(Source: ECI/ABP News)
Punjab Police Recruitment: 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ, ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ, ਇਸ ਦਿਨ ਹੋਏਗੀ ਪ੍ਰੀਖਿਆ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਏਗੀ।
![Punjab Police Recruitment: 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ, ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ, ਇਸ ਦਿਨ ਹੋਏਗੀ ਪ੍ਰੀਖਿਆ Punjab Police Recruitment After giving appointment letter to 4374 constables, new recruits in police department, examination will be held on this day Punjab Police Recruitment: 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ, ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ, ਇਸ ਦਿਨ ਹੋਏਗੀ ਪ੍ਰੀਖਿਆ](https://feeds.abplive.com/onecms/images/uploaded-images/2022/10/06/54befa00ad76b04b9f2d077987600feb166503944953558_original.png?impolicy=abp_cdn&imwidth=1200&height=675)
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਏਗੀ।ਇਸ ਦੇ ਚੱਲਦੇ ਹੁਣ ਆਪ ਸਰਕਾਰ ਨੇ ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਦੇ ਵਰਵੇ ਸਾਂਝੇ ਕੀਤੇ ਹਨ।
ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ, " ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ ..ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ...ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ...ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ.."
ਸੂਚਨਾ ਮੁਤਾਬਿਕਾ ਕਾਂਸਟੇਬਲ ਦੀਆਂ 1156 ਪੋਸਟਾਂ ਨਿਕਲੀਆਂ ਹਨ ਜਿਨਾਂ ਦੇ ਲਈ 14 ਅਕਤੂਬਰ ਨੂੰ ਪ੍ਰੀਖਿਆ ਹੋਏਗੀ। ਜਦਕਿ ਹੈੱਡ ਕਾਂਸਟੇਬਲ ਦੀਆਂ 787 ਪੋਸਟਾਂ ਦੇ ਲਈ 15 ਅਕਤੂਬਰ ਨੂੰ ਪ੍ਰੀਖਿਆ ਹੋਏਗੀ।ਇਸ ਦੇ ਨਾਲ ਹੀ ਸਬ-ਇੰਸਪੈਕਟਰ ਦੀਆਂ 560 ਪੋਸਟਾਂ ਦੇ ਲਈ 16 ਅਕਤੂਬਰ ਨੂੰ ਪ੍ਰੀਖਿਆਵਾਂ ਹੋਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)