ਟਰੰਪ ਦੀ ਟੈਰਿਫ ਚੇਤਾਵਨੀ ਨਾਲ ਬਾਜ਼ਾਰ ਚ ਆਇਆ ਭੂਚਾਲ! 90 ਅੰਕ ਡਿੱਗਿਆ ਸੈਂਸੈਕਸ, ਨਿਫਟੀ ਵੀ 25500 ਤੋਂ ਹੇਠਾਂ
ਡੋਨਾਲਡ ਟਰੰਪ ਵੱਲੋਂ ਤਾਂਬੇ ਤੇ ਫਾਰਮਾਸਿਊਟਿਕਲ ਉੱਤੇ 50 ਤੋਂ 200 ਫੀਸਦੀ ਟੈਰਿਫ਼ ਲਗਾਉਣ ਦੀ ਚੇਤਾਵਨੀ ਦੇ ਮੱਦੇਨਜ਼ਰ, ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਐਸ਼ੀਅਈ ਬਾਜ਼ਾਰਾਂ 'ਚ ਜਿੱਥੇ ਮਿਲੇ-ਜੁਲੇ ਸੰਕੇਤ ਮਿਲੇ, ਉੱਥੇ ਘਰੇਲੂ ਬਾਜ਼ਾਰ 'ਚ ਗਿਰਾਵਟ

Stock Market Today: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਂਬੇ ਅਤੇ ਫਾਰਮਾਸਿਊਟਿਕਲ ਉੱਤੇ 50 ਤੋਂ 200 ਫੀਸਦੀ ਟੈਰਿਫ਼ ਲਗਾਉਣ ਦੀ ਚੇਤਾਵਨੀ ਦੇ ਮੱਦੇਨਜ਼ਰ, ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਐਸ਼ੀਅਈ ਬਾਜ਼ਾਰਾਂ 'ਚ ਜਿੱਥੇ ਮਿਲੇ-ਜੁਲੇ ਸੰਕੇਤ ਮਿਲੇ, ਉੱਥੇ ਘਰੇਲੂ ਬਾਜ਼ਾਰ 'ਚ ਗਿਰਾਵਟ ਦੇ ਰੁਝਾਨ ਦੇਖਣ ਨੂੰ ਮਿਲਿਆ। ਬਾਜ਼ਾਰ ਖੁਲਦੇ ਹੀ ਸੈਂਸੈਕਸ 90 ਅੰਕ ਡਿੱਗ ਗਿਆ, ਜਦਕਿ ਨਿਫਟੀ ਵੀ 25,500 ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਟੈਰਿਫ਼ ਚੇਤਾਵਨੀ ਕਾਰਨ ਬਾਜ਼ਾਰ ਵਿੱਚ ਗਿਰਾਵਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਟੈਰਿਫ਼ ਦੀ ਮਿਆਦ 1 ਅਗਸਤ ਤੋਂ ਅੱਗੇ ਨਹੀਂ ਵਧਾਈ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਬਰਿਕਸ ਦੇਸ਼ਾਂ 'ਤੇ 10 ਫੀਸਦੀ ਵਾਧੂ ਟੈਰਿਫ਼ ਲਗਾਉਣ ਦੇ ਸੰਕੇਤ ਵੀ ਦਿੱਤੇ ਹਨ।
ਇਸ ਚੇਤਾਵਨੀ ਦਾ ਸਿੱਧਾ ਅਸਰ ਵਾਲ ਸਟ੍ਰੀਟ 'ਤੇ ਵੀ ਦੇਖਣ ਨੂੰ ਮਿਲਿਆ। ਐਸਐਂਡਪੀ 500 ਇੰਡੈਕਸ 0.07% ਡਿੱਗ ਕੇ 6,225.52 'ਤੇ ਬੰਦ ਹੋਇਆ, ਜਦਕਿ ਨੈਸਡੈਕ ਕੰਪੋਜ਼ਿਟ 0.03% ਵਧ ਕੇ 20,418.46 'ਤੇ ਪਹੁੰਚ ਗਿਆ।
ਡਾਊ ਜੋਨਜ਼ 'ਚ 0.37% ਦੀ ਗਿਰਾਵਟ, ਏਸ਼ੀਆਈ ਬਾਜ਼ਾਰਾਂ 'ਚ ਮਿਲੀ-ਜੁਲੀ ਪ੍ਰਤੀਕਿਰਿਆ
ਜਿੱਥੇ ਡਾਊ ਜੋਨਜ਼ 0.37% ਡਿੱਗ ਕੇ 44,240.75 'ਤੇ ਬੰਦ ਹੋਇਆ, ਉੱਥੇ ਏਸ਼ੀਆਈ ਬਾਜ਼ਾਰਾਂ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ।
ਜਪਾਨ ਦਾ ਟਾਪਿਕਸ ਇੰਡੈਕਸ 0.19% ਵਧਿਆ, ਦੱਖਣੀ ਕੋਰੀਆ ਦਾ ਕੋਸਪੀ ਵੀ 0.19% ਚੜ੍ਹਿਆ, ਜਦਕਿ ਆਸਟਰੇਲੀਆ ਦਾ ASX 200 ਇੰਡੈਕਸ 0.59% ਘੱਟ ਗਿਆ।
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂਬੇ ਉੱਤੇ 50 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਵਿੱਚ ਫਾਰਮਾਸਿਊਟਿਕਲ ਦਵਾਈਆਂ ਦੇ ਆਯਾਤ 'ਤੇ 200 ਫੀਸਦੀ ਟੈਰਿਫ਼ ਲਗਾਇਆ ਜਾਵੇਗਾ। ਹਾਲਾਂਕਿ, ਇਸ ਟੈਰਿਫ਼ ਨੂੰ ਲਾਗੂ ਕਰਨ ਲਈ ਉਨ੍ਹਾਂ ਨੇ 1 ਤੋਂ 1.5 ਸਾਲ ਦਾ ਸਮਾਂ ਦਿੱਤਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।






















