ਲੜਕੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੇ ਦੋਸ਼ 'ਚ ਲੜਕੀ 'ਤੇ ਮਾਮਲਾ ਹੋਇਆ ਦਰਜ
ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਇੱਕ ਪਿੰਡ ਵਾਸੀ ਇੱਕ ਲੜਕੇ ਨੇ ਇੱਕ ਲੜਕੀ 'ਤੇ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।
ਚੰਡੀਗੜ੍ਹ: ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਇੱਕ ਪਿੰਡ ਵਾਸੀ ਇੱਕ ਲੜਕੇ ਨੇ ਇੱਕ ਲੜਕੀ 'ਤੇ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣ ਦੇ ਦੋਸ਼ ਲਾਏ ਹਨ। ਪੁਲਸ ਨੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਗਿਆ ਸੀ ਤਾਂ ਉਥੇ ਇਕ ਲੜਕੀ ਵਿਆਹ ਤੇ ਆਈ ਸੀ, ਜਿਸ ਨੂੰ ਉਹ ਨਹੀਂ ਜਾਣਦਾ ਸੀ।
ਕੁੜੀ ਨੇ ਗੱਲਬਾਤ ਲਈ ਬੁਲਾਇਆ। ਵਿਆਹ ਦੌਰਾਨ ਜਦੋਂ ਰਾਤ ਨੂੰ ਸਾਰੇ ਰਿਸ਼ਤੇਦਾਰ ਸੌਂ ਗਏ ਤਾਂ ਲੜਕੀ ਨੇ ਲੜਕੇ ਨੂੰ ਕਮਰੇ ਵਿਚ ਬੁਲਾ ਕੇ ਉਸ ਨੂੰ ਉਕਸਾਇਆ। ਲੜਕੇ ਦੇ ਮਨ੍ਹਾ ਕਰਨ ਦੇ ਬਾਵਜੂਦ ਲੜਕੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਲੜਕੀ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਭਾਬੀ ਦੀ ਤਸਵੀਰ 'ਤੇ 'I Miss U Jaan' ਲਿਖ ਕੇ ਕੀਤਾ ਸ਼ੇਅਰ, ਜਦੋਂ ਵੱਡੇ ਭਰਾ ਨੇ ਦੇਖਿਆ ਤਾਂ...
ਪੀਲੀਭੀਤ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ। ਇੱਥੇ ਭਾਬੀ ਦੀ ਤਸਵੀਰ 'ਤੇ ਆਪਣੀ ਫ਼ੋਟੋ ਲਗਾ ‘I Miss U Jaan’ ਲਿਖ ਕੇ ਸ਼ੇਅਰ ਕਰਨਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਤਸਵੀਰ ਦੇਖ ਕੇ ਵੱਡੇ ਭਰਾ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉੱਥੇ ਹੀ ਔਰਤ ਆਪਣੇ ਪਤੀ ਨਾਲ ਥਾਣੇ ਪਹੁੰਚ ਗਈ ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦਾ ਹੈ। ਬਿਲਸੰਡਾ ਥਾਣੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਨੂੰਮਾਨ ਦਲ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਆਪਣੀ ਪਤਨੀ ਨੂੰ ਲੈ ਕੇ ਥਾਣੇ ਪਹੁੰਚੇ ਅਤੇ ਆਪਣੇ ਦੇ ਪਿੰਡ ਦੇ ਹੀ ਰਹਿਣ ਵਾਲੇ ਰਿਸ਼ਤੇ 'ਚ ਭਰਾ ਲੱਗਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਵਾਇਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਫੇਸਬੁੱਕ ਤੋਂ ਉਸ ਦੀ ਪਤਨੀ ਦੀ ਫ਼ੋਟੋ ਲੈ ਕੇ ਮੁਲਜ਼ਮ ਨੇ ਆਪਣੇ ਨਾਲ ਲਗਾ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵਾਇਰਲ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :