(Source: ECI/ABP News/ABP Majha)
ਕੰਮ ਦੀ ਗੱਲ: ਅਰੋਗਿਆ ਸੇਤੂ ਐਪ ਦੀ ਮਦਦ ਨਾਲ ਇੰਝ ਬਣਾਓ 'ਯੂਨੀਕ ਹੈਲਥ ID ਨੰਬਰ', ਇਸ ਤਰ੍ਹਾਂ ਦੇਖ ਸਕੋਗੇ ਆਪਣਾ ਪੂਰਾ ਹੈਲਥ ਰਿਕਾਰਡ
Generate Unique Health ID on Aarogya Setu App: ਅਰੋਗਿਆ ਸੇਤੂ ਐਪ (Aarogya Setu App) ਕੋਰੋਨਾ ਕਾਲ ਦੌਰਾਨ ਬਣਾਈ ਗਈ ਸੀ। ਇੱਥੇ ਕੋਰੋਨਾ ਨਾਲ ਜੁੜੀ ਸਾਰੀ ਜਾਣਕਾਰੀ ਉਪਲੱਬਧ ਹੈ।
Generate Unique Health ID on Aarogya Setu App: ਅਰੋਗਿਆ ਸੇਤੂ ਐਪ (Aarogya Setu App) ਕੋਰੋਨਾ ਕਾਲ ਦੌਰਾਨ ਬਣਾਈ ਗਈ ਸੀ। ਇੱਥੇ ਕੋਰੋਨਾ ਨਾਲ ਜੁੜੀ ਸਾਰੀ ਜਾਣਕਾਰੀ ਉਪਲੱਬਧ ਹੈ। ਪਰ ਹੁਣ ਇਸ ਐਪ ਰਾਹੀਂ ਆਯੁਸ਼ਮਾਨ ਹੈਲਥ ਅਕਾਊਂਟ (Unique health ID) ਵੀ ਜੈਨਰੇਟ ਕੀਤਾ ਜਾ ਸਕਦਾ ਹੈ। ਇਸ ਹੈਲਥ ਕਾਰਡ ਦੀ ਮਦਦ ਨਾਲ ਤੁਹਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲੇਗੀ। ਕੇਂਦਰ ਦੀ ਮੋਦੀ ਸਰਕਾਰ (Modi Government) ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਦੀ ਮਦਦ ਨਾਲ ਲੋਕਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ।
ਨੈਸ਼ਨਲ ਹੈਲਥ ਅਥਾਰਟੀ ਨੇ ਅਰੋਗਿਆ ਸੇਤੂ ਐਪ ਅਤੇ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ (Ayushman Bharat Health Account) ਨੂੰ ਜੋੜਨ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਦੇਸ਼ 'ਚ ਕੁੱਲ 20 ਕਰੋੜ ਆਰੋਗਿਆ ਸੇਤੂ ਐਪ ਯੂਜਰ ਹਨ, ਜੋ ਹੁਣ ਘਰ ਬੈਠੇ ਅਰੋਗਿਆ ਸੇਤੂ 'ਤੇ ਯੂਨੀਕ ਹੈਲਥ ਆਈਡੀ (Unique Health ID on on Aarogya Setu) ਜੈਨਰੇਟ ਕਰਨ ਦੇ ਯੋਗ ਹੋਣਗੇ।
ਆਯੁਸ਼ਮਾਨ ਭਾਰਤ ਸਿਹਤ ਖਾਤੇ ਰਾਹੀਂ ਮੈਡੀਕਲ ਇਤਿਹਾਸ ਦੀ ਜਾਣਕਾਰੀ ਉਪਲਬਧ ਹੋਵੇਗੀ
ਆਯੁਸ਼ਮਾਨ ਭਾਰਤ ਹੈਲਥ ਅਕਾਊਂਟ (ABHA) ਖੁੱਲ੍ਹਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀ ਮਦਦ ਮਿਲੇਗੀ। ਇਸ ਨਾਲ ਕਿਸੇ ਵੀ ਮਰੀਜ਼ ਦੀ ਮੈਡੀਕਲ ਹਿਸਟਰੀ ਬੜੀ ਆਸਾਨੀ ਨਾਲ ਪਤਾ ਲੱਗ ਜਾਵੇਗੀ। ਇੱਥੇ ਮਰੀਜ਼ ਦੇ ਮੈਡੀਕਲ ਪੇਪਰ, ਟੈਸਟ ਦੀ ਰਿਪੋਰਟ ਅਤੇ ਹਸਪਤਾਲ ਨਾਲ ਸਬੰਧਤ ਸਾਰੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਨਾਲ ਮਰੀਜ਼ ਦੀ ਕਿਸੇ ਵੀ ਪੁਰਾਣੀ ਬੀਮਾਰੀ ਦਾ ਪਤਾ ਆਸਾਨੀ ਨਾਲ ਲੱਗ ਜਾਵੇਗਾ।
ਆਯੁਸ਼ਮਾਨ ਭਾਰਤ ਸਿਹਤ ਖਾਤੇ ਦਾ ਇਹ 14 ਅੰਕਾਂ ਦਾ ਇੱਕ ਵਿਲੱਖਣ ਨੰਬਰ (14 Digit Unique health ID) ਹੋਵੇਗਾ, ਜੋ ਕਿਸੇ ਵੀ ਮਰੀਜ਼ ਦਾ ਇਲਾਜ ਆਸਾਨ ਬਣਾ ਦੇਵੇਗਾ। ਇਹ ਨੰਬਰ ਕਿਸੇ ਵੀ ਡਾਕਟਰ ਕੋਲ ਜਾਣ 'ਤੇ ਦੇਣਾ ਹੋਵੇਗਾ। ਫਿਰ ਸਿਸਟਮ 'ਤੇ ਆਪਣਾ ਆਈਡੀ ਨੰਬਰ ਪਾ ਕੇ ਪੂਰੀ ਮੈਡੀਕਲ ਹਿਸਟਰੀ ਦਾ ਪਤਾ ਲਗਾ ਕੇ ਤੁਹਾਡਾ ਇਲਾਜ ਕੀਤਾ ਜਾਵੇਗਾ। ਇਹ ਸਹੂਲਤ ਟੈਲੀਮੇਡੀਸਨ ਤੇ ਔਨਲਾਈਨ ਸਲਾਹ-ਮਸ਼ਵਰੇ ਨੂੰ ਉਤਸ਼ਾਹਿਤ ਕਰਨ 'ਚ ਵੀ ਮਦਦ ਕਰੇਗੀ।
ਅਰੋਗਿਆ ਸੇਤੂ ਐਪ ਰਾਹੀਂ ਇਸ ਤਰੀਕੇ ਨਾਲ ਜੈਨਰੇਟ ਕਰੋ ਪਿੰਨ -
ਤੁਸੀਂ ਅਰੋਗਿਆ ਸੇਤੂ ਐਪ ਰਾਹੀਂ ਆਪਣਾ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ (ABHA) ਨੰਬਰ ਜੈਨਰੇਟ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਆਧਾਰ ਨੰਬਰ, ਡਰਾਈਵਿੰਗ ਲਾਇਸੈਂਸ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ABHA ਨੰਬਰ ਬਣਾਉਣ ਲਈ abdm.gov.in ਜਾਂ ABHA ਐਪ ਜਾਂ https://play.google.com/store/
ਇਸ ਤੋਂ ਬਾਅਦ ਤੁਹਾਡੇ ਤੋਂ ਨਾਮ, ਮੋਬਾਈਲ ਨੰਬਰ, ਆਧਾਰ ਨੰਬਰ ਆਦਿ ਦੀ ਜਾਣਕਾਰੀ ਲਈ ਜਾਵੇਗੀ। ਜੇਕਰ ਤੁਸੀਂ ਇਸ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਬਜਾਏ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਮੋਬਾਈਲ ਨੰਬਰ ਵੀ ਦਰਜ ਕਰ ਸਕਦੇ ਹੋ। ਇਸ ਤੋਂ ਬਾਅਦ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਨੰਬਰ ਜੈਨਰੇਟ ਹੋਵੇਗਾ।
ਇਹ ਵੀ ਪੜ੍ਹੋ: CBSE 10th and 12th Exam: ਸੀਬੀਐਸਈ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਤੇਜ਼, ਜਾਣੋ ਕਦੋਂ ਹੋਵੇਗੀ ਪ੍ਰੀਖਿਆ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904