Cryptocurrency ‘ਤੇ ਰੋਕ ਲਾਉਣ ਦੀ ਤਿਆਰੀ 'ਚ ਭਾਰਤ, ਜਾਣੋ ਰੂਸ ਸਣੇ ਦੂਜੇ ਦੇਸ਼ਾਂ ਦਾ ਕੀ ਹੈ ਨਿਯਮ?
ਕੇਂਦਰ ਸਰਕਾਰ ਨਿੱਜੀ ਕ੍ਰਿਪਟੋਕਰੰਸੀ 'ਤੇ ਰੋਕ ਲਾਉਣ ਦੀ ਤਿਆਰੀ 'ਚ ਹੈ। ਇਸ ਦੌਰਾਨ ਭਾਰਤੀ ਰਿਜਰਵ ਬੈਂਕ ਆਪਣਾ ਡਿਜੀਟਲ ਕਰੰਸੀ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।ਆਓ ਜਾਣਦੇ ਹਾਂ ਕਿ ਇਹ ਡਿਜੀਟਲ ਕਰੰਸੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ।

ਕੇਂਦਰ ਸਰਕਾਰ ਨਿੱਜੀ ਕ੍ਰਿਪਟੋਕਰੰਸੀ Cryptocurrencies 'ਤੇ ਰੋਕ ਲਾਉਣ ਦੀ ਤਿਆਰੀ 'ਚ ਹੈ। ਇਸ ਦੌਰਾਨ ਭਾਰਤੀ ਰਿਜਰਵ ਬੈਂਕ ਆਪਣਾ ਡਿਜੀਟਲ ਕਰੰਸੀ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।ਆਓ ਜਾਣਦੇ ਹਾਂ ਕਿ ਇਹ ਡਿਜੀਟਲ ਕਰੰਸੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ।
ਸਾਰਿਆਂ ਕ੍ਰਿਪਟੋਕਰੰਸੀ 'ਤੇ ਪਾਬੰਦੀ ਲਾਉਣ ਲਈ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ 'ਦਿ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ (The Cryptocurrency & Regulation of Official Digital Currency Bill, 2021) ਲਿਆਵੇਗੀ।
ਕ੍ਰਿਪਟੋਕਰੰਸੀ ਤਕਨੀਕ ਦੇ ਇਸਤੇਮਾਲ 'ਚ ਰਾਹਤ ਦੇਣ ਲਈ ਹੀ ਸਰਕਾਰ ਨੇ ਇਸ ਬਿੱਲ 'ਚ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਸਰਕਾਰੀ ਡਿਜੀਟਲ ਕਰੰਸੀ ਚਲਾਉਣ ਲਈ ਫ੍ਰੇਮਵਰਕ ਦਾ ਪ੍ਰਬੰਧ ਕਰੇਗੀ। ਇਸ ਬਿੱਲ ਨੂੰ ਲੈ ਕੇ ਲੋਕਸਭਾ ਬੁਲੇਟਿਨ 'ਚ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਵਿੱਤ ਮਾਮਲਿਆਂ ਦੀ ਸੰਸਦੀ ਕਮੇਟੀ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਚਰਚਾ ਹੋਈ ਸੀ ਜਿਸ 'ਚ ਪਾਬੰਦੀ ਦੀ ਬਜਾਏ ਨਿਯਮ ਦਾ ਸੁਝਾਅ ਦਿੱਤਾ ਗਿਆ ਸੀ।
ਕੀ ਹੋਵੇਗਾ ਰਿਜਰਵ ਬੈਂਕ ਦੀ ਕਰੰਸੀ ਦਾ ਫਾਇਦਾ
ਰਿਜ਼ਰਵ ਬੈਂਕ ਦੁਆਰਾ ਜਦੋਂ ਡਿਜੀਟਲ ਕਰੰਸੀ ਜਾਰੀ ਕੀਤੀ ਜਾਵੇਗੀ ਤਾਂ ਜ਼ਾਹਿਰ ਹੈ ਕਿ ਇਹ ਇਕ ਵੈਲਿਡ ਕਰੰਸੀ ਹੋਵੇਗੀ। ਇਸ ਡਿਜੀਟਲ ਕਰੰਸੀ ਨੂੰ ਸਰਕਾਰ ਦਾ ਸਮਰਥਨ ਹੋਵੇਗਾ। ਰਿਜ਼ਰਵ ਬੈਂਕ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸੰਭਾਵਿਤ ਕਰੰਸੀ ਨੂੰ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰ ਰਿਹਾ ਹੈ। ਇਸ ਦੇ ਸੀਗਨੀਅਰਿਜ ਨਾਲ ਸਰਕਾਰ ਨੂੰ ਚੰਗਾ ਫਾਇਦਾ ਹੋਵੇਗਾ।
ਕਿਸੇ ਕਰੰਸੀ ਦੀ ਵੈਲਿਊ ਤੇ ਉਸ ਦੀ ਪ੍ਰਿਟਿੰਗ ਖਰਚ 'ਚ ਅੰਤਰ ਨੂੰ ਸੀਗਨੀਅਰਿਜ ਕਹਿੰਦੇ ਹਨ। ਸਚ ਤਾਂ ਇਹ ਹੈ ਕਿ ਡਿਜੀਟਲ ਕਰੰਸੀ 'ਚ ਸਰਕਾਰ ਨੂੰ ਭਾਰੀ ਸੀਗਨੀਅਰਿਜ ਹਾਸਲ ਹੋਵੇਗਾ ਕਿਉਂਕਿ ਇਸ ਦੀ ਪ੍ਰਿਟਿੰਗ ਦਾ ਕੋਈ ਖਰਚ ਨਹੀਂ ਹੋਵੇਗਾ ਤੇ ਟਰਾਂਸਜੈਕਸ਼ਨ ਲਾਗਤ ਵੀ ਘੱਟ ਹੋਵੇਗੀ।
ਇਹ ਖੂਬੀਆਂ ਵੀ ਹੋਣਗੀਆਂ
ਕ੍ਰਿਪਟੋਕਰੰਸੀ ਦੇ ਉਲਟ ਰਿਜ਼ਰਵ ਬੈਂਕ ਦੁਆਰਾ ਜਾਰੀ ਡਿਜੀਟਲ ਕਰੰਸੀ 'ਚ ਉਤਾਰ-ਚੜਾਅ ਨਹੀਂ ਹੋਵੇਗਾ। ਇਹ ਡਿਜੀਟਲ ਕਰੰਸੀ ਦੇਸ਼ ਦੀ ਅਰਥਵਿਵਸਥਾ 'ਚ ਸਕੂਰਲੇਟ ਹੋ ਰਹੀ ਕਰੰਸੀ ਦਾ ਹੀ ਹਿੱਸਾ ਹੋਵੇਗੀ। ਇਹੀ ਨਹੀਂ ਇਸ ਦੀ ਕੈਸ਼ ਨਾਲ ਅਦਲਾ-ਬਦਲਾ ਵੀ ਕੀਤੀ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਸਿਸਟਮ 'ਚ ਕਰੰਸੀ ਦੇ ਪ੍ਰਸਾਰ 'ਤੇ ਰਿਜ਼ਰਵ ਬੈਂਕ ਦਾ ਕੰਟਰੋਲ ਰਹਿੰਦਾ ਹੈ ਜਦੋਂ ਅਰਥਵਿਵਸਥਾ ਤੇਜ਼ੀ ਨਾਲ ਵਧਦੀ ਹੈ ਤਾਂ ਜ਼ਿਆਦਾ ਕਰੰਸੀ ਦੀ ਜ਼ਰਰੂਤ ਹੁੰਦੀ ਹੈ ਪਿਛਲੇ 5-6 ਸਾਲ 'ਚ ਕਰੰਸੀ ਪ੍ਰਸਾਰ ਬੈਂਕਨੋਟ ਤੇ ਸਿੱਕੇ ਸਣੇ ਵਧ ਕੇ 16.63 ਲੱਖ ਕਰੋੜ ਰੁਪਏ ਤੋਂ ਵਧ ਕੇ 28.60 ਲੱਖ ਕਰੋੜ ਰੁਪਏ ਹੋ ਗਿਆ। ਜ਼ਿਆਦਾ ਕਰੰਸੀ ਦੇ ਪ੍ਰਸਾਰ ਤੋਂ ਮਹਿੰਗਾਈ ਦਾ ਦਬਾਅ ਵੀ ਵਧਦਾ ਹੈ ਇਸ ਲਈ ਰਿਜ਼ਰਵ ਬੈਂਕ ਸੰਤੁਲਨ ਬਣਾਏ ਰੱਖਣ ਦਾ ਯਤਨ ਕਰਦਾ ਹੈ।
ਇਹ ਵੀ ਪੜ੍ਹੋ: ਭਾਰਤ ਦਾ AADHAAR ਹੁਣ ਗਲੋਬਲ ਬਣਨ ਦੀ ਰਾਹ, ਜਾਣੋ ਕੀ ਹੋਇਆ ਅਜਿਹਾ ਜਿਸ ਨਾਲ ਆਧਾਰ ਬਣੇਗਾ ਦੁਨੀਆ 'ਚ ਨਵੀਂ ਪਛਾਣ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904






















