ਪੜਚੋਲ ਕਰੋ
ਪੰਜ ਮੈਂਬਰੀ ਭਰਤੀ ਕਮੇਟੀ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਤਾ ਜਵਾਬ, ਲਿਖੀ ਚਿੱਠੀ, ਤੁਸੀਂ ਵੀ ਪੜ੍ਹੋ
Punjab News: ਪੰਜ ਮੈਂਬਰੀ ਭਰਤੀ ਕਮੇਟੀ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਨਿਮਰਤਾ ਸਾਹਿਤ ਜਵਾਬ ਦਿੱਤਾ ਹੈ। ਪੰਜ ਭਰਤੀ ਕਮੇਟੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਆਹ ਲਿਖਿਆ ਹੈ।

ਪੰਜ ਮੈਂਬਰੀ ਭਰਤੀ ਕਮੇਟੀ
Source : TWITTER
Punjab News: ਪੰਜ ਮੈਂਬਰੀ ਭਰਤੀ ਕਮੇਟੀ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਨਿਮਰਤਾ ਸਾਹਿਤ ਜਵਾਬ ਦਿੱਤਾ ਹੈ। ਪੰਜ ਭਰਤੀ ਕਮੇਟੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਆਹ ਲਿਖਿਆ ਹੈ। ਉਨ੍ਹਾਂ ਨੇ ਪੋਸਟ ਵਿੱਚ ਕਿਹਾ ਕਿ ਅੱਜ ਤੁਹਾਡਾ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਉੱਪਰ ਪੱਤਰ ਪੜ੍ਹ ਕੇ ਤੁਹਾਡੀ ਪਾਰਟੀ ਪ੍ਰਤੀ ਇਖ਼ਲਾਕਣ ਜ਼ਿੰਮੇਵਾਰੀ, ਫਰਜ਼ ਅਤੇ ਦਿਆਨਦਾਰਤਾ ਤੇ ਦੋਹਰੀ ਸੋਚ ਵਾਲਾ ਪੈਮਾਨਾ ਨਜ਼ਰ ਆਇਆ। ਅਸੀਂ ਨਿੱਜੀ ਤੌਰ 'ਤੇ ਤੁਹਾਡਾ ਬੇਹੱਦ ਸਤਿਕਾਰ ਕਰਦੇ ਹਾਂ, ਅਸੀ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਤੋਂ ਬੜਾ ਕੁਝ ਗ੍ਰਹਿਣ ਵੀ ਕੀਤਾ ਹੈ। ਪਰ ਅਫਸੋਸ ਹੈ ਕਿ ਤੁਹਾਡੀ ਇਸ ਵਕਤ ਭੂਮਿਕਾ ਬੜੀ ਸੰਜੀਦਾ ਬਣਦੀ ਸੀ ਪਰ ਤੁਸੀ ਕਿਸੇ ਨਾ ਕਿਸੇ ਡੂੰਘੀ, ਸੋਚ ਵਾਲੀ ਸਾਜਿਸ਼ ਹੇਠ ਅੱਗੇ ਵਧ ਰਹੇ ਹੋ ਜਿਸ ਕਰਕੇ ਤੁਹਾਡੀ ਚਿੱਠੀ ਵਿੱਚ ਨਫ਼ਰਤ ਦੀ ਪਾਠਸ਼ਾਲਾ ਜਿਆਦਾ ਝਲਕਦੀ ਹੈ।
ਤੁਸੀ ਬੇਹੱਦ ਵੱਡੇ ਸਵਾਲ ਚੁੱਕੇ ਹਨ, ਅਸੀ ਇਹਨਾਂ ਸਵਾਲਾਂ ਤੇ ਇਮਾਨਦਾਰੀ, ਸੁਹਿਰਦਤਾ, ਆਤਮ ਸਮਰਪਣ ਭਾਵਨਾ ਹੇਠ ਪਹਿਰਾ ਦੇ ਰਹੇ ਹਾਂ। ਸਾਡੀ ਕੋਸ਼ਿਸ਼ ਵੀ ਹੈ ਅਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਹਰ ਵਰਕਰ ਸਮੇਤ ਹਰ ਆਗੂ ਦੇ ਹਰ ਸਵਾਲ ਦਾ ਸੰਜੀਦਾ ਜਵਾਬ ਦੇਈਏ, ਤੁਹਾਡੇ ਪੱਤਰ ਦੀ ਭਾਵਨਾ ਅਨੁਸਾਰ ਜਵਾਬ ਭੇਜ ਰਹੇ ਹਾਂ। ਪੰਥ ਨੂੰ ਨਾਜ਼ੁਕ ਹਾਲਤਾਂ ਵਿੱਚ ਲੈਕੇ ਜਾਣ ਲਈ ਜ਼ਿੰਮੇਵਾਰ ਕੌਣ ਹੈ, ਕਿਸ ਦੀ ਵਜ੍ਹਾ ਨਾਲ ਹਾਲਾਤ ਬਣੇ, ਕੌਣ ਪੰਥ ਦੀਆਂ ਭਾਵਨਾਵਾਂ ਨੂੰ ਹਤਾਸ਼ ਕਰ ਰਿਹਾ ਹੈ, ਕੌਮ ਪੰਥ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਪੰਥ ਦੀ ਨੁਮਾਇੰਦਾ ਜਮਾਤ ਨੂੰ ਕਮਜ਼ੋਰ ਕਿਸ ਨੇ ਕੀਤਾ, ਪੰਥ ਦੀ ਨੁਮਾਇੰਦਾ ਜਮਾਤ ਨੂੰ ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗ ਕਿਸ ਨੇ ਚਲਾਇਆ। ਵਨਮੈਨ ਸ਼ੋਅ ਰਾਹੀਂ ਕੀ ਪੰਥ ਦੀ ਨੁਮਾਇਦਾ ਜਮਾਤ ਦਾ ਭਲਾ ਹੋ ਸਕਦਾ ਹੈ।
ਗੱਲ ਸਿਧਾਤਾਂ ਉਪਰ ਪਹਿਰਾ ਦੇਣ ਦੀ ਹੈ। ਗੱਲ ਪੰਜਾਬ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਸੁਰਜੀਤ ਰੱਖਣ ਅਤੇ ਤਕੜਾ ਕਰਨ ਦੀ ਹੈ, ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਅਤੇ ਪਰਿਵਾਰ ਦੀ ਸਿਆਸਤ ਦੀ ਢਾਲ ਬਣਨ ਦੀ। ਜਿਥੋਂ ਤੱਕ ਗੱਲ ਧਾਰਮਿਕ ਹੋਂਦ ਵਿਰਸੇ ਦੀ ਹੈ, ਉਸ ਨੂੰ ਖਤਰੇ ਵਿੱਚ ਪਾਉਣ ਵਾਲੇ ਕੌਣ ਹਨ। ਸਰਕਾਰ ਦੌਰਾਨ ਗਲਤੀਆਂ ਗੁਨਾਹਾਂ ਦੀ ਮਿਲੀ ਧਾਰਮਿਕ ਸੇਵਾ ਤੋਂ ਬਾਅਦ ਹਰ ਅਕਾਲੀ ਹਿਤੈਸ਼ੀ ਸੋਚ ਦੇ ਮਾਲਕ ਵਰਕਰ ਨੂੰ ਆਸ ਉਮੀਦ ਬਣੀ ਕਿ ਅਕਾਲੀ ਦਲ ਮਜ਼ਬੂਤ ਹੋਕੇ ਨਿਕਲੇਗਾ, ਪਰ ਸੇਵਾ ਹਾਲੇ ਪੂਰੀ ਵੀ ਨਹੀਂ ਹੋਈ ਸੀ ਕਿ ਪਾਰਟੀ ਵਿੱਚ ਬੈਠੇ ਭਾੜੇ ਦੇ ਕਰਿੰਦਿਆਂ ਨੇ ਪੂਰੀ ਦੁਨੀਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ ਦਾ ਸੰਕਲਪ ਨੂੰ ਮਜ਼ਬੂਤੀ ਨਾਲ ਰੱਖਣ ਵਾਲੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਸ਼ੁਰੂ ਕਰ ਦਿੱਤੀ।
ਪੰਥ ਵਿਚੋਂ ਛੇਕੇ ਬੰਦਿਆਂ ਨੂੰ ਹਰ ਟੀਵੀ ਚੈਨਲ ਤੇ ਪਰੋਸ ਕੇ ਪੇਸ਼ ਕੀਤਾ। ਪਾਰਟੀ ਦੇ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਵੀ ਅਜਿਹੇ ਬੰਦਿਆਂ ਜਰੀਏ ਸਿੰਘ ਸਾਹਿਬਾਨ ਦੀ ਇਸ ਕਰਕੇ ਕਿਰਦਾਰਕੁਸ਼ੀ ਕਰਵਾਈ ਕਿਉ ਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਕੁਝ ਲੋਕਾਂ ਨੂੰ ਫਿੱਟ ਨਹੀਂ ਬੈਠੇ। ਤੁਸੀ ਹਮਲਿਆਂ ਦਾ ਜ਼ਿਕਰ ਕੀਤਾ, ਇਹ ਹਮਲੇ ਕੀਤੇ ਕਿਸ ਵਲੋ ਜਾ ਰਹੇ ਹਨ। ਕੌਣ ਹੈ ਹਮਲਾਵਰ ਗੈਂਗ ਦਾ ਸਰਗਣਾ। ਕਿਸ ਦੇ ਇੱਕ ਇਸ਼ਾਰੇ ਉਪਰ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਜਥੇਦਾਰ ਸਾਹਿਬਾਨ ਬੇਇੱਜਤ ਕਰਕੇ ਹਟਾਏ ਗਏ।
ਹਾਂ ਬਿਲਕੁਲ ਤੁਸੀਂ ਠੀਕ ਕਿਹਾ, ਅਜਿਹੇ ਮੁਸ਼ਕਿਲ ਹਲਾਤਾਂ ਵਿਚ ਗੁਰੂ ਸਾਹਿਬ ਖੁਦ ਮੇਹਰ ਕਰਦੇ ਹਨ ਅਜਿਹੇ ਹਾਲਾਤਾਂ ਵਿੱਚ, ਸਾਨੂੰ ਪੂਰਨ ਭਰੋਸਾ ਹੈ ਕਿ ਗੁਰੂ ਤੋ ਬੇਮੁੱਖ ਹੋਈ ਲੀਡਰਸ਼ਿਪ ਨੂੰ ਸਮੱਤ ਦਾ ਉਹ ਜਰੂਰ ਦਾਨ ਬਖਸ਼ਿਸ਼ ਕਰਨਗੇ ਅਤੇ ਗੁਰੂ ਸਾਹਿਬ ਆਪਣੇ ਲੜ ਲਾਕੇ ਜਿੱਥੇ ਹੁਕਮਨਾਮਾ ਸਾਹਿਬ ਦੀ ਪੂਰਤੀ ਇੰਨ ਬਿੰਨ ਰੂਪ ਵਿਚ ਕਰਵਾਉਣਗੇ ਉਥੇ ਹੀ ਵਿਅਕਤੀ ਵਿਸ਼ੇਸ਼ ਵਾਲੀ ਅਗਵਾਈ ਦੀ ਬਜਾਏ ਪੰਚ ਪ੍ਰਧਾਨੀ ਪ੍ਰਥਾ ਨੂੰ ਬਲ ਬਖਸ਼ਿਸ਼ ਕਰਨਗੇ। ਜਿਥੋਂ ਤੱਕ ਗੱਲ ਤੁਸੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਭਰਤੀ ਮੁਹਿੰਮ ਦੀ ਕੀਤੀ ਹੈ, ਆਉ ਰਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਉਪਰ ਬਣੀ ਭਰਤੀ ਕਮੇਟੀ ਜਰੀਏ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇਦਾ ਜਮਾਤ ਦੇ ਮੈਂਬਰ ਬਣੀਏ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਅਗਵਾਈ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਆਪਣੇ ਨਿੱਜੀ ਸਵਾਰਥ, ਆਪਣੀ ਇਕੱਲੇ ਚਲਣ ਵਾਲੀ ਸੋਚ, ਆਪਣੀ ਜ਼ਿਦ ਹੱਠ ਨੂੰ ਵਿਰਾਮ ਦੇਕੇ ਅਤੇ ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕਰਦੇ ਹੋਏ ਪੰਚ ਪ੍ਰਧਾਨੀ ਨੂੰ ਅਪਣਾਈਏ। ਇਸ ਤੋਂ ਇਲਾਵਾ ਸਤਿਕਾਰਯੋਗ ਭੂੰਦੜ ਸਾਹਿਬ ਤੁਹਾਨੂੰ ਇੱਕ ਖਾਸ ਅਪੀਲ ਵੀ ਹੈ ਕਿ ਉਕਤ ਹੁਕਮਨਾਮਾ ਸਾਹਿਬ ਵਿੱਚ ਸਪੱਸ਼ਟ ਲਿਖਿਆ ਸੀ ਕਿ, ਵਰਕਿੰਗ ਕਮੇਟੀ ਓਹਨਾਂ ਲੋਕਾਂ ਦੇ ਅਸਤੀਫ਼ੇ ਸਵੀਕਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਰਿਪੋਰਟ ਕਰੇ ਜਿਹੜੇ ਆਗੂਆਂ ਨੇ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ ਵਿੱਚ ਆਪਣੇ ਅਸਤੀਫਿਆਂ ਦੀ ਪੇਸ਼ਕਸ਼ ਕੀਤੀ ਸੀ। ਤੁਸੀ ਵਰਕਿੰਗ ਕਮੇਟੀ ਦੇ ਮੁਖੀ ਹੋ, ਆਸ ਕਰਕੇ ਹਾਂ ਕਿ, ਤੁਸੀ ਆਪਣੀ ਇਖਲਾਕੀ ਜ਼ਿੰਮੇਵਾਰੀ ਨੂੰ ਪੂਰਾ ਵੀ ਕਰੋਂਗੇ ਅਤੇ ਸ੍ਰੀ ਅਕਾਲ ਤਖ਼ਤ ਪ੍ਰਤੀ ਸਮਰਪਣ ਭਾਵਨਾ ਨੂੰ ਪੇਸ਼ ਕਰਦੇ ਹੋ, ਅਸਤੀਫ਼ੇ ਸਵੀਕਾਰ ਕਰੋਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















