(Source: ECI/ABP News)
YES Bank Quarterly Results: ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਸ਼ੁੱਧ ਲਾਭ 50 ਫੀਸਦੀ ਵਧਿਆ, ਆਉਣ ਵਾਲੇ ਹਨ ਚੰਗੇ ਦਿਨ
ਯੈੱਸ ਬੈਂਕ ਨੇ ਆਪਣੀ ਕੁੱਲ ਆਮਦਨ 'ਚ 9.67 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਇਸ ਮਿਆਦ 'ਚ ਵਿਆਜ ਤੋਂ ਹੋਣ ਵਾਲੀ ਆਮਦਨ 'ਚ 13.47 ਫੀਸਦੀ ਦਾ ਵਾਧਾ ਹੋਇਆ ਹੈ। ਬੈਂਕ ਦੀ ਹਾਲਤ ਪਹਿਲਾਂ ਦੇ ਮੁਕਾਬਲੇ ਸੁਧਰਦੀ ਨਜ਼ਰ ਆ ਰਹੀ ਹੈ।

YES Bank Q1 Results : ਕੁਝ ਸਮਾਂ ਪਹਿਲਾਂ ਡੁੱਬਣ ਤੋਂ ਬਚੇ ਯੈੱਸ ਬੈਂਕ ਨੇ ਅੱਜ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਦੇ ਨਤੀਜੇ ਐਲਾਨ ਦਿੱਤੇ ਹਨ। ਦੱਸ ਦੇਈਏ ਕਿ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ 'ਚ ਬੈਂਕ ਨੇ ਸ਼ੁੱਧ ਲਾਭ 'ਚ 50 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਇਹ 311 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਯੈੱਸ ਬੈਂਕ ਦੇ ਚੰਗੇ ਦਿਨ ਆਉਣ ਵਾਲੇ ਹਨ। ਹੁਣ ਯੈੱਸ ਬੈਂਕ ਦਾ ਪ੍ਰਦਰਸ਼ਨ ਲਗਾਤਾਰ ਸੁਧਰ ਰਿਹਾ ਹੈ।
ਕੁੱਲ ਆਮਦਨ ਵਿੱਚ 9.67% ਹੋਇਆ ਹੈ ਵਾਧਾ
ਯੈੱਸ ਬੈਂਕ ਨੇ ਕੁੱਲ ਆਮਦਨ 'ਚ 9.67 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਇਸ ਦੌਰਾਨ ਇਸ ਦੀ ਵਿਆਜ ਤੋਂ ਆਮਦਨ 13.47 ਫੀਸਦੀ ਵਧੀ ਹੈ। ਇਸ ਨਤੀਜੇ ਦੇ ਆਧਾਰ 'ਤੇ ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕ ਦੀ ਹਾਲਤ ਪਹਿਲਾਂ ਦੇ ਮੁਕਾਬਲੇ ਸੁਧਰਦੀ ਨਜ਼ਰ ਆ ਰਹੀ ਹੈ। FY23 Q1 ਵਿੱਚ YES ਬੈਂਕ ਦੀ ਸ਼ੁੱਧ ਵਿਆਜ ਆਮਦਨ ₹ 1,850 ਕਰੋੜ ਹੈ, ਜੋ ਕਿ ਸਾਲ-ਦਰ-ਸਾਲ 32 ਪ੍ਰਤੀਸ਼ਤ ਵਧੀ ਹੈ।
ਕੁੱਲ ਆਮਦਨ ਵਿੱਚ 9.67% ਹੋਇਆ ਹੈ ਵਾਧਾ
ਅਪ੍ਰੈਲ-ਜੂਨ 23 ਤਿਮਾਹੀ 'ਚ ਕੁੱਲ ਆਮਦਨ ਸਾਲਾਨਾ ਆਧਾਰ 'ਤੇ ₹5394.44 ਕਰੋੜ ਤੋਂ ਵਧ ਕੇ ₹5916.28 ਹੋ ਗਈ ਹੈ। ਜਿਸ 'ਚ ਸਾਲਾਨਾ ਆਧਾਰ 'ਤੇ 9.67 ਫੀਸਦੀ ਦਾ ਵਾਧਾ ਹੋਇਆ ਹੈ। ਹਾਲ ਹੀ ਵਿੱਚ ਖਤਮ ਹੋਈ ਜੂਨ 2022 ਤਿਮਾਹੀ ਵਿੱਚ ਨਿਵੇਸ਼ਾਂ ਤੋਂ ਯੈੱਸ ਬੈਂਕ ਦੀ ਆਮਦਨ ₹784.04 ਕਰੋੜ ਹੈ ਜਦੋਂ ਕਿ ਪਹਿਲੀ ਤਿਮਾਹੀ ਵਿੱਚ ₹617.38 ਕਰੋੜ ਸੀ। ਇਸ ਨਿੱਜੀ ਬੈਂਕ ਨੇ ਨਿਵੇਸ਼ ਤੋਂ ਹੋਣ ਵਾਲੀ ਆਮਦਨ ਵਿੱਚ ਕਰੀਬ 27 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਡਿਪਾਜ਼ਿਟ ਵਿੱਚ ਲਗਭਗ 18% ਹੋਇਆ ਹੈ ਵਾਧਾ
ਪ੍ਰਾਈਵੇਟ ਬੈਂਕ ਨੇ ਦੱਸਿਆ ਕਿ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ 'ਚ ਉਸ ਦੇ ਐਡਵਾਂਸ 'ਚ ਸਾਲ ਦਰ ਸਾਲ 14 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਿਆਦ ਦੇ ਦੌਰਾਨ ਇਸਦੀ ਜਮ੍ਹਾਂ ਰਕਮ ਵਿੱਚ ਲਗਭਗ 18 ਪ੍ਰਤੀਸ਼ਤ ਵਾਧਾ ਹੋਇਆ ਹੈ, ਜਦੋਂ ਕਿ ਇਸਦੀ ਬੈਲੇਂਸ ਸ਼ੀਟ ਸਾਲ ਦਰ ਸਾਲ ਦੇ ਅਧਾਰ 'ਤੇ 17 ਪ੍ਰਤੀਸ਼ਤ ਵਧੀ ਹੈ।
32.77% ਦੀ ਛਾਲ
ਯੈੱਸ ਬੈਂਕ ਨੇ ਜੂਨ 2022 ਤਿਮਾਹੀ ਵਿੱਚ ₹ 2,041.88 ਕਰੋੜ ਦਾ ਸੰਚਾਲਨ ਖਰਚਾ ਦਰਜ ਕੀਤਾ ਹੈ ਜਦੋਂ ਕਿ Q1FY22 ਵਿੱਚ ₹ 1,538.30 ਕਰੋੜ ਸੀ, ਜੋ ਕਿ ਇੱਕ ਸਾਲ ਦੇ ਆਧਾਰ 'ਤੇ ਲਗਭਗ 32.77 ਪ੍ਰਤੀਸ਼ਤ ਦੀ ਛਾਲ ਹੈ। ਯੈੱਸ ਬੈਂਕ ਦੇ ਸ਼ੇਅਰਾਂ 'ਚ ਪਿਛਲੇ 1 ਹਫਤੇ 'ਚ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। NSE 'ਤੇ ਯੈੱਸ ਬੈਂਕ ਦੇ ਸ਼ੇਅਰ 14.70 ਰੁਪਏ 'ਤੇ ਬੰਦ ਹੋਏ। ਇਸ 'ਚ 2.80 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
