G20 Impact on Business: ਭਾਰਤ 'ਚ 2 ਦਿਨ ਹੋਇਆ ਜੀ-20 ਸੰਮੇਲਨ, ਇਨ੍ਹਾਂ ਲੋਕਾਂ ਦੇ ਰੁਜ਼ਗਾਰ 'ਤੇ ਪਿਆ ਅਸਰ, ਹੋਇਆ ਕਰੋੜਾਂ ਦਾ ਨੁਕਸਾਨ
G20 Summit Delhi: ਦਿੱਲੀ ਵਿੱਚ ਜੀ-20 ਸੰਮੇਲਨ ਦੇ ਆਯੋਜਨ ਲਈ ਬੇਮਿਸਾਲ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੇ ਤਹਿਤ ਇੱਕ ਛੋਟਾ ਲੌਕਡਾਊਨ ਲੱਗ ਗਿਆ ਸੀ...
G20 Summit India: ਪਿਛਲੇ ਹਫਤੇ G20 ਸੰਮੇਲਨ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਸੀ, ਜੋ ਕਿ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਰੂਸ, ਚੀਨ ਸਮੇਤ ਕਈ ਵੱਡੇ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਿਰਕਤ ਕੀਤੀ। ਸੁਭਾਵਿਕ ਤੌਰ 'ਤੇ ਅਜਿਹੇ ਆਯੋਜਨ ਅਤੇ ਹਾਈ ਪ੍ਰੋਫਾਈਲ ਲੋਕਾਂ ਦੇ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸੰਮੇਲਨ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਕਾਫੀ ਤਾਰੀਫ ਹੋਈ ਪਰ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਜੀ-20 ਸੰਮੇਲਨ ਕਰਕੇ ਕਰੋੜਾਂ ਦਾ ਨੁਕਸਾਨ ਪਹੁੰਚਾਇਆ।
ਇਸ ਸੰਗਠਨ ਨੇ ਕੀਤਾ ਨੁਕਸਾਨ ਦਾ ਦਾਅਵਾ
ਵਪਾਰ ਸੰਗਠਨ ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ (New Delhi Traders Association) ਨੇ ਦਾਅਵਾ ਕੀਤਾ ਹੈ ਕਿ ਜੀ-20 ਸੰਮੇਲਨ ਕਾਰਨ ਦਿੱਲੀ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਕਰੀਬ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਦੇ ਆਯੋਜਨ ਕਾਰਨ ਦਿੱਲੀ ਦੇ ਕੁਝ ਖੇਤਰਾਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ।
ਜੀ-20 ਕਾਰਨ ਲੱਗੀਆਂ ਇਹ ਪਾਬੰਦੀਆਂ
ਨਵੀਂ ਦਿੱਲੀ ਦੇ ਇਲਾਕੇ ਵਿੱਚ ਸਾਰੀਆਂ ਦੁਕਾਨਾਂ, ਰੈਸਟੋਰੈਂਟ, ਬਾਜ਼ਾਰ, ਮਾਲ ਆਦਿ 3-4 ਦਿਨਾਂ ਲਈ ਬੰਦ ਰਹੇ। ਆਵਾਜਾਈ ਨੂੰ ਲੈ ਕੇ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ। ਸੁਰੱਖਿਆ ਕਾਰਨਾਂ ਕਰਕੇ ਕਈ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ। ਸਿੱਟੇ ਵਜੋਂ ਨਿਯੰਤਰਿਤ ਜ਼ੋਨ ਦੇ ਬਾਹਰ ਵੀ ਦੁਕਾਨਦਾਰਾਂ ਦੀ ਵਿਕਰੀ ਅੱਧੀ ਰਹਿ ਗਈ, ਕਿਉਂਕਿ ਬਹੁਤ ਸਾਰੇ ਲੋਕ ਆਵਾਜਾਈ ਦੇ ਡਰ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਸ ਤਰ੍ਹਾਂ ਤਿੰਨ ਦਿਨਾਂ ਦੀ ਪਾਬੰਦੀ ਕਾਰਨ 300-400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: RBI ਦੇ ਗਵਰਨਰ ਨੇ UPI Lite X ਨਾਂ ਦਾ ਇਕ ਨਵਾਂ ਫੀਚਰ ਕੀਤਾ ਲਾਂਚ
ਇਨ੍ਹਾਂ ਲੋਕਾਂ ਦੀ ਦਿਹਾੜੀ ‘ਤੇ ਪਿਆ ਅਸਰ
ਫੋਰਮ ਫੋਰ ਇੰਟਰਨੈੱਟ ਰਿਟੇਲਰਸ, ਸੇਲਰਸ ਐਂਡ ਟ੍ਰੇਡਰਸ ਦਾ ਕਹਿਣਾ ਹੈ ਕਿ G20 ਸੰਮੇਲਨ ਕਰਕੇ ਲੱਗੀਆਂ ਪਾਬੰਦੀਆਂ ਕਾਰਨ ਲਗਭਗ 9000 ਗਿੱਗ ਵਰਕਰਾਂ ਦੀ ਕਮਾਈ ਪ੍ਰਭਾਵਿਤ ਹੋਈ ਹੈ। ਫੋਰਮ ਦੇ ਅਨੁਸਾਰ, ਨਿਯੰਤਰਿਤ ਜ਼ੋਨ ਵਿੱਚ ਪੈਂਦੇ ਫੁਲਫਿਲਮੈਂਟ ਸੈਂਟਰ, ਰੈਸਟੋਰੈਂਟ, ਸਟੋਰ ਆਦਿ ਲਈ ਡਿਲਿਵਰੀ ਕਰਨ ਵਾਲੇ ਗਿੱਗ ਵਰਕਰਾਂ ਦੀ 3 ਦਿਨਾਂ ਦੀ ਦਿਹਾੜੀ ਸਮਿਟ ਕਾਰਨ ਖਤਮ ਹੋ ਗਈ।
ਅਗਲੇ ਸਾਲ ਬ੍ਰਾਜ਼ੀਲ 'ਚ ਹੋਵੇਗਾ ਸੰਮੇਲਨ
ਤੁਹਾਨੂੰ ਦੱਸ ਦਈਏ ਕਿ ਜੀ-20 ਦੁਨੀਆ ਦੀਆਂ 20 ਵੱਡੀਆਂ ਆਰਥਿਕ ਸ਼ਕਤੀਆਂ ਦਾ ਸੰਗਠਨ ਹੈ। ਇਸ ਦਾ ਸੰਮੇਲਨ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਜੀ-20 ਦਾ 18ਵਾਂ ਸਿਖਰ ਸੰਮੇਲਨ ਕਰਵਾਇਆ ਗਿਆ ਅਤੇ ਭਾਰਤ ਨੂੰ ਪਹਿਲੀ ਵਾਰ ਮੇਜ਼ਬਾਨੀ ਮਿਲੀ। ਅਗਲੇ ਸਾਲ ਬ੍ਰਾਜ਼ੀਲ 'ਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ਦੌਰਾਨ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: Stock Market : ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਪਹਿਲੀ ਵਾਰ 20,000 ਦੇ ਪਾਰ