Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Punjab News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਦਿਨੀਂ ਆਏ ਬਾਹਰਵੀਂ ਦੇ ਨਤੀਜੇ ਵਿੱਚ ਪੁੱਤਰ ਦੇ ਨੰਬਰ ਘੱਟ ਆਉਣ ਅਤੇ ਵਿਦੇਸ਼ ਜਾਣ ਨੂੰ ਲੈ ਕੇ ਨੌਜਵਾਨ ਦੀ ਆਪਣੇ ਪਿਤਾ ਨਾਲ ਤਕਰਾਰ ਹੋਈ ਸੀ। ਫਿਰ ਪੁੱਤ
Amritsar News: ਅੰਮ੍ਰਿਤਸਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਪਿਉ-ਪੁੱਤ ਦੇ ਵਿੱਚ ਤਕਰਾਰ ਹੋਈ ਸੀ। ਪਰ ਗੁੱਸੇ ਦੇ ਵਿੱਚ ਆਏ ਪੁੱਤ ਨੇ ਹੀ ਘਰ ਦੇ ਵਿੱਚ ਸੱਥਰ ਵਿੱਛਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਥਾਣਾ ਕੰਬੋਅ ਦੇ ਅਧੀਨ ਪਿੰਡ ਨੰਗਲੀ ਵਿਖੇ ਇਹ ਖੌਫਨਾਕ ਘਟਨਾ ਵਾਪਰੀ ਹੈ। ਜਿੱਥੇ CBSE ਦੇ ਕੱਲ੍ਹ ਆਏ ਬਾਹਰਵੀਂ ਦੇ ਨਤੀਜੇ ਵਿੱਚ ਪੁੱਤਰ ਦੇ ਨੰਬਰ ਘੱਟ ਆਉਣ ਅਤੇ ਵਿਦੇਸ਼ ਜਾਣ ਨੂੰ ਲੈ ਕੇ ਨੌਜਵਾਨ ਦੀ ਆਪਣੇ ਪਿਤਾ ਨਾਲ ਤਕਰਾਰ ਹੋਈ ਸੀ। ਜਿਸ ਦੇ ਚਲਦੇ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਦਿੱਤੀ। ਫਿਰ ਪੁੱਤ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਗੰਭੀਰ ਹਾਲਤ ਵਿੱਚ ਪਿਉ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰੁਪਿੰਦਰ ਸਿੰਘ ਹੈ। ਮ੍ਰਿਤਕ ਰੁਪਿੰਦਰ ਸਿੰਘ ਦਾ ਲੜਕਾ ਅਮਰਦੀਪ ਸਿੰਘ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਤਿੰਨ ਦੇ ਕਰੀਬ ਗੋਲੀਆਂ ਚੱਲੀਆਂ ਸਨ। ਨੌਜਵਾਨ ਅਮਰਦੀਪ ਸਿੰਘ ਦੇ ਦਿਲ ਵਿੱਚ ਗੋਲੀ ਲੱਗੀ ਹੈ। ਗੋਲੀ ਚੱਲਣ ਦੀ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ। ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।