![ABP Premium](https://cdn.abplive.com/imagebank/Premium-ad-Icon.png)
Inflation in India: ਮੀਂਹ ਨੇ ਵਧਾਈ ਮਹਿੰਗਾਈ ! ਸਬਜ਼ੀਆਂ 'ਤੇ ਖ਼ਰਚ ਹੋ ਰਿਹਾ ਲੋਕਾਂ ਦਾ ਸਾਰਾ ਪੈਸਾ, ਰੇਟ ਚੜ੍ਹੇ ਅਸਮਾਨੀ
ਇੱਕ ਤਾਜ਼ਾ ਸਰਵੇਖਣ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਜ਼ਿਆਦਾਤਰ ਲੋਕਾਂ ਦੇ ਘਰੇਲੂ ਬਜਟ ਦਾ ਅੱਧੇ ਤੋਂ ਵੱਧ ਹਿੱਸਾ ਸਬਜ਼ੀਆਂ 'ਤੇ ਹੀ ਖਰਚ ਹੋ ਰਿਹਾ ਹੈ। ਇਹ ਸਰਵੇਖਣ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲ ਸਰਕਲਜ਼ ਦੁਆਰਾ ਕਰਵਾਇਆ ਗਿਆ ਹੈ।
![Inflation in India: ਮੀਂਹ ਨੇ ਵਧਾਈ ਮਹਿੰਗਾਈ ! ਸਬਜ਼ੀਆਂ 'ਤੇ ਖ਼ਰਚ ਹੋ ਰਿਹਾ ਲੋਕਾਂ ਦਾ ਸਾਰਾ ਪੈਸਾ, ਰੇਟ ਚੜ੍ਹੇ ਅਸਮਾਨੀ vegetable inflation in india now hitting consumers very hard causing dent in daily budget Inflation in India: ਮੀਂਹ ਨੇ ਵਧਾਈ ਮਹਿੰਗਾਈ ! ਸਬਜ਼ੀਆਂ 'ਤੇ ਖ਼ਰਚ ਹੋ ਰਿਹਾ ਲੋਕਾਂ ਦਾ ਸਾਰਾ ਪੈਸਾ, ਰੇਟ ਚੜ੍ਹੇ ਅਸਮਾਨੀ](https://feeds.abplive.com/onecms/images/uploaded-images/2024/05/13/fd0f497a1f8572fc8fa6f5c0f4ec48fb1715606897502785_original.webp?impolicy=abp_cdn&imwidth=1200&height=675)
Vegetable Inflation: ਪਿਛਲੇ ਮਹੀਨੇ ਦੇ ਆਖ਼ਰੀ ਹਫ਼ਤੇ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਮਾਨਸੂਨ (monsoon) ਦੇ ਸ਼ੁਰੂ ਹੋਣ ਕਾਰਨ ਰਿਕਾਰਡ ਤੋੜ ਰਹੀ ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਬਦਲੇ ਮੌਸਮ ਦਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਮੀਂਹ ਕਾਰਨ ਸਬਜ਼ੀਆਂ ਦੇ ਭਾਅ (vegetable price) ਅਸਮਾਨੀ ਚੜ੍ਹ ਗਏ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਨੂੰ ਪੈ ਰਿਹਾ ਹੈ।
ਇੱਕ ਤਾਜ਼ਾ ਸਰਵੇਖਣ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਜ਼ਿਆਦਾਤਰ ਲੋਕਾਂ ਦੇ ਘਰੇਲੂ ਬਜਟ ਦਾ ਅੱਧੇ ਤੋਂ ਵੱਧ ਹਿੱਸਾ ਸਬਜ਼ੀਆਂ 'ਤੇ ਹੀ ਖਰਚ ਹੋ ਰਿਹਾ ਹੈ। ਇਹ ਸਰਵੇਖਣ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲ ਸਰਕਲਜ਼ (Local circles) ਦੁਆਰਾ ਕਰਵਾਇਆ ਗਿਆ ਹੈ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਹਰ 10 ਵਿੱਚੋਂ 6 ਲੋਕ ਹਰ ਹਫ਼ਤੇ ਆਪਣੇ ਬਜਟ ਦਾ 50 ਫੀਸਦੀ ਤੋਂ ਵੱਧ ਸਬਜ਼ੀਆਂ ਖਰੀਦਣ ’ਤੇ ਖਰਚ ਕਰ ਰਹੇ ਹਨ। ਯਾਨੀ ਕੀਮਤਾਂ ਵਧਣ ਨਾਲ 60 ਫੀਸਦੀ ਭਾਰਤੀਆਂ ਦੇ ਕੁੱਲ ਖਰਚੇ ਵਿੱਚ ਸਬਜ਼ੀਆਂ ਦਾ ਯੋਗਦਾਨ 50 ਫੀਸਦੀ ਤੋਂ ਵੱਧ ਹੋ ਗਿਆ ਹੈ।
ਟਮਾਟਰਾਂ (tomato) ਦੇ ਭਾਅ ਵਧਣ ਕਾਰਨ ਲੋਕਾਂ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਲ ਸਰਕਲਜ਼ ਦੇ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 71 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ 50 ਰੁਪਏ ਪ੍ਰਤੀ ਕਿਲੋ ਜਾਂ ਇਸ ਤੋਂ ਵੱਧ ਦੇ ਕੇ ਟਮਾਟਰ ਖਰੀਦ ਰਹੇ ਹਨ। ਜਦੋਂ ਕਿ 18 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵੇਲੇ ਟਮਾਟਰ ਖਰੀਦਣ ਲਈ 100 ਰੁਪਏ ਪ੍ਰਤੀ ਕਿਲੋ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਇਸ ਸਰਵੇਖਣ ਵਿੱਚ ਦੇਸ਼ ਦੇ 393 ਜ਼ਿਲ੍ਹਿਆਂ ਵਿੱਚ ਰਹਿਣ ਵਾਲੇ 41 ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਲੋਕਲ ਸਰਕਲਜ਼ ਦੇ ਅਨੁਸਾਰ, ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 62 ਪ੍ਰਤੀਸ਼ਤ ਪੁਰਸ਼ ਸਨ, ਜਦੋਂ ਕਿ ਔਰਤਾਂ ਦੀ ਭਾਗੀਦਾਰੀ 38 ਪ੍ਰਤੀਸ਼ਤ ਸੀ। ਸਰਵੇਖਣ ਵਿੱਚ ਵੱਡੇ ਸ਼ਹਿਰਾਂ (ਟੀਅਰ-1) ਦੇ ਲੋਕਾਂ ਦੀ ਭਾਗੀਦਾਰੀ 42 ਫੀਸਦੀ ਸੀ। ਜਦੋਂ ਕਿ ਟੀਅਰ-2 ਸ਼ਹਿਰਾਂ ਤੋਂ 25 ਫੀਸਦੀ ਲੋਕਾਂ ਨੇ ਸਰਵੇਖਣ ਵਿੱਚ ਹਿੱਸਾ ਲਿਆ। ਸਰਵੇਖਣ ਵਿੱਚ ਸ਼ਾਮਲ 33 ਫੀਸਦੀ ਲੋਕ ਟੀਅਰ-3 ਅਤੇ ਟੀਅਰ-4 ਸ਼ਹਿਰਾਂ ਜਾਂ ਪੇਂਡੂ ਖੇਤਰਾਂ ਦੇ ਸਨ।
ਇਸ ਤੋਂ ਪਹਿਲਾਂ ਵੀ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਚਿੰਤਾਜਨਕ ਗੱਲਾਂ ਸਾਹਮਣੇ ਆ ਚੁੱਕੀਆਂ ਹਨ। ਜੂਨ ਮਹੀਨੇ 'ਚ ਪ੍ਰਚੂਨ ਮਹਿੰਗਾਈ ਇਕ ਵਾਰ ਫਿਰ 5 ਫੀਸਦੀ ਨੂੰ ਪਾਰ ਕਰ ਗਈ। ਜੂਨ 'ਚ ਪ੍ਰਚੂਨ ਮਹਿੰਗਾਈ ਦਰ 5.08 ਫੀਸਦੀ ਸੀ, ਜੋ 4 ਮਹੀਨਿਆਂ 'ਚ ਸਭ ਤੋਂ ਵੱਧ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਜੂਨ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਖਾਣ-ਪੀਣ ਦੀਆਂ ਵਸਤਾਂ ਖਾਸ ਕਰਕੇ ਸਬਜ਼ੀਆਂ ਦੀ ਮਹਿੰਗਾਈ ਦਾ ਰਿਹਾ। ਇਸ ਤੋਂ ਪਹਿਲਾਂ ਕ੍ਰਿਸਿਲ ਨੇ ਇਕ ਰਿਪੋਰਟ 'ਚ ਕਿਹਾ ਸੀ ਕਿ ਜੂਨ ਮਹੀਨੇ 'ਚ ਫੂਡ ਪਲੇਟਾਂ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ 10 ਫੀਸਦੀ ਦਾ ਵਾਧਾ ਹੋਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)