Stock Market Update: ਸ਼ੇਅਰ ਬਾਜ਼ਾਰ 'ਚ ਵਧੀ ਗਿਰਾਵਟ, 4 ਲੱਖ ਕਰੋੜ ਤੋਂ ਵੱਧ ਦਾ ਘਾਟਾ
Share Market Down: ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅੱਜ ਵੀ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਨਾਲ ਕਾਰੋਬਾਰ ਖੁੱਲ੍ਹਿਆ ਅਤੇ ਕਾਰੋਬਾਰ ਵਧਣ ਦੇ ਨਾਲ-ਨਾਲ ਗਿਰਾਵਟ ਵੀ ਵਧੀ
Share Market Down: ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅੱਜ ਵੀ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਨਾਲ ਕਾਰੋਬਾਰ ਖੁੱਲ੍ਹਿਆ ਅਤੇ ਕਾਰੋਬਾਰ ਵਧਣ ਦੇ ਨਾਲ-ਨਾਲ ਗਿਰਾਵਟ ਵੀ ਵਧੀ, ਜਿਸ ਕਾਰਨ ਨਿਵੇਸ਼ਕਾਂ ਦੀ ਕਮਾਈ 'ਤੇ ਪਾਣੀ ਫਿਰ ਗਿਆ।
4 ਲੱਖ ਕਰੋੜ ਤੋਂ ਵੱਧ ਦਾ ਘਾਟਾ-
ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਸ਼ੁਰੂਆਤੀ ਕਾਰੋਬਾਰ 'ਚ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਸ਼ੁਰੂਆਤੀ ਵਪਾਰ 'ਚ 4,09,554.44 ਕਰੋੜ ਰੁਪਏ ਘਟ ਕੇ 2,46,96,434.57 ਕਰੋੜ ਰੁਪਏ ਰਹਿ ਗਿਆ।
ਅੱਜ ਇੱਕ ਸਮੇਂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ 1100 ਤੋਂ ਵੱਧ ਅੰਕ ਟੁੱਟ ਗਿਆ ਸੀ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਲਗਾਤਾਰ ਦੂਜੇ ਦਿਨ ਡਿੱਗਿਆ ਅਤੇ 1,148.05 ਅੰਕ ਜਾਂ ਦੋ ਫੀਸਦੀ ਡਿੱਗ ਕੇ 53,954.63 'ਤੇ ਆ ਗਿਆ।
ਦੁਪਹਿਰ 2 ਵਜੇ ਤੋਂ ਬਾਅਦ ਦੀ ਸਥਿਤੀ-
ਜੇਕਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਸਵੇਰ ਦੇ ਮੁਕਾਬਲੇ ਇਸ 'ਚ ਥੋੜ੍ਹੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਦੁਪਹਿਰ 2 ਵਜੇ BSE ਸੈਂਸੈਕਸ ਸਿਰਫ 171 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ 54,930 ਦੇ ਪੱਧਰ 'ਤੇ ਆ ਗਿਆ ਹੈ। ਦੂਜੇ ਪਾਸੇ NSE ਦਾ ਨਿਫਟੀ ਵੀ ਰਿਕਵਰੀ ਦੇ ਨਾਲ ਦੇਖਿਆ ਜਾ ਰਿਹਾ ਹੈ। ਇਸ 'ਚ 84 ਅੰਕਾਂ ਦੀ ਗਿਰਾਵਟ ਨਾਲ 16,413 ਦੇ ਪੱਧਰ 'ਤੇ ਕਾਰੋਬਾਰ ਦੇਖਿਆ ਜਾ ਰਿਹਾ ਹੈ।
ਅੱਜ ਨਿਫਟੀ ਦੇ 50 ਵਿੱਚੋਂ 45 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਸਿਰਫ 5 ਸਟਾਕ ਚੜ੍ਹੇ ਹਨ। 1 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਵਪਾਰ ਕਰ ਰਿਹਾ ਹੈ। ਅੱਜ ਨਿਫਟੀ ਦੇ ਡਿੱਗਦੇ ਸਟਾਕ 'ਚ ਏਸ਼ੀਅਨ ਪੇਂਟਸ 5.5 ਫੀਸਦੀ ਟੁੱਟ ਗਿਆ ਹੈ। ਹੀਰੋ ਮੋਟੋਕਾਰਪ 'ਚ 3.19 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਰੂਤੀ 2.82 ਫੀਸਦੀ, ਆਇਸ਼ਰ ਮੋਟਰਸ 2.34 ਫੀਸਦੀ ਅਤੇ ਐਕਸਿਸ ਬੈਂਕ 2.25 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।