Loan Settlement: ਕੀ ਵਾਕਿਆ ਹੀ ਹੋ ਜਾਂਦਾ ਬੈਂਕਾਂ ਦਾ ਕਰਜ਼ ਮਾਫ! ਕਿਤੇ ਗਲਤਫਹਿਮੀ ਨਾ ਕਰ ਦੇਵੇ ਬਰਬਾਦ
Loan Settlement: ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ 100 ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਭਵਿੱਖ ਵਿੱਚ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ।
Loan Settlement: ਅੱਜ ਦੇ ਸਮੇਂ ਵਿੱਚ ਖੇਤੀ, ਘਰ, ਕਾਰ, ਇਲੈਕਟ੍ਰਾਨਿਕ ਵਸਤੂਆਂ ਆਦਿ ਲਈ ਕਰਜ਼ੇ ਆਸਾਨੀ ਨਾਲ ਉਪਲਬਧ ਹਨ। ਬੈਂਕ ਤੇ NBFC ਲਈ ਕਰਜ਼ਾ ਦੇਣਾ ਕਾਰੋਬਾਰ ਦਾ ਸਭ ਤੋਂ ਵੱਡਾ ਸਾਧਨ ਹੈ। ਅਸਲ ਵਿੱਚ ਕਰਜ਼ੇ 'ਤੇ ਮਿਲਣ ਵਾਲਾ ਵਿਆਜ ਹੀ ਉਨ੍ਹਾਂ ਲਈ ਵੱਡਾ ਮੁਨਾਫੀ ਹੁੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਵੱਖ-ਵੱਖ ਕਾਰਨਾਂ ਕਰਕੇ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਮਰੱਥ ਰਹਿ ਜਾਂਦੇ ਹਨ। ਅਜਿਹੇ ਵਿੱਚ ਇਸ ਕਰਜ਼ ਨੂੰ ਨਿਪਟਾਉਣ ਤੇ ਘੱਟ ਰਕਮ ਦਾ ਭੁਗਤਾਨ ਕਰਨ ਨੂੰ ਵਧੀਆ ਵਿਕਲਪ ਸਮਝਦੇ ਹਨ।
ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ 100 ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਭਵਿੱਖ ਵਿੱਚ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਤੁਹਾਨੂੰ ਨਾ ਸਿਰਫ਼ ਬਲੈਕਲਿਸਟ ਕੀਤਾ ਜਾ ਸਕਦਾ ਹੈ, ਸਗੋਂ ਲੋੜ ਪੈਣ 'ਤੇ ਤੁਹਾਨੂੰ ਕਰਜ਼ੇ ਤੋਂ ਵੀ ਵਾਂਝੇ ਕੀਤਾ ਜਾ ਸਕਦਾ ਹੈ। ਭਾਵ ਭਵਿੱਖ ਵਿੱਚ ਤੁਹਾਨੂੰ ਲੋਨ ਨਹੀਂ ਮਿਲੇਗਾ।
ਕੀ ਹੈ ਕਰਜ਼ਾ ਨਿਪਟਾਰਾ?
ਜੇ ਕਿਸੇ ਕਾਰਨ ਕਰਕੇ ਤੁਸੀਂ EMI ਜਾਂ ਲੋਨ ਦਾ ਪੂਰਾ ਭੁਗਤਾਨ ਕਰਨ ਵਿੱਚ ਅਸਮਰੱਥ ਰਹਿੰਦੇ ਹੋ, ਤਾਂ ਬੈਂਕ ਤੁਹਾਡੇ ਨਾਲ ਸਮਝੌਤਾ ਕਰ ਲੈਂਦਾ ਹੈ। ਇਸ ਲਈ ਤੁਹਾਨੂੰ ਉਚਿਤ ਕਾਰਨ ਦੇਣਾ ਹੋਵੇਗਾ। ਇਸ ਤੋਂ ਬਾਅਦ ਜੇਕਰ ਬੈਂਕ ਚਾਹੇ ਤਾਂ ਤੁਹਾਡੇ ਨਾਲ ਸੈਟਲਮੈਂਟ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਇਸ ਵਿੱਚ ਗਾਹਕ ਤੇ ਬੈਂਕ ਸਮਝੌਤੇ ਦੀ ਰਕਮ ਤੈਅ ਕਰਦੇ ਹਨ। ਇਹ ਦੇਣ ਤੋਂ ਬਾਅਦ ਤੁਹਾਡਾ ਲੋਨ ਬੰਦ ਹੋ ਜਾਵੇਗਾ ਤੇ ਤੁਹਾਡੀ ਸਮੱਸਿਆ ਇੱਕ ਵਾਰ ਖਤਮ ਹੋ ਜਾਵੇਗੀ। ਦੂਜੇ ਪਾਸੇ ਅਸਲ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਇੱਥੇ ਕੋਈ ਸੈਟਲਮੈਂਟ ਲੋਨ ਬੰਦ ਨਹੀਂ ਹੁੰਦਾ।
ਕ੍ਰੈਡਿਟ ਹਿਸਟਰੀ ਹੋ ਜਾਂਦੀ ਖਰਾਬ
ਕਰਜ਼ੇ ਦਾ ਨਿਪਟਾਰਾ ਇੱਕ ਕਿਸਮ ਦਾ ਸਮਝੌਤਾ ਹੈ। ਇਸ ਵਿੱਚ ਬੈਂਕ ਰਕਮ ਵਾਪਸ ਮਿਲਣ ਦੀ ਉਮੀਦ ਛੱਡ ਦਿੰਦਾ ਹੈ। ਇਸ ਲਈ, ਉਹ ਆਪਣੀ ਮੂਲ ਰਕਮ ਲੈ ਲੈਂਦਾ ਹੈ ਤੇ ਤੁਹਾਡੇ ਨਾਲ ਸੈਟਲਮੈਂਟ ਕਰ ਲੈਂਦਾ ਹੈ। ਬੈਂਕ ਵਿਆਜ, ਜੁਰਮਾਨੇ ਸਮੇਤ ਹੋਰ ਕੋਈ ਚਾਰਜ ਨਹੀਂ ਲੈਂਦਾ। ਇਸ ਮਗਰੋਂ ਉਹ ਇਸ ਨਿਪਟਾਰੇ ਨੂੰ ਤੁਹਾਡੀ ਕ੍ਰੈਡਿਟ ਹਿਸਟਰੀ ਵਿੱਚ ਜੋੜ ਦਿੰਦਾ ਹੈ। ਇਸ ਨਾਲ ਹਰ ਬੈਂਕ ਤੇ NBFC ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਪੂਰੀ ਰਕਮ ਦਾ ਭੁਗਤਾਨ ਨਹੀਂ ਕੀਤਾ। ਇਸ ਤਰ੍ਹਾਂ ਤੁਹਾਡੀ ਕ੍ਰੈਡਿਟ ਹਿਸਟਰੀ ਖਰਾਬ ਹੋ ਜਾਂਦੀ ਹੈ। ਜਦੋਂ ਤੁਸੀਂ ਅਗਲੀ ਵਾਰ ਕਿਸੇ ਵੀ ਬੈਂਕ ਵਿੱਚ ਕਿਸੇ ਵੀ ਕਰਜ਼ੇ ਲਈ ਅਰਜ਼ੀ ਦਿੰਦੇ ਹੋ, ਤਾਂ ਬੈਂਕਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ।
ਲੋਨ ਬੰਦ ਹੋਣ ਦਾ ਸਰਟੀਫਿਕੇਟ
ਜੇ ਤੁਸੀਂ ਸਾਰੀਆਂ EMIs ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਲੋਨ ਦੇ ਅੰਤ 'ਤੇ ਇੱਕ ਕਲੋਜ਼ਰ ਸਰਟੀਫਿਕੇਟ ਮਿਲਦਾ ਹੈ। ਇਹ ਤੁਹਾਡੇ ਕ੍ਰੈਡਿਟ ਸਕੋਰ ਨੂੰ ਬਿਹਤਰ ਬਣਾਉਂਦਾ ਹੈ। ਜਦੋਂ ਅਜਿਹੇ ਲੋਕ ਦੂਜੇ ਲੋਨ ਲਈ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਤੇ ਘੱਟ ਵਿਆਜ ਦਰਾਂ 'ਤੇ ਲੋਨ ਮਿਲ ਜਾਂਦਾ ਹੈ ਪਰ, ਇਹ ਸਰਟੀਫਿਕੇਟ ਨਿਪਟਾਰੇ ਤੋਂ ਬਾਅਦ ਉਪਲਬਧ ਨਹੀਂ ਹੁੰਦਾ। ਇਸ ਕਾਰਨ ਅਗਲੇ ਕਿਸੇ ਵੀ ਕਰਜ਼ੇ ਲਈ ਸੱਤ ਸਾਲ ਤਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕ੍ਰੈਡਿਟ ਸਕੋਰ 50 ਤੋਂ 100 ਪੁਆਇੰਟ ਘਟਦਾ ਹੈ। ਕਈ ਵਾਰ ਤੁਹਾਨੂੰ ਬਲੈਕਲਿਸਟ ਵੀ ਕਰ ਦਿੱਤਾ ਜਾਂਦਾ ਹੈ।
ਸੈਟਲਮੈਂਟ ਤੋਂ ਬਾਅਦ ਕੀ ਤਰੀਕੇ?
ਜੇ ਤੁਸੀਂ ਸੈਟਲਮੈਂਟ ਕਰ ਲਈ ਹੈ ਤੇ ਹੁਣ ਆਪਣੇ ਕ੍ਰੈਡਿਟ ਹਿਸਟਰੀ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਜਾ ਸਕਦੇ ਹੋ ਤੇ ਮੁਆਫ਼ ਕੀਤੀ ਗਈ ਫੀਸ, ਵਿਆਜ ਤੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਕੋਲ ਬੈਂਕ ਜਾਂ NBFC ਦਾ ਕੋਈ ਬਕਾਇਆ ਨਹੀਂ ਹੋਵੇਗਾ। ਤੁਹਾਨੂੰ ਕਲੋਜ਼ਰ ਸਰਟੀਫਿਕੇਟ ਮਿਲੇਗਾ। ਇਸ ਤੋਂ ਇਲਾਵਾ ਕ੍ਰੈਡਿਟ ਸਕੋਰ 'ਚ ਵੀ ਸੁਧਾਰ ਹੋ ਜਾਵੇਗਾ।