ਕੀ PPF-ਸੁਕੰਨਿਆ ਸਮ੍ਰਿਧੀ ਅਤੇ ਹੋਰ ਛੋਟੀਆਂ ਬੱਚਤ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਨਵੇਂ ਸਾਲ 'ਚ ਮਿਲੇਗਾ ਕੋਈ ਤੋਹਫ਼ਾ? 31 ਦਸੰਬਰ ਨੂੰ ਹੋਏਗਾ ਫੈਸਲਾ
ਕੀ ਛੋਟੀਆਂ ਬੱਚਤ ਸਕੀਮਾਂ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਨਵੇਂ ਸਾਲ 2025 ਵਿੱਚ ਕੋਈ ਤੋਹਫ਼ਾ ਮਿਲੇਗਾ? ਕੀ ਵਿੱਤ ਮੰਤਰਾਲਾ ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਪਬਲਿਕ ਪ੍ਰਾਵੀਡੈਂਟ ਫੰਡ ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ

Small Saving Schemes Rates: ਕੀ ਛੋਟੀਆਂ ਬੱਚਤ ਸਕੀਮਾਂ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਨਵੇਂ ਸਾਲ 2025 ਵਿੱਚ ਕੋਈ ਤੋਹਫ਼ਾ ਮਿਲੇਗਾ? ਕੀ ਵਿੱਤ ਮੰਤਰਾਲਾ ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਪਬਲਿਕ ਪ੍ਰਾਵੀਡੈਂਟ ਫੰਡ ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਧਾਏਗਾ? ਵਿੱਤ ਮੰਤਰਾਲਾ 31 ਦਸੰਬਰ 2024 ਨੂੰ ਜਨਵਰੀ ਤੋਂ ਮਾਰਚ ਤੱਕ ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਲਈ ਨਵੀਆਂ ਵਿਆਜ ਦਰਾਂ ਦਾ ਐਲਾਨ ਕਰੇਗਾ।
ਹੋਰ ਪੜ੍ਹੋ : Budget 2025: ਕੀ ਟੈਕਸ ਦੇ ਬੋਝ ਤੋਂ ਕੁੱਝ ਮਿਲੇਗੀ ਰਾਹਤ, PM ਮੋਦੀ ਨੇ ਦੱਸਿਆ ਆਪਣਾ ਵਿਜ਼ਨ
ਵਿਆਜ ਦਰਾਂ 'ਤੇ ਫੈਸਲਾ 31 ਦਸੰਬਰ ਨੂੰ
ਵਿੱਤ ਮੰਤਰਾਲੇ ਦਾ ਆਰਥਿਕ ਮਾਮਲਿਆਂ ਦਾ ਵਿਭਾਗ 31 ਦਸੰਬਰ 2024 ਨੂੰ ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਜਨਵਰੀ ਤੋਂ ਮਾਰਚ ਤੱਕ PPF, ਸੁਕੰਨਿਆ ਸਮ੍ਰਿਧੀ ਯੋਜਨਾ ਸਮੇਤ ਪੋਸਟ ਆਫਿਸ ਡਿਪਾਜ਼ਿਟ ਸਕੀਮਾਂ ਦੀਆਂ ਨਵੀਆਂ ਵਿਆਜ ਦਰਾਂ ਦਾ ਐਲਾਨ ਕਰੇਗਾ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ, ਅਕਤੂਬਰ ਤੋਂ ਦਸੰਬਰ ਲਈ ਵੀ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਹੁਣ ਨਿਵੇਸ਼ਕ ਇਸ ਗੱਲ 'ਤੇ ਨਜ਼ਰ ਰੱਖ ਰਹੇ ਹਨ ਕਿ ਕੀ ਸਰਕਾਰ 1 ਜਨਵਰੀ 2025 ਤੋਂ 31 ਮਾਰਚ 2025 ਤੱਕ ਚੌਥੀ ਤਿਮਾਹੀ 'ਚ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਕਰਦੀ ਹੈ ਜਾਂ ਨਹੀਂ।
ਸੁਕੰਨਿਆ ਸਮ੍ਰਿਧੀ ਯੋਜਨਾ 'ਤੇ 8.2% ਵਿਆਜ
ਤੀਜੀ ਤਿਮਾਹੀ 'ਚ ਸੁਕੰਨਿਆ ਸਮ੍ਰਿਧੀ ਯੋਜਨਾ 'ਤੇ 8.2 ਫੀਸਦੀ ਵਿਆਜ ਦਾ ਭੁਗਤਾਨ ਕੀਤਾ ਗਿਆ ਸੀ। ਵਰਤਮਾਨ ਵਿੱਚ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ 8.2 ਫੀਸਦੀ ਵਿਆਜ, ਨੈਸ਼ਨਲ ਸੇਵਿੰਗ ਸਰਟੀਫਿਕੇਟ 'ਤੇ 7.7 ਫੀਸਦੀ ਅਤੇ ਕਿਸਾਨ ਵਿਕਾਸ ਪੱਤਰ 'ਤੇ 7.5 ਫੀਸਦੀ ਵਿਆਜ ਉਪਲਬਧ ਹੈ। ਪੋਸਟ ਆਫਿਸ ਸੇਵਿੰਗਜ਼ ਡਿਪਾਜ਼ਿਟ 'ਤੇ 4%, 1 ਸਾਲ ਦੀ ਟਾਈਮ ਡਿਪਾਜ਼ਿਟ 'ਤੇ 6.9%, 2 ਸਾਲ ਦੀ ਟਾਈਮ ਡਿਪਾਜ਼ਿਟ 'ਤੇ 7% ਅਤੇ 3 ਸਾਲ ਦੀ ਟਾਈਮ ਡਿਪਾਜ਼ਿਟ 'ਤੇ 7.1% ਵਿਆਜ ਉਪਲਬਧ ਹੈ। 5 ਸਾਲ ਦੀ ਡਿਪਾਜ਼ਿਟ 'ਤੇ 7.5 ਫੀਸਦੀ ਵਿਆਜ ਅਤੇ 5 ਸਾਲ ਦੀ ਰਿਕਰਿੰਗ ਡਿਪਾਜ਼ਿਟ 'ਤੇ 6.7 ਫੀਸਦੀ ਵਿਆਜ ਉਪਲਬਧ ਹੈ।
PPF ਨਿਵੇਸ਼ਕਾਂ ਨੂੰ ਮਿਲੇਗੀ ਖੁਸ਼ਖਬਰੀ!
ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਪਰ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਤੋਂ ਪੀਪੀਐਫ (Public Provident Fund) ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੁਕੰਨਿਆ ਸਮ੍ਰਿਧੀ ਯੋਜਨਾ 'ਤੇ 8.2 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਪਰ ਨਿਵੇਸ਼ਕਾਂ ਨੂੰ ਪਬਲਿਕ ਪ੍ਰੋਵੀਡੈਂਟ ਫੰਡ 'ਤੇ ਸਿਰਫ 7.1 ਫੀਸਦੀ ਵਿਆਜ ਮਿਲ ਰਿਹਾ ਹੈ।
ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਸਰਕਾਰ ਚੌਥੀ ਤਿਮਾਹੀ 'ਚ ਪਬਲਿਕ ਪ੍ਰੋਵੀਡੈਂਟ ਫੰਡ ਦੇ ਨਿਵੇਸ਼ਕਾਂ ਨੂੰ ਵਿਆਜ ਦਰਾਂ 'ਚ ਵਾਧੇ ਦਾ ਤੋਹਫਾ ਦੇਵੇਗੀ?
ਛੋਟੀ ਬੱਚਤ ਸਕੀਮ ਦੀਆਂ ਦਰਾਂ 'ਚ ਹੋਵੇਗਾ ਬਦਲਾਅ!
ਛੋਟੀਆਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਆਪਣੀਆਂ ਨੀਤੀਗਤ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਹਾਲਾਂਕਿ ਦੁਨੀਆ ਦੇ ਕਈ ਦੇਸ਼ਾਂ 'ਚ ਵਿਆਜ ਦਰਾਂ ਨੂੰ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਫਰਵਰੀ 2025 'ਚ ਭਾਰਤੀ ਰਿਜ਼ਰਵ ਬੈਂਕ ਆਪਣੀ ਮੁਦਰਾ ਨੀਤੀ 'ਚ ਰੈਪੋ ਦਰ 'ਚ ਕਟੌਤੀ ਕਰਨ ਦਾ ਫੈਸਲਾ ਲੈ ਸਕਦਾ ਹੈ। ਅਜਿਹੇ 'ਚ ਚੌਥੀ ਤਿਮਾਹੀ 'ਚ ਵਿਆਜ ਦਰਾਂ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਜਾਪਦੀ ਹੈ।






















