੱਥੇ ਸੈਂਸੈਕਸ 58300 ਦੇ ਪੱਧਰ ਨੂੰ ਪਾਰ ਕਰ ਗਿਆ ਹੈ, ਉੱਥੇ ਹੀ ਨਿਫਟੀ 17400 ਦੇ ਉੱਪਰ ਖੁੱਲ੍ਹਣ 'ਚ ਕਾਮਯਾਬ ਰਿਹਾ ਹੈ।
Stock Market, Stock Market India, Stock Market News, Sensex, Nifty, BSE, NSE, Stocks
Share Market Opening: ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਚ ਦੇਖਣ ਨੂੰ ਮਿਲੀ। ਕੱਲ੍ਹ ਦੇ ਜ਼ਬਰਦਸਤ ਉਛਾਲ ਤੋਂ ਬਾਅਦ ਅੱਜ ਵੀ ਸਟਾਕ ਮਾਰਕੀਟ ਉਪਰਲੇ ਪੱਧਰ 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ। ਪ੍ਰੀ-ਓਪਨਿੰਗ ਵਿੱਚ ਹੀ ਸੈਂਸੈਕਸ ਨੇ 150 ਅੰਕਾਂ ਤੋਂ ਵੱਧ ਤੇ ਨਿਫਟੀ ਵਿੱਚ 50 ਅੰਕਾਂ ਤੋਂ ਵੱਧ ਦਾ ਵਾਧਾ ਦਿਖਾਇਆ।
ਸ਼ੇਅਰ ਬਾਜ਼ਾਰ ਦੀ ਅੱਜ ਦੀ ਸ਼ੁਰੂਆਤ 'ਚ ਨਿਫਟੀ 17400 ਨੂੰ ਪਾਰ ਕਰ ਗਿਆ। ਸੈਂਸੈਕਸ 'ਚ ਬਾਜ਼ਾਰ 58,310 ਦੇ ਪੱਧਰ 'ਤੇ ਖੁੱਲ੍ਹਿਆ ਤੇ NSE ਦਾ ਨਿਫਟੀ 56 ਅੰਕਾਂ ਦੇ ਵਾਧੇ ਨਾਲ 17408 ਦੇ ਪੱਧਰ 'ਤੇ ਖੁੱਲ੍ਹਿਆ।
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰੀ-ਓਪਨਿੰਗ 'ਚ ਬਾਜ਼ਾਰ ਹਲਕੀ ਰਫ਼ਤਾਰ ਨਾਲ ਕਾਰੋਬਾਰ ਕਰ ਰਿਹਾ ਸੀ। ਬੀਐਸਈ ਦਾ ਸੈਂਸੈਕਸ 151.53 ਅੰਕ ਜਾਂ 0.26 ਫੀਸਦੀ ਦੇ ਮਾਮੂਲੀ ਵਾਧੇ ਨਾਲ 58312 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 56 ਅੰਕਾਂ ਦੇ ਵਾਧੇ ਨਾਲ 17408 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
NSE ਨਿਫਟੀ ਦੇ 50 ਸਟਾਕਾਂ ਵਿੱਚੋਂ, 25 ਸ਼ੇਅਰ ਹਰੇ ਨਿਸ਼ਾਨ ਵਿੱਚ ਚੱਲ ਰਹੇ ਹਨ ਤੇ ਸਿਰਫ 25 ਸ਼ੇਅਰ ਗਿਰਾਵਟ ਨਾਲ ਲਾਲ ਨਿਸ਼ਾਨ ਵਿੱਚ ਹਨ। ਬੈਂਕ ਨਿਫਟੀ ਲਾਲ ਨਿਸ਼ਾਨ 'ਤੇ ਫਿਸਲ ਗਿਆ ਤੇ ਲਗਭਗ 100 ਅੰਕਾਂ ਦੀ ਗਿਰਾਵਟ ਨਾਲ 28,073 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ ਦੇ ਵਧਦੇ ਤੇ ਡਿੱਗਦੇ ਸਟਾਕ
ਨਿਫਟੀ ਦੇ ਚੜ੍ਹਨ ਵਾਲਿਆਂ ਵਿੱਚ HDFC ਲਾਈਫ 2.48 ਫੀਸਦੀ ਉੱਪਰ ਹੈ। Divi's Labs ਵਿੱਚ 2.25 ਪ੍ਰਤੀਸ਼ਤ, M&M ਵਿੱਚ 2.23 ਪ੍ਰਤੀਸ਼ਤ ਦਾ ਵਾਧਾ ਦੇਖਿਆ ਜਾ ਰਿਹਾ ਹੈ। ਅਡਾਨੀ ਪੋਰਟਸ ਲਗਪਗ 2 ਪ੍ਰਤੀਸ਼ਤ ਤੇ ਐਚਡੀਐਫਸੀ 1.27 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: Deep Sidhu Death: ਦੀਪ ਸਿੱਧੂ ਦੇ ਐਕਸੀਡੈਂਟ ਦੀ ਅਸਲੀਅਤ ਆਈ ਸਾਹਮਣੇ! NRI ਦੋਸਤ ਨੇ ਦੱਸੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin