ਪੜਚੋਲ ਕਰੋ

Pay by Car: ਨਾ ਕਾਰਡ, ਨਾ ਕੈਸ਼ ਤੇ ਨਾ ਹੀ ਫੋਨ ਦੀ ਲੋੜ, ਹੁਣ ਤੁਹਾਡੀ ਕਾਰ ਕਰੇਗੀ ਭੁਗਤਾਨ, ਜਾਣੋ ਇਹ ਨਵਾਂ ਤਰੀਕਾ

What is Pay by Car?: ਇਸ ਫੀਚਰ ਦੀ ਮਦਦ ਨਾਲ ਤੁਸੀਂ ਡੀਜ਼ਲ-ਪੈਟਰੋਲ ਭਰਵਾਉਣ ਤੋਂ ਲੈ ਕੇ ਫਾਸਟੈਗ ਦੇ ਰਿਚਾਰਜ ਤੱਕ ਤੁਸੀਂ ਡਾਇਰੈਕਟ ਕਾਰ ਤੋਂ ਭੁਗਤਾਨ ਕਰ ਸਕੋਗੇ। ਆਓ ਜਾਣਦੇ ਹਾਂ Pay by Car ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ...

What is Pay by Car?: ਫਿਨਟੇਕ ਦੀ ਦੁਨੀਆ ਲਗਾਤਾਰ ਬਦਲ ਰਹੀ ਹੈ। ਇਸ ਨੇ ਪਿਛਲੇ ਕੁਝ ਸਾਲਾਂ ਵਿੱਚ ਭੁਗਤਾਨ ਅਤੇ ਲੈਣ-ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲਗਾਤਾਰ ਹੋ ਰਹੇ ਬਦਲਾਅ ਕਰਕੇ ਬਹੁਤ ਸਾਰੇ ਵਿਲੱਖਣ ਪ੍ਰੋਡਕਟਸ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਪ੍ਰੋਡਕਟ ਸਾਹਮਣੇ ਆਇਆ ਹੈ, ਜੋ 'ਪੇ ਬਾਏ ਕਾਰ' ਫੀਚਰ ਆਫਰ ਕਰ ਰਿਹਾ ਹੈ। ਇਸ ਤਹਿਤ ਤੁਹਾਨੂੰ ਆਪਣੀ ਕਾਰ ਵਿਚ ਪੈਟਰੋਲ ਅਤੇ ਡੀਜ਼ਲ ਭਰਵਾਉਣ ਜਾਂ ਫਾਸਟੈਗ ਰਿਚਾਰਜ ਕਰਨ ਲਈ ਕਿਸੇ ਕਾਰਡ ਜਾਂ ਨਕਦੀ ਦੀ ਲੋੜ ਨਹੀਂ ਪਵੇਗੀ, ਸਗੋਂ ਤੁਹਾਡੀ ਕਾਰ ਖੁਦ ਭੁਗਤਾਨ ਕਰੇਗੀ।

ਇਨ੍ਹਾਂ ਕੀਤੀ ਇਸ ਫੀਚਰ ਦੀ ਸ਼ੁਰੂਆਤ

ਇਹ ਅਨੋਖੀ ਪਹਿਲ ਐਮਾਜ਼ੋਨ ਅਤੇ ਟੋਨਟੈਗ ਵਲੋਂ ਪੇਸ਼ ਕੀਤੀ ਗਈ ਹੈ, ਜਿਸ ਨੂੰ Pay by Car ਤਕਨਾਲੌਜੀ ਕਿਹਾ ਜਾ ਰਿਹਾ ਹੈ। ToneTag ਨੂੰ MasterCard ਦੀ ਸਪੋਰਟ ਮਿਲੀ ਹੋਈ ਹੈ। ਇਸ ਪਹਿਲ ਵਿੱਚ UPI ਨੂੰ ਕਾਰ ਦੇ ਇੰਫੋਟੇਨਮੈਂਟ ਸਿਸਟਮ ਨਾਲ ਜੋੜਿਆ ਗਿਆ ਹੈ। ਕਾਰ ਵਿੱਚ ਈਂਧਨ ਭਰਨ ਲਈ ਭੁਗਤਾਨ ਕਰਨਾ ਹੋਵੇ ਜਾਂ ਫਾਸਟੈਗ ਰਿਚਾਰਜ ਕਰਨਾ ਹੋਵੇ, ਇਸ ਰਾਹੀਂ ਭੁਗਤਾਨ ਡਾਇਰੈਕਟ ਕਾਰ ਇੰਫੋਟੇਨਮੈਂਟ ਸਿਸਟਮ ਤੋਂ ਹੋ ਜਾਵੇਗਾ।

ਇਹ ਵੀ ਪੜ੍ਹੋ: RBI ਦੇ ਗਵਰਨਰ ਨੇ UPI Lite X ਨਾਂ ਦਾ ਇਕ ਨਵਾਂ ਫੀਚਰ ਕੀਤਾ ਲਾਂਚ

ਫੀਚਰ ਦਾ ਹੋ ਗਿਆ ਸਫਲ ਟ੍ਰਾਇਲ

ET ਦੀ ਰਿਪੋਰਟ ਦੇ ਅਨੁਸਾਰ MG Hector ਅਤੇ Bharat Petroleum ਨੇ ਮਿਲ ਕੇ ਹਾਲ ਹੀ ਵਿੱਚ ਇਸ ਸਾਲਿਊਸ਼ਨ ਦਾ ਸਫਲ ਟ੍ਰਾਇਲ ਕੀਤਾ ਹੈ। ਟ੍ਰਾਇਲ 'ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸਮਾਰਟਫੋਨ ਤੋਂ ਬਿਨਾਂ ਵੀ ਡਿਜੀਟਲ ਪੇਮੈਂਟ ਕੀਤੀ ਜਾ ਸਕਦੀ ਹੈ, ਉਹ ਵੀ ਡਾਇਰੈਕਟ ਕਾਰ ਤੋਂ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਸਹੂਲਤ ਆਉਣ ਵਾਲੇ ਦਿਨਾਂ 'ਚ ਡਿਜੀਟਲ ਪੇਮੈਂਟ ਦਾ ਨਵਾਂ ਦੌਰ ਸ਼ੁਰੂ ਕਰਨ ਜਾ ਰਹੀ ਹੈ, ਜਿਸ 'ਚ ਸਮਾਰਟਫੋਨ ਦਾ ਕੰਮ ਸਿੱਧਾ ਕਾਰ ਤੋਂ ਸੰਭਵ ਹੋਵੇਗਾ।

ਕਿਵੇਂ ਕੰਮ ਕਰਦਾ Pay by Car ਫੀਚਰ

ਟੋਨਟੈਗ ਦੀ ਇਸ ਵਿਸ਼ੇਸ਼ਤਾ ਵਿੱਚ ਸਭ ਤੋਂ ਪਹਿਲਾਂ UPI ਨੂੰ ਤੁਹਾਡੀ ਕਾਰ ਦੇ ਇੰਫੋਟੇਨਮੈਂਟ ਸਿਸਟਮ ਨਾਲ ਜੋੜਿਆ ਗਿਆ ਹੈ। ਹੁਣ ਮੰਨ ਲਓ ਕਿ ਤੁਸੀਂ ਆਪਣੀ ਕਾਰ ਵਿੱਚ ਪੈਟਰੋਲ ਭਰਵਾਉਣਾ ਹੈ। ਇਸ ਦੇ ਲਈ ਜਿਵੇਂ ਹੀ ਤੁਸੀਂ ਪੈਟਰੋਲ ਪੰਪ 'ਤੇ ਪਹੁੰਚਦੇ ਹੋ ਤਾਂ ਪੰਪ ਦੇ ਕਰਮਚਾਰੀਆਂ ਨੂੰ ਕਾਰ 'ਚ ਲੱਗੇ ਸਪੀਕਰ ਰਾਹੀਂ ਸੂਚਿਤ ਕੀਤਾ ਜਾਵੇਗਾ ਕਿ ਤੁਹਾਡੀ ਕਾਰ 'ਚ ਪੈਟਰੋਲ ਭਰਨਾ ਹੈ। ਪੰਪ ਦਾ ਕਰਮਚਾਰੀ ਤੈਅ ਮਾਤਰਾ ਵਿੱਚ ਪੈਟਰੋਲ ਭਰਦਾ ਹੈ। ਤੁਸੀਂ ਆਪਣੇ ਇਨਫੋਟੇਨਮੈਂਟ ਸਿਸਟਮ 'ਤੇ ਰਕਮ ਪਾਓਗੇ ਅਤੇ ਇਸ ਤੋਂ ਭੁਗਤਾਨ ਹੋ ਜਾਵੇਗਾ। ਇਸ ਤਰ੍ਹਾਂ ਬਿਨਾਂ ਸੰਪਰਕ ਤੋਂ ਆਸਾਨੀ ਨਾਲ ਭੁਗਤਾਨ ਸੰਭਵ ਹੋ ਜਾਂਦਾ ਹੈ।

ਫਾਸਟੈਗ ਵੀ ਕਰ ਸਕਦੇ ਰਿਚਾਰਜ

ਪੇ ਬਾਏ ਕਾਰ ਦੀਆਂ ਸੁਵਿਧਾਵਾਂ ਸਿਰਫ ਕਾਰ 'ਚ ਡੀਜ਼ਲ-ਪੈਟਰੋਲ ਭਰਵਾਉਣ ਤੱਕ ਹੀ ਸੀਮਤ ਨਹੀਂ ਹਨ। ਇਸ ਨਾਲ ਤੁਸੀਂ ਆਪਣਾ ਫਾਸਟੈਗ ਵੀ ਰਿਚਾਰਜ ਕਰ ਸਕਦੇ ਹੋ। ਤੁਸੀਂ ਕਾਰ ਦੇ ਇਨਫੋਟੇਨਮੈਂਟ ਸਿਸਟਮ ਦੀ ਸਕਰੀਨ 'ਤੇ ਫਾਸਟੈਗ ਵਿਚ ਬਾਕੀ ਬਚੇ ਬੈਲੇਂਸ ਨੂੰ ਚੈੱਕ ਕਰ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਚਾਹੋ, ਤੁਸੀਂ ਰਿਚਾਰਜ ਰਾਹੀਂ ਇਸ ਵਿਚ ਹੋਰ ਪੈਸੇ ਜੋੜ ਸਕਦੇ ਹੋ।

ਇਹ ਵੀ ਪੜ੍ਹੋ: G20 Impact on Business: ਭਾਰਤ 'ਚ 2 ਦਿਨ ਹੋਇਆ ਜੀ-20 ਸੰਮੇਲਨ, ਇਨ੍ਹਾਂ ਲੋਕਾਂ ਦੇ ਰੁਜ਼ਗਾਰ 'ਤੇ ਪਿਆ ਅਸਰ, ਹੋਇਆ ਕਰੋੜਾਂ ਦਾ ਨੁਕਸਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Embed widget