ਅੱਜ ਬੈਂਕ ਖੁੱਲ੍ਹਣਗੇ ਜਾਂ ਬੰਦ ਰਹਿਣਗੇ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਲਿਸਟ ਜ਼ਰੂਰ ਚੈੱਕ ਕਰੋ
ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ 5 ਜੁਲਾਈ ਤੋਂ 13 ਜੁਲਾਈ ਤੱਕ ਵੱਖ-ਵੱਖ ਮੌਕਿਆਂ ਤੇ ਬੈਂਕ ਬੰਦ ਰਹਿਣਗੇ। RBI ਦੇ ਕੈਲੰਡਰ ਮੁਤਾਬਕ, 5 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਯੰਤੀ ਦੇ ਮੌਕੇ ਤੇ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ..

5th July Bank Holiday: ਭਾਰਤ ਵਿੱਚ ਬੈਂਕ ਰਾਸ਼ਟਰੀ ਛੁੱਟੀਆਂ, ਖੇਤਰੀ ਛੁੱਟੀਆਂ ਅਤੇ RBI ਵੱਲੋਂ ਨਿਰਧਾਰਤ ਕੁਝ ਖਾਸ ਦਿਨਾਂ ਵਿੱਚ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ, ਬੈਂਕ ਹਰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਹੁੰਦੇ ਹਨ। ਹਾਲਾਂਕਿ, 5 ਜੁਲਾਈ ਸ਼ਨੀਵਾਰ ਮਹੀਨੇ ਦਾ ਪਹਿਲਾ ਸ਼ਨੀਵਾਰ ਹੋਣ ਦੇ ਬਾਵਜੂਦ, ਜੰਮੂ ਅਤੇ ਸ੍ਰੀਨਗਰ ਵਿੱਚ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਭਾਵ, ਗਾਹਕ ਬੈਂਕ ਜਾ ਕੇ ਆਪਣੇ ਜ਼ਰੂਰੀ ਕੰਮ ਨਹੀਂ ਨਿਪਟਾ ਸਕਣਗੇ।
5 ਤੋਂ 13 ਜੁਲਾਈ ਤੱਕ 3 ਦਿਨ ਬੈਂਕ ਰਹਿਣਗੇ ਬੰਦ
ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ 5 ਜੁਲਾਈ ਤੋਂ 13 ਜੁਲਾਈ ਤੱਕ ਵੱਖ-ਵੱਖ ਮੌਕਿਆਂ ਤੇ ਬੈਂਕ ਬੰਦ ਰਹਿਣਗੇ। RBI ਦੇ ਕੈਲੰਡਰ ਮੁਤਾਬਕ, 5 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਯੰਤੀ ਦੇ ਮੌਕੇ ਤੇ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ 1595 ਵਿੱਚ ਬਡਾਲੀ (ਅੰਮ੍ਰਿਤਸਰ, ਭਾਰਤ) ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਅਕਾਲ ਚਲਾਣਾ 1644 ਵਿੱਚ ਹਿਮਾਲਿਆ ਦੇ ਨੇੜੇ ਕੀਰਤਪੁਰ ਵਿੱਚ ਹੋਇਆ ਸੀ। ਉਹ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਨ।
ਇਸਦਾ ਅਰਥ ਹੈ ਕਿ ਸ਼ਨੀਵਾਰ 5 ਜੁਲਾਈ ਨੂੰ ਜੰਮੂ ਅਤੇ ਸ੍ਰੀਨਗਰ ਨੂੰ ਛੱਡ ਕੇ ਦੇਸ਼ ਦੇ ਬਾਕੀ ਸਾਰੇ ਰਾਜਾਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ। 6 ਜੁਲਾਈ ਨੂੰ ਹਫਤਾਵਾਰ ਛੁੱਟੀ ਕਰਕੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ, 12 ਜੁਲਾਈ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ ਅਤੇ 13 ਜੁਲਾਈ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਬੈਂਕ 7 ਜੁਲਾਈ, 8 ਜੁਲਾਈ, 9 ਜੁਲਾਈ, 10 ਜੁਲਾਈ ਅਤੇ 11 ਜੁਲਾਈ ਨੂੰ ਨਿਯਮਤ ਤੌਰ 'ਤੇ ਖੁੱਲ੍ਹੇ ਰਹਿਣਗੇ।
ਜੁਲਾਈ ਵਿੱਚ ਬੈਂਕਾਂ ਦੀਆਂ ਛੁੱਟੀਆਂ:
14 ਜੁਲਾਈ (ਸੋਮਵਾਰ) – ਬੇਹ ਦੀਨਖਲਮ ਦੇ ਮੌਕੇ 'ਤੇ ਸ਼ਿਲੌਂਗ ਵਿੱਚ ਬੈਂਕ ਬੰਦ ਰਹਿਣਗੇ।
16 ਜੁਲਾਈ (ਬੁੱਧਵਾਰ) – ਹਰੇਲਾ ਤਿਉਹਾਰ ਕਰਕੇ ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।
17 ਜੁਲਾਈ (ਵੀਰਵਾਰ) – ਯੂ ਤਿਰੋਤ ਸਿੰਘ ਦੀ ਪੁਣਯਤਿਥੀ ਮੌਕੇ ਸ਼ਿਲੌਂਗ ਵਿੱਚ ਬੈਂਕ ਬੰਦ ਰਹਿਣਗੇ।
19 ਜੁਲਾਈ (ਸ਼ਨੀਵਾਰ) – ਕੇਰ ਪੂਜਾ ਦੇ ਮੌਕੇ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।
26 ਜੁਲਾਈ (ਸ਼ਨੀਵਾਰ) – ਮਹੀਨੇ ਦੇ ਚੌਥੇ ਸ਼ਨੀਵਾਰ ਨੂੰ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।
27 ਜੁਲਾਈ (ਐਤਵਾਰ) – ਪੂਰੇ ਭਾਰਤ ਵਿੱਚ ਐਤਵਾਰ ਦੀ ਛੁੱਟੀ ਕਰਕੇ ਬੈਂਕ ਬੰਦ ਰਹਿਣਗੇ।
28 ਜੁਲਾਈ (ਸੋਮਵਾਰ) – ਦ੍ਰੁਕਪਾ ਤਸੇ-ਜੀ ਤਿਉਹਾਰ ਦੇ ਮੌਕੇ 'ਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
ਛੁੱਟੀਆਂ ਦੇ ਦੌਰਾਨ ਲਓ ਆਨਲਾਈਨ ਬੈਂਕਿੰਗ ਦਾ ਸਹਾਰਾ
ਛੁੱਟੀਆਂ ਦੇ ਮੌਕੇ 'ਤੇ ਬੈਂਕ ਬ੍ਰਾਂਚ ਦੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ, ਪਰ ਨੈੱਟ ਬੈਂਕਿੰਗ, ਮੋਬਾਈਲ ਐਪ, ਯੂਪੀਆਈ, ਵਾਲਿਟ ਅਤੇ ਏਟੀਐਮ ਵਰਗੀਆਂ ਡਿਜੀਟਲ ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ। ਹਾਲਾਂਕਿ, ਪਾਸਬੁੱਕ ਅਪਡੇਟ, ਚੈੱਕ ਕਲੀਅਰਿੰਗ, ਲਾਕਰ ਸੁਵਿਧਾ ਅਤੇ ਅਕਾਊਂਟ ਬੰਦ ਕਰਨ ਵਰਗੇ ਬੈਂਕ ਜਾ ਕੇ ਨਿਪਟਾਉਣ ਵਾਲੇ ਕੰਮਾਂ ਲਈ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ।






















