Tata Motors Hikes Prices: ਕਾਰ ਅਤੇ SUV ਖਰੀਦਣਾ ਹੋਇਆ ਮਹਿੰਗਾ, ਟਾਟਾ ਮੋਟਰਸ ਨੇ 17 ਜੁਲਾਈ ਤੋਂ ਪੈਸੇਂਜਰ ਗੱਡੀਆਂ ਦੀਆਂ ਕੀਮਤਾਂ ‘ਚ ਵਾਧੇ ਦਾ ਕੀਤਾ ਐਲਾਨ
Tata Motors: ਟਾਟਾ ਮੋਟਰਸ ਨੇ ਕਿਹਾ ਕਿ ਲਾਗਤ ਵਧਣ ਕਾਰਨ ਕੰਪਨੀ ਨੇ ਇਹ ਭਾਰ ਗਾਹਕਾਂ 'ਤੇ ਪਾਉਣ ਦਾ ਫੈਸਲਾ ਕੀਤਾ ਹੈ।
Tata Motors Hikes Prices Update: ਕਾਰ ਅਤੇ SUV ਦੀ ਸਵਾਰੀ ਤੁਹਾਡੇ ਲਈ ਫਿਰ ਤੋਂ ਮਹਿੰਗੀ ਹੋਣ ਜਾ ਰਹੀ ਹੈ। ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਐਲਾਨ ਕੀਤਾ ਹੈ ਕਿ ਕੰਪਨੀ ਪੈਸੇਂਜਰ ਗੱਡੀਆਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ 17 ਜੁਲਾਈ 2023 ਤੋਂ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟ ਦੀਆਂ ਕੀਮਤਾਂ 'ਚ 0.6 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਲਾਗਤ ਵਧਣ ਕਾਰਨ ਕੰਪਨੀ ਨੇ ਇਹ ਭਾਰ ਗਾਹਕਾਂ 'ਤੇ ਪਾਉਣ ਦਾ ਫੈਸਲਾ ਕੀਤਾ ਹੈ।
ਸਾਲ 2023 ਵਿੱਚ ਇਹ ਤੀਜਾ ਮੌਕਾ ਹੈ ਜਦੋਂ ਟਾਟਾ ਮੋਟਰਸ ਨੇ ਪੈਸੇਂਜਰ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 1 ਫਰਵਰੀ ਅਤੇ 1 ਮਈ ਤੋਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ 17 ਜੁਲਾਈ ਤੋਂ ਇਹ ਵਾਧਾ ICE ਅਤੇ ਇਲੈਕਟ੍ਰਿਕ ਵਾਹਨਾਂ ਦੋਵਾਂ 'ਤੇ ਲਾਗੂ ਹੋਵੇਗਾ।
ਵਧੀਆਂ ਕੀਮਤਾਂ ‘ਚ ਇਨ੍ਹਾਂ ਗਾਹਕਾਂ ਨੂੰ ਮਿਲੇਗੀ ਰਾਹਤ
ਟਾਟਾ ਮੋਟਰਸ ਨੇ ਉਨ੍ਹਾਂ ਗਾਹਕਾਂ ਨੂੰ ਪ੍ਰੋਟੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਹੜੇ 17 ਜੁਲਾਈ ਤੋਂ ਪਹਿਲਾਂ ਗੱਡੀ ਖਰੀਦਣਗੇ। ਕੰਪਨੀ ਨੇ ਕਿਹਾ ਕਿ 16 ਜੁਲਾਈ 2023 ਤੱਕ ਕਾਰਾਂ ਅਤੇ ਐਸਯੂਵੀ (SUV) ਬੁੱਕ ਕਰਨ ਅਤੇ 31 ਜੁਲਾਈ 2023 ਤੱਕ ਗੱਡੀਆਂ ਦੀ ਡਿਲੀਵਰੀ ਲੈਣ ਵਾਲੇ ਕਸਟਮਰਸ ਨੂੰ ਕੰਪਨੀ ਪ੍ਰਾਈਸ ਪ੍ਰੋਟੈਕਸ਼ਨ ਦੇਵੇਗੀ।
ਇਹ ਵੀ ਪੜ੍ਹੋ: Unmarried Pension Scheme: ਹੁਣ ਅਣਵਿਆਹਿਆਂ ਨੂੰ ਵੀ ਮਿਲੇਗੀ ਪੈਨਸ਼ਨ? ਸਰਕਾਰ ਨਵੀਂ ਸਕੀਮ ਲਿਆਉਣ ਦੀ ਬਣਾ ਰਹੀ ਯੋਜਨਾ
ਕੰਪਨੀ ਨੇ ਕਿਉਂ ਵਧਾਈਆਂ ਕੀਮਤਾਂ
ਟਾਟਾ ਮੋਟਰਸ (TATA MOTORS) ਨੇ ਕਾਰਾਂ ਦੀ ਕੀਮਤ ਵਿੱਚ ਵਾਧੇ ਦਾ ਕਾਰਨ ਪਿਛਲੇ ਸਮੇਂ ਵਿੱਚ ਲਾਗਤ ਵਿੱਚ ਵਾਧੇ ਨੂੰ ਦੱਸਿਆ ਹੈ। ਪਹਿਲਾਂ ਕੰਪਨੀ ਖੁਦ ਇਸ ਦਾ ਸਾਰਾ ਬੋਝ ਝੱਲ ਰਹੀ ਸੀ ਪਰ ਹੁਣ ਇਸ ਦਾ ਬੋਝ ਗਾਹਕਾਂ 'ਤੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਟਿਆਗੋ, ਟਿਗੋਰ ਅਤੇ ਅਲਟਰੋਸ ਦੀਆਂ ਕੀਮਤਾਂ ਵਧਣਗੀਆਂ। ਇਸ ਦੇ ਨਾਲ ਹੀ ਪੰਚ (Punch), ਨੈਕਸਨ (Nexon), ਹੈਰੀਅਰ ਅਤੇ ਸਫਾਰੀ ਵਰਗੀਆਂ SUV ਦੀਆਂ ਕੀਮਤਾਂ ਵੀ ਵਧਾਈਆਂ ਜਾਣਗੀਆਂ। ਕੀਮਤਾਂ ਵਿੱਚ ਵਾਧਾ ਮਾਡਲਾਂ ਅਤੇ ਵੇਰੀਐਂਟ ਦੇ ਹਿਸਾਬ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: CMIE Employment Data: ਪੇਂਡੂ ਖੇਤਰਾਂ 'ਚ ਬੇਰੁਜਗਾਰੀ ਦਾ ਕਹਿਰ, CMIE ਵੱਲੋਂ ਖੁਲਾਸਾ, ਜੂਨ 'ਚ 8.45 ਫੀਸਦੀ 'ਤੇ ਪਹੁੰਚੀ ਬੇਰੁਜਗਾਰੀ
2023 ਵਿੱਚ ਟਾਟਾ ਮੋਟਰਸ ਨੇ ਜਨਵਰੀ ਵਿੱਚ ਪਹਿਲੀ ਵਾਰ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ, ਜੋ 1 ਫਰਵਰੀ ਤੋਂ ਲਾਗੂ ਹੋਇਆ ਸੀ। ਉਸ ਵੇਲੇ ਕੰਪਨੀ ਨੇ ਰੈਗੂਲੇਟਰੀ ਬਦਲਾਅ ਅਤੇ ਇਨਪੁਟ ਲਾਗਤ ਵਿੱਚ ਵਾਧੇ ਦਾ ਹਵਾਲਾ ਦਿੱਤਾ ਸੀ। ਦੂਜੀ ਵਾਰ 1 ਮਈ 2023 ਤੋਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ।