ਇਸ ਸਾਲ ਦੁਨੀਆਂ ਦੇ ਟਾਪ-500 ਅਮੀਰਾਂ ਨੂੰ ਭਾਰੀ ਨੁਕਸਾਨ, ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਡੁੱਬੇ 100 ਲੱਖ ਕਰੋੜ ਰੁਪਏ
ਇਸ ਸਾਲ ਦਾ ਹੁਣ ਤੱਕ ਦਾ ਸਮਾਂ ਦੁਨੀਆਂ ਭਰ ਦੇ ਅਮੀਰਾਂ ਲਈ ਭਾਰੀ ਰਿਹਾ ਹੈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਉਨ੍ਹਾਂ ਦੀ ਦੌਲਤ 'ਚ ਵੱਡੀ ਗਿਰਾਵਟ ਆਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਇਸ ਸਾਲ ਦੁਨੀਆਂ ਦੇ 500 ਅਮੀਰਾਂ ਦੀ ਦੌਲਤ 'ਚ 109.27 ਲੱਖ ਕਰੋੜ
ਮੁੰਬਈ : ਇਸ ਸਾਲ ਦਾ ਹੁਣ ਤੱਕ ਦਾ ਸਮਾਂ ਦੁਨੀਆਂ ਭਰ ਦੇ ਅਮੀਰਾਂ ਲਈ ਭਾਰੀ ਰਿਹਾ ਹੈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਉਨ੍ਹਾਂ ਦੀ ਦੌਲਤ 'ਚ ਵੱਡੀ ਗਿਰਾਵਟ ਆਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਇਸ ਸਾਲ ਦੁਨੀਆਂ ਦੇ 500 ਅਮੀਰਾਂ ਦੀ ਦੌਲਤ 'ਚ 109.27 ਲੱਖ ਕਰੋੜ ਰੁਪਏ (1.4 ਟ੍ਰਿਲੀਅਨ ਡਾਲਰ) ਦੀ ਕਮੀ ਆਈ ਹੈ। ਇਕੱਲੇ ਸੋਮਵਾਰ ਨੂੰ ਹੀ ਇਸ ਘਾਟੇ 'ਚ 206 ਅਰਬ ਡਾਲਰ ਡੁੱਬ ਗਏ ਹਨ।
ਉੱਚ ਵਿਆਜ ਦਰ ਅਤੇ ਮਹਿੰਗਾਈ ਕਾਰਨ ਦੁਨੀਆਂ ਭਰ ਦੇ ਸਟਾਕ ਮਾਰਕੀਟ 'ਚ ਜਿਹੜੀ ਭਾਰੀ ਗਿਰਾਵਟ ਆਈ ਹੈ, ਇਹ ਉਸੇ ਦਾ ਨਤੀਜਾ ਹੈ। ਮੰਗਲਵਾਰ ਨੂੰ ਜਾਰੀ ਕੈਪਜੇਮਿਨੀ ਵਰਲਡ ਵੈਲਥ ਰਿਪੋਰਟ ਮੁਤਾਬਕ ਇਹ ਰੁਝਾਨ ਪਿਛਲੇ ਸਾਲ ਦੇ ਉਲਟ ਹੈ। ਪਿਛਲੇ ਸਾਲ ਸ਼ੇਅਰ ਬਾਜ਼ਾਰ ਦੀ ਤੇਜ਼ੀ ਨੇ ਦੁਨੀਆਂ ਦੇ ਅਮੀਰਾਂ ਨੂੰ ਹੋਰ ਅਮੀਰ ਕਰ ਦਿੱਤਾ।
ਪਿਛਲੇ ਸਾਲ ਦੇ ਉਛਾਲ ਨੇ ਦੁਨੀਆਂ ਦੇ ਅਮੀਰਾਂ ਦੀ ਆਬਾਦੀ 'ਚ 8 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਉੱਤਰੀ ਅਮਰੀਕਾ 'ਚ 13 ਫ਼ੀਸਦੀ ਅਮੀਰਾਂ 'ਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਏਸ਼ੀਆ-ਪ੍ਰਸ਼ਾਂਤ 'ਚ ਦੌਲਤ 'ਚ 4.2% ਦਾ ਵਾਧਾ ਹੋਇਆ ਹੈ।
ਟਾਪ-5 ਅਮੀਰਾਂ ਨੂੰ 345 ਬਿਲੀਅਨ ਡਾਲਰ ਦਾ ਹੋਇਆ ਨੁਕਸਾਨ
ਇਸ ਗਿਰਾਵਟ 'ਚ ਦੁਨੀਆਂ ਦੇ ਟਾਪ-5 ਅਮੀਰਾਂ ਦੀ 345 ਅਰਬ ਡਾਲਰ ਤੋਂ ਜ਼ਿਆਦਾ ਦੀ ਦੌਲਤ ਦਾ ਨੁਕਸਾਨ ਹੋਇਆ ਹੈ। ਚੀਨੀ ਤਕਨੀਕੀ ਕੰਪਨੀ ਬਿਨੈਂਸ ਦੇ ਸੀਈਓ ਚਾਂਗਪੇਂਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਚਾਂਗਪੇਂਗ ਝਾਓ ਨੇ 85.6 ਬਿਲੀਅਨ ਡਾਲਰ ਦੀ ਜਾਇਦਾਦ ਗੁਆ ਦਿੱਤੀ ਹੈ। ਦੂਜੇ ਨੰਬਰ 'ਤੇ ਐਲੋਨ ਮਸਕ ਦਾ ਨਾਂਅ ਹੈ, ਜਿਸ ਦਾ 73.2 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਜੈਫਬੇਜੋਸ 65.3 ਅਰਬ ਡਾਲਰ ਦੇ ਘਾਟੇ ਨਾਲ ਤੀਜੇ ਨੰਬਰ 'ਤੇ ਹੈ। ਫ਼ੇਸਬੁੱਕ ਦੇ ਜ਼ਕਰਬਰਗ 64.4 ਬਿਲੀਅਨ ਡਾਲਰ ਗੁਆ ਕੇ ਚੌਥੇ ਸਥਾਨ 'ਤੇ ਹਨ। ਬਰਨਾਰਡ ਅਰਨੌਲਟ 56.8 ਬਿਲੀਅਨ ਡਾਲਰ ਦੇ ਘਾਟੇ ਨਾਲ ਪੰਜਵੇਂ ਨੰਬਰ 'ਤੇ ਹਨ।
ਕ੍ਰਿਪਟੋਕਰੰਸੀ ਨਾਲੋਂ ਵੱਡਾ ਨੁਕਸਾਨ
ਚੀਨ ਵੱਲੋਂ ਤਕਨੀਕੀ ਕੰਪਨੀਆਂ 'ਤੇ ਕਾਰਵਾਈ ਅਤੇ ਰੀਅਲ ਅਸਟੇਟ ਬਾਜ਼ਾਰ ਦਾ ਠੰਢਾ ਹੋਣਾ ਇਸ ਗਿਰਾਵਟ ਦੇ ਮੁੱਖ ਕਾਰਨ ਸਨ। ਇਸ ਦੇ ਨਾਲ ਹੀ ਅਮਰੀਕੀ ਬਾਜ਼ਾਰ 'ਚ ਕਾਫੀ ਤੇਜ਼ੀ ਰਹੀ ਅਤੇ ਕ੍ਰਿਪਟੋਕਰੰਸੀ 'ਚ ਗਿਰਾਵਟ ਵੀ ਇਕ ਵੱਡਾ ਕਾਰਨ ਹੈ। ਜਿੱਥੇ ਪਹਿਲਾਂ ਕ੍ਰਿਪਟੋਕਰੰਸੀ ਅਤੇ ਸਟਾਕ ਮਾਰਕੀਟ ਨੇ ਦੌਲਤ ਨੂੰ ਵਧਾਇਆ, ਹੁਣ ਉਲਟ ਰੁਝਾਨ ਚੱਲ ਰਿਹਾ ਹੈ।