ਪੜਚੋਲ ਕਰੋ

Export Ban: ਕਣਕ, ਚਾਵਲ ਅਤੇ ਖੰਡ ਦੇ ਨਿਰਯਾਤ 'ਤੇ ਨਹੀਂ ਹਟਾਈ ਜਾਵੇਗੀ ਪਾਬੰਦੀ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਦਿੱਤੀ ਜਾਣਕਾਰੀ

Food Inflation: ਮਹਿੰਗਾਈ ਨੂੰ ਕਾਬੂ ਕਰਨ ਲਈ ਕਣਕ, ਚਾਵਲ ਅਤੇ ਖੰਡ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਹੁਣ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਸ ਨੂੰ ਹਟਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।

Food Inflation: ਸਰਕਾਰ ਨੇ ਇੱਕ ਵਾਰ ਫਿਰ ਕਣਕ, ਚਾਵਲ ਅਤੇ ਖੰਡ 'ਤੇ ਬਰਾਮਦ ਪਾਬੰਦੀ  (Export Ban) ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ (Piyush Goyal) ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਖਾਧ ਪਦਾਰਥਾਂ ਦੇ ਨਿਰਯਾਤ 'ਤੇ ਲੱਗੀ ਰੋਕ ਫਿਲਹਾਲ ਨਹੀਂ ਹਟਾਈ ਜਾਵੇਗੀ। ਕੇਂਦਰ ਸਰਕਾਰ (Central Government) ਅਜਿਹੇ ਕਿਸੇ ਪ੍ਰਸਤਾਵ 'ਤੇ ਵਿਚਾਰ ਨਹੀਂ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਕਣਕ ਅਤੇ ਖੰਡ ਦੀ ਲੋੜੀਂਦੀ ਉਪਲਬਧਤਾ ਹੈ। ਇਸ ਦੇ ਆਯਾਤ ਦੀ ਕੋਈ ਲੋੜ ਨਹੀਂ ਹੋਵੇਗੀ।

ਪੀਯੂਸ਼ ਗੋਇਲ ਨੇ ਕਿਹਾ ਕਿ ਦੇਸ਼ ਨੂੰ ਇਨ੍ਹਾਂ ਚੀਜ਼ਾਂ ਨੂੰ ਦਰਾਮਦ ਕਰਨ ਦੀ ਨਹੀਂ ਹੈ ਲੋੜ 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਊਸ਼ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ, ਜਿਸ 'ਚ ਬਰਾਮਦ 'ਤੇ ਪਾਬੰਦੀ ਹਟਾਉਣ ਦੀ ਗੱਲ ਹੋਵੇ। ਘਰੇਲੂ ਮੰਗ ਕਾਰਨ ਕਣਕ, ਚਾਵਲ ਅਤੇ ਖੰਡ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਨ੍ਹਾਂ ਦੀ ਕਾਫੀ ਮਾਤਰਾ ਵਿੱਚ ਉਪਲਬਧਤਾ ਹੈ। ਸਾਨੂੰ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਨੂੰ ਦਰਾਮਦ ਕਰਨ ਦੀ ਵੀ ਲੋੜ ਨਹੀਂ ਹੈ।

ਮਹਿੰਗਾਈ ਨੂੰ ਕਾਬੂ ਕਰਨ ਲਈ ਚੁੱਕੇ ਕਦਮ

ਭਾਰਤ ਨੇ ਮਈ 2022 'ਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ ਜੁਲਾਈ 2023 ਵਿਚ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਅਕਤੂਬਰ 2023 'ਚ ਖੰਡ ਦੀ ਬਰਾਮਦ 'ਤੇ ਵੀ ਰੋਕ ਲਾ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਦੇਸ਼ 'ਚ ਵਧਦੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਇਹ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਆਟਾ ਅਤੇ ਭਾਰਤ ਦਾਲ ਵੀ ਸਸਤੇ ਭਾਅ 'ਤੇ ਬਾਜ਼ਾਰ 'ਚ ਉਪਲਬਧ ਕਰਵਾਈ ਗਈ।

ਕਣਕ, ਚਾਵਲ ਅਤੇ ਗੰਨੇ ਦੀ ਪੈਦਾਵਾਰ 'ਤੇ ਘੱਟ ਮੀਂਹ ਦਾ ਅਸਰ

ਬੇਮੌਸਮੀ ਬਰਸਾਤ ਕਾਰਨ ਕਣਕ, ਝੋਨੇ ਅਤੇ ਗੰਨੇ ਦੀ ਪੈਦਾਵਾਰ 'ਤੇ ਮਾੜਾ ਅਸਰ ਪਿਆ ਹੈ। ਇਸ ਕਾਰਨ ਆਟਾ, ਚੌਲ ਅਤੇ ਚੀਨੀ ਮਹਿੰਗੀ ਹੋਣ ਲੱਗੀ ਹੈ। ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਸਰਕਾਰ ਨੇ ਇਨ੍ਹਾਂ ਚੀਜ਼ਾਂ ਦੀ ਬਰਾਮਦ 'ਤੇ ਤੁਰੰਤ ਰੋਕ ਲਾ ਦਿੱਤੀ ਸੀ ਤਾਂ ਜੋ ਘਰੇਲੂ ਬਾਜ਼ਾਰ 'ਚ ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਨੂੰ ਵਧਾਇਆ ਜਾ ਸਕੇ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਨਾਲ ਬਰਾਮਦ 'ਤੇ ਮਾੜਾ ਅਸਰ ਪੈਣ ਦੀ ਉਮੀਦ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
Advertisement
ABP Premium

ਵੀਡੀਓਜ਼

ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਡੇ ਖੁਲਾਸੇਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦੇਖੀ ਨਹੀਂ ਜਾ ਰਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
Punjab News: ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
Embed widget