Big reveal: ਸਾਈਬਰ ਕ੍ਰਾਈਮ ਰਾਹੀਂ ਦੇਸ਼ ਦੇ ਲੋਕਾਂ ਤੋਂ 7489 ਕਰੋੜ ਠੱਗੇ, ਮਹਾਰਾਸ਼ਟਰ 'ਚ ਸਭ ਤੋਂ ਵੱਧ ਠੱਗੀ, ਪੰਜਾਬ ਦਾ ਦੇਖੋ ਕੀ ਹੈ ਹਾਲ
Cyber Crime Detail: ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕਾਂ ਤੋਂ ਕੁੱਲ 7,489 ਕਰੋੜ ਰੁਪਏ ਠੱਗ ਗਏ ਸਨ। ਅੰਕੜਿਆਂ ਦੀ ਗੱਲ ਕਰੀਏ ਤਾਂ ਯੂਪੀ ਵਿੱਚ ਧੋਖਾਧੜੀ ਦੇ ਸਭ ਤੋਂ ਵੱਧ
Cyber Crime Detail: ਦੇਸ਼ ਵਿੱਚ ਸਾਈਬਰ ਕ੍ਰਾਈਮ ਸਭ ਤੋਂ ਵੱਡੀ ਚਿੰਤਾ ਬਣੀ ਹੈ। ਇਸ ਸਬੰਧੀ ਲੋਕ ਸਭਾ ਵਿੱਚ ਸਰਕਾਰ ਵੱਲੋਂ ਅੰਕੜੇ ਪੇਸ਼ ਕੀਤੇ ਗਏ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਏ ਹਨ। ਜਿਸ ਤਹਿਤ ਦੇਸ਼ ਅੰਦਰ ਸਾਲ 2023 ਵਿੱਚ ਸਾਈਬਰ ਧੋਖਾਧੜੀ ਦੇ ਕੁੱਲ 11.3 ਲੱਖ ਮਾਮਲੇ ਦਰਜ ਕੀਤੇ ਗਏ ਸਨ।
ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕਾਂ ਤੋਂ ਕੁੱਲ 7,489 ਕਰੋੜ ਰੁਪਏ ਠੱਗ ਗਏ ਸਨ। ਅੰਕੜਿਆਂ ਦੀ ਗੱਲ ਕਰੀਏ ਤਾਂ ਯੂਪੀ ਵਿੱਚ ਧੋਖਾਧੜੀ ਦੇ ਸਭ ਤੋਂ ਵੱਧ ਦੋ ਲੱਖ ਮਾਮਲੇ ਦਰਜ ਹੋਏ ਹਨ, ਪਰ ਜਦੋਂ ਇਨ੍ਹਾਂ ਅੰਕੜਿਆਂ ਨੂੰ ਆਬਾਦੀ ਦੇ ਅਨੁਪਾਤ ਵਿੱਚ ਦੇਖਿਆ ਜਾਵੇ ਤਾਂ ਤਸਵੀਰ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਸਾਲ 2023 ਅੰਦਰ ਦਿੱਲੀ ਵਿੱਚ ਹਰ 10 ਲੱਖ ਲੋਕਾਂ ਵਿੱਚੋਂ 352 ਲੋਕਾਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ।
ਪੰਜਾਬ ਵਿੱਚ ਇਹ ਅੰਕੜਾ ਥੌੜ੍ਹਾ ਜਿਹਾ ਕੰਟ੍ਰੋਲ ਵਿੱਚ ਹੈ। ਪੰਜਾਬ ਵਿੱਚ 10 ਲੱਖ ਲੋਕਾਂ ਮਗਰ 70 ਧੋਖਾਧੜੀ ਦੇ ਮਾਮਲੇ ਦਰਜ ਹੋਏ ਹਨ। ਦਿੱਲੀ ਤੋਂ ਬਾਅਦ ਸਭ ਤੋਂ ਮਾੜੀ ਸਥਿਤੀ ਹਰਿਆਣਾ ਅਤੇ ਤੇਲੰਗਾਨਾ ਦੀ ਹੈ। ਜਿਵੇਂ ਪਹਿਲਾਂ ਦੱਸਿਆ ਕਿ ਦਿੱਲੀ ਵਿੱਚ 10 ਲੱਖ ਅਬਾਦੀ ਪਿੱਛੇ 352 ਧੋਖਾਧੜੀ ਦੇ ਕੇਸ ਦਰਜ ਹੋਏ ਹਨ।
ਇਸੇ ਤਰ੍ਹਾਂ ਹਰਿਆਣਾ ਵਿੱਚ 10 ਲੱਖ ਪਿੱਛੇ 303, ਤੇਲੰਗਾਨਾ 'ਚ 10 ਲੱਖ ਦੀ ਅਬਾਦੀ ਪਿੱਛੇ 204 ਕੇਸ, ਗੁਜਰਾਤ 'ਚ 202, ਉੱਤਰਾਖੰਡ 'ਚ 180, ਮਹਾਰਾਸ਼ਟਰ 'ਚ 111 ਅਤੇ ਰਾਜਸਥਾਨ 'ਚ 10 ਲੱਖ ਦੀ ਅਬਾਦੀ ਪਿੱਛੇ 114 ਧੋਖਾਧੜੀ ਦੇ ਕੇਸ ਦਰਜ ਹੋਏ ਹਨ।
ਜੇਕਰ ਇਹੀ ਅੰਕੜੇ ਅਸੀਂ ਰੁਪਇਆਂ 'ਚ ਦੇਖਦੇ ਹਾਂ ਤਾਂ ਮਹਾਰਾਸ਼ਟਰ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਹੈ। ਮਹਾਰਾਸ਼ਟਰ ਵਿੱਚ 990.7 ਕਰੋੜ ਸਾਈਬਰ ਕ੍ਰਾਈਮ ਰਾਹੀਂ ਠੱਗੇ ਗਏ ਹਨ। ਤੇਲੰਗਾਨਾ 'ਚ 759.1 ਕਰੋੜ ਰੁਪਏ, ਯੂਪੀ 'ਚ 721.1 ਕਰੋੜ ਰੁਪਏ, ਕਰਨਾਟਕ 'ਚ 662.1 ਕਰੋੜ ਰੁਪਏ, ਤਾਮਿਲਨਾਡੂ 'ਚ 661.2 ਕਰੋੜ ਰੁਪਏ ਠੱਗੇ ਗਏ ਹਨ।
ਦੇਸ਼ ਵਿੱਚ ਸਾਲ 2022 'ਚ 14 ਲੱਖ ਸਾਈਬਰ ਕ੍ਰਾਈਮ ਦੇ ਕੇਸ ਦਰਜ ਹੋਏ ਸਨ। ਇਸ ਤੋਂ ਪਹਿਲਾਂ 2021 'ਚ 14.02 ਲੱਖ ਕੇਸ ਦਰਜ ਹੋਏ ਸਨ। ਪਿਛਲੇ ਸਾਲ 2023 'ਚ ਇਹ ਅੰਕੜੇ ਘੱਟ ਜਾਂਦੇ ਹਨ ਅਤੇ 11.3 ਲੱਖ ਕੇਸ ਹੀ ਸਾਈਬਰ ਕ੍ਰਾਈਮ ਦੇ ਦਰਜ ਹੋਏ ਹਨ।
ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਇਸ ਰਿਪੋਰਟ ਅਨੁਸਾਰ 4.7 ਲੱਖ ਸ਼ਿਕਾਇਤਕਰਤਾਵਾਂ ਵਿੱਚੋਂ 1200 ਕਰੋੜ ਰੁਪਏ ਵਾਪਸ ਲਿਆਂਦਾ ਗਿਆ ਹੈ।