(Source: ECI/ABP News)
Share Market Opening: ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ, ਸੈਂਸੈਕਸ 73,800 ਦੇ ਨੇੜੇ, ਨਿਫਟੀ 22,400 ਤੋਂ ਫਿਸਲਿਆ
Share Market: ਸ਼ੇਅਰ ਬਾਜ਼ਾਰ ਨੂੰ ਅੱਜ ਝਟਕਾ ਲੱਗਾ ਹੈ। ਉਨ੍ਹਾਂ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ। ਬੀਐਸਈ ਸੈਂਸੈਕਸ 73,800 ਦੇ ਆਸਪਾਸ ਖੁੱਲ੍ਹਿਆ ਤੇ ਨਿਫਟੀ 22,400 ਤੋਂ ਫਿਸਲ ਕੇ ਖੁੱਲ੍ਹਿਆ।
![Share Market Opening: ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ, ਸੈਂਸੈਕਸ 73,800 ਦੇ ਨੇੜੇ, ਨਿਫਟੀ 22,400 ਤੋਂ ਫਿਸਲਿਆ Stock markets open lower, Sensex nears 73800, Nifty slips from 22400 Share Market Opening: ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ, ਸੈਂਸੈਕਸ 73,800 ਦੇ ਨੇੜੇ, ਨਿਫਟੀ 22,400 ਤੋਂ ਫਿਸਲਿਆ](https://feeds.abplive.com/onecms/images/uploaded-images/2024/03/05/d924af266a7ce2fa052ba42da86103d51709613217043700_original.jpg?impolicy=abp_cdn&imwidth=1200&height=675)
Share Market Opening: ਸ਼ੇਅਰ ਬਾਜ਼ਾਰ ਨੂੰ ਅੱਜ ਝਟਕਾ ਲੱਗਾ ਹੈ। ਉਨ੍ਹਾਂ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ। ਬੀਐਸਈ ਸੈਂਸੈਕਸ 73,800 ਦੇ ਆਸਪਾਸ ਖੁੱਲ੍ਹਿਆ ਤੇ ਨਿਫਟੀ 22,400 ਤੋਂ ਫਿਸਲ ਕੇ ਖੁੱਲ੍ਹਿਆ। ਸ਼ੇਅਰ ਬਜ਼ਾਰ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਹਲਚਲ ਹੈ। ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਉਤਰਾਅ-ਚੜ੍ਹਾ ਜਾਰੀ ਰਹੇਗਾ।
ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ?
ਸੈਂਸੈਕਸ 104.87 ਅੰਕ ਜਾਂ 0.14 ਫੀਸਦੀ ਦੀ ਗਿਰਾਵਟ ਨਾਲ 73,767.42 'ਤੇ ਖੁੱਲ੍ਹਿਆ ਤੇ ਐਨਐਸਈ ਦਾ ਨਿਫਟੀ 22,371 'ਤੇ ਖੁੱਲ੍ਹਿਆ। ਇਸ ਵਿੱਚ ਇਹ 34.35 ਅੰਕ ਜਾਂ 0.15 ਫੀਸਦੀ ਦੀ ਗਿਰਾਵਟ ਨਾਲ ਖੁੱਲ੍ਹਿਆ।
ਬੈਂਕ ਤੇ ਆਟੋ ਸ਼ੇਅਰਾਂ 'ਚ ਗਿਰਾਵਟ
ਬੈਂਕ ਨਿਫਟੀ 158 ਅੰਕਾਂ ਦੀ ਗਿਰਾਵਟ ਤੋਂ ਬਾਅਦ 47297 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂਕਿ ਆਈਟੀ ਸ਼ੇਅਰ ਅੱਜ 0.71 ਫੀਸਦੀ ਹੇਠਾਂ ਹਨ। ਜੇਕਰ ਅੱਜ ਬਾਜ਼ਾਰ ਦੇ ਸੈਕਟਰ-ਵਾਰ ਵਪਾਰ 'ਤੇ ਨਜ਼ਰ ਮਾਰੀਏ ਤਾਂ ਆਟੋ, ਮੈਟਲ, PSU ਬੈਂਕ, ਰਿਐਲਟੀ ਤੇ ਹੈਲਥਕੇਅਰ ਸੂਚਕਾਂਕ ਨੂੰ ਛੱਡ ਕੇ ਬਾਕੀ ਸਾਰੇ ਸੂਚਕਾਂਕ ਗਿਰਾਵਟ 'ਚ ਹਨ। ਸਭ ਤੋਂ ਜ਼ਿਆਦਾ ਕਮਜ਼ੋਰੀ ਆਈਟੀ ਸ਼ੇਅਰਾਂ 'ਚ ਦੇਖਣ ਨੂੰ ਮਿਲ ਰਹੀ ਹੈ।
ਬੀਐਸਈ ਸੈਂਸੈਕਸ ਦੇ ਸ਼ੇਅਰਾਂ ਦੀ ਸਥਿਤੀ
ਸੈਂਸੈਕਸ ਦੇ 30 ਸਟਾਕਾਂ 'ਚੋਂ 13 'ਚ ਵਾਧਾ ਤੇ 17 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਾਟਾ ਮੋਟਰਜ਼ ਵਿੱਚ ਅੱਜ ਸਭ ਤੋਂ ਵੱਧ 4.73 ਪ੍ਰਤੀਸ਼ਤ ਵਾਧਾ ਹੋਇਆ ਹੈ ਤੇ ਸੈਂਸੈਕਸ ਵਿੱਚ ਸਭ ਟੌਪ ਗੇਨਰ ਹੈ। ਇਸ ਤੋਂ ਬਾਅਦ ਐਮਐਂਡਐਮ 1.28 ਫੀਸਦੀ ਦੇ ਵਾਧੇ ਨਾਲ ਵਪਾਰ ਕਰ ਰਿਹਾ ਹੈ ਜਦੋਂਕਿ ਐਸਬੀਆਈ ਤੇ ਐਨਟੀਪੀਸੀ 0.89 ਫੀਸਦੀ ਦੇ ਵਾਧੇ ਨਾਲ ਵਪਾਰ ਕਰ ਰਿਹਾ ਹੈ। ਭਾਰਤੀ ਏਅਰਟੈੱਲ 0.52 ਫੀਸਦੀ ਤੇ ਟਾਈਟਨ 0.37 ਫੀਸਦੀ ਚੜ੍ਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)