ਕੀ ਅਗਲੇ ਹਫਤੇ 1 ਲੱਖ ਤੱਕ ਪਹੁੰਚ ਜਾਵੇਗੀ ਸੋਨੇ ਦੀ ਕੀਮਤ? ਜਾਣੋ ਕੀ ਕਹਿੰਦੇ ਮਾਹਰ
Gold Prices: ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਦਾ ਵਧਦਾ ਤਣਾਅ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਸਾਲ ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਪਹੁੰਚ ਜਾਵੇਗੀ?

Gold Prices: ਭਾਰਤ ਵਿੱਚ ਸੋਨੇ ਦੀਆਂ ਕੀਮਤਾਂ (Gold Rates) ਨੇ ਕੰਨਾਂ ਨੂੰ ਹੱਥ ਲੁਆਏ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਟੈਰਿਫ ਨੀਤੀ ਕਰਕੇ ਲੋਕ ਸੁਰੱਖਿਅਤ ਨਿਵੇਸ਼ ਦੀ ਭਾਲ ਵਿੱਚ ਸੋਨੇ ਦਾ ਰੁੱਖ ਕਰ ਰਹੇ ਹਨ। ਇਸ ਦੌਰਾਨ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 93,000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਪੈਦਾ ਹੋਈ ਭੂ-ਰਾਜਨੀਤਿਕ ਅਨਿਸ਼ਚਿਤਤਾ, ਕੇਂਦਰੀ ਬੈਂਕ ਵੱਲੋਂ ਸੋਨੇ ਦੀ ਖਰੀਦਦਾਰੀ ਅਤੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਕਰਕੇ ਸੋਨੇ ਦੀਆਂ ਕੀਮਤਾਂ (Gold Prices) ਵੱਧ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਹੁਣ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਕੀ 2025 ਵਿੱਚ 10 ਗ੍ਰਾਮ ਸੋਨੇ ਦੀ ਕੀਮਤ (10 Gram Gold Price) 1 ਲੱਖ ਰੁਪਏ ਤੱਕ ਪਹੁੰਚ ਜਾਵੇਗੀ?
ਬਿਜ਼ਨਸ ਟੂਡੇ (Business Today) ਦੀ ਇੱਕ ਰਿਪੋਰਟ ਦੇ ਅਨੁਸਾਰ, ਸਪ੍ਰੌਟ ਐਸੇਟ ਮੈਨੇਜਮੈਂਟ ਦੇ ਸੀਨੀਅਰ ਪੋਰਟਫੋਲੀਓ ਮੈਨੇਜਰ ਰਿਆਨ ਮੈਕਇੰਟਾਇਰ ਦਾ ਕਹਿਣਾ ਹੈ ਕਿ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦਦਾਰੀ ਅਤੇ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਮਲਾਵਰ ਟੈਰਿਫ ਨੀਤੀ ਕਾਰਨ ਸੋਨਾ ਮਜ਼ਬੂਤ ਹੋ ਰਿਹਾ ਹੈ।
24 ਕੈਰੇਟ ਸੋਨਾ: 93,390 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ: 85,610 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ: 70,050 ਰੁਪਏ ਪ੍ਰਤੀ 10 ਗ੍ਰਾਮ
ਵਿਸ਼ਵ ਪੱਧਰ 'ਤੇ, ਸਪਾਟ ਸੋਨੇ ਦੀਆਂ ਕੀਮਤਾਂ (Gold Price) ਪਹਿਲੀ ਵਾਰ $3,200 ਪ੍ਰਤੀ ਔਂਸ ਤੱਕ ਪਹੁੰਚ ਗਈਆਂ ਹਨ, ਜਦੋਂ ਕਿ ਅਮਰੀਕੀ ਸੋਨੇ ਦੇ ਵਾਅਦੇ ਦੀਆਂ ਕੀਮਤਾਂ ਹੋਰ ਵੀ ਵੱਧ ਕੇ $3,237.50 ਪ੍ਰਤੀ ਔਂਸ ਹੋ ਗਈਆਂ ਹਨ। ਸਿਰਫ਼ 2025 ਵਿੱਚ ਹੀ ਸੋਨਾ 20 ਵਾਰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ, ਜੋ ਕਿ ਮਹਿੰਗਾਈ, ਡਾਲਰ ਦੀ ਕਮਜ਼ੋਰੀ ਅਤੇ ਕੇਂਦਰੀ ਬੈਂਕ ਦੀਆਂ ਨੀਤੀਆਂ ਵਿੱਚ ਬਦਲਾਅ ਦੇ ਡਰ ਦੇ ਵਿਚਕਾਰ ਮਜ਼ਬੂਤ ਵਿਸ਼ਵਵਿਆਪੀ ਮੰਗ ਨੂੰ ਦਰਸਾਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















