ਸ਼ਰਮਨਾਕ...! ਪ੍ਰੇਮੀ ਨੇ ਸ਼ਰਾਬ ਪਿੱਛੇ ਕੀਤਾ ਆਪਣੀ ਮਸ਼ੂਕ ਦਾ ਕਤਲ, ਕੂੜੇ ਵਾਲੇ ਟਰੱਕ ਚੋਂ ਮਿਲੀ ਹੱਥ ਪੈਰ ਬੰਨੀ ਲਾਸ਼, ਜਾਣੋ ਕਿਵੇਂ ਖੁੱਲ੍ਹਿਆ ਸਾਰਾ ਰਾਜ਼
ਬੈਂਗਲੁਰੂ ਦੇ ਚਿਕਪੇਟ ਨੇੜੇ ਇੱਕ ਕੂੜੇ ਦੇ ਵਾਹਨ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ। ਲਾਸ਼ ਨੂੰ ਇੱਕ ਬੋਰੀ ਵਿੱਚ ਭਰਿਆ ਹੋਇਆ ਸੀ ਅਤੇ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
Bengaluru Woman Murder: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲਾਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਚਿਕਪੇਟ ਨੇੜੇ CK Achukattu ਇਲਾਕੇ ਵਿੱਚ ਇੱਕ ਔਰਤ ਦੀ ਲਾਸ਼ ਇੱਕ ਕੂੜਾ ਚੁੱਕਣ ਵਾਲੀ ਗੱਡੀ ਵਿੱਚੋਂ ਮਿਲੀ। ਲਾਸ਼ ਨੂੰ ਇੱਕ ਵੱਡੀ ਬੋਰੀ ਵਿੱਚ ਭਰ ਕੇ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਸ਼ੱਕ ਜਤਾਇਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਮ੍ਰਿਤਕਾ ਦੀ ਉਮਰ ਲਗਭਗ 40 ਸਾਲ ਹੈ, ਜਿਸਦਾ ਨਾਮ ਆਸ਼ਾ ਹੈ। ਲਾਸ਼ ਤੋਂ ਸਾਫ਼ ਸੀ ਕਿ ਔਰਤ ਦੀ ਗਰਦਨ ਅਤੇ ਹੱਥ ਬੰਨ੍ਹੇ ਹੋਏ ਸਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਦੇਰ ਰਾਤ ਕਿਸੇ ਥਾਂ ਤੋਂ ਲਾਸ਼ ਲਿਆਂਦੀ ਗਈ ਅਤੇ ਬੋਰੀ ਵਿੱਚ ਪਾਉਣ ਤੋਂ ਬਾਅਦ ਕੂੜਾ ਚੁੱਕਣ ਵਾਲੀ ਗੱਡੀ ਵਿੱਚ ਪਾ ਦਿੱਤੀ ਗਈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ BBMP ਸਫਾਈ ਕਰਮਚਾਰੀ ਨਿਯਮਤ ਕੂੜਾ ਇਕੱਠਾ ਕਰ ਰਹੇ ਸਨ। ਉਨ੍ਹਾਂ ਨੂੰ ਬੋਰੀ ਵਿੱਚੋਂ ਬਦਬੂ ਆਈ ਅਤੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਔਰਤ ਦੀ ਲਾਸ਼ ਬੋਰੀ ਦੇ ਅੰਦਰ ਮਿਲੀ। ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਸ਼ੱਕੀ ਆਟੋ ਰਿਕਸ਼ਾ ਅਪਰਾਧ ਸਥਾਨ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ।
ਸੀਸੀਟੀਵੀ ਫੁਟੇਜ ਦੀ ਜਾਂਚ ਕਰਨ 'ਤੇ, ਇੱਕ ਸ਼ੱਕੀ ਆਟੋ ਰਿਕਸ਼ਾ ਅਪਰਾਧ ਸਥਾਨ ਵੱਲ ਜਾਂਦਾ ਦੇਖਿਆ ਗਿਆ, ਜਿਸ ਨਾਲ ਪੁਲਿਸ ਨੂੰ ਮਹੱਤਵਪੂਰਨ ਸੁਰਾਗ ਮਿਲੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਆਸ਼ਾ ਅਤੇ ਦੋਸ਼ੀ ਸ਼ਮਸ਼ੂਦੀਨ (ਉਮਰ 33 ਸਾਲ) ਪਿਛਲੇ ਡੇਢ ਸਾਲ ਤੋਂ ਪਤੀ-ਪਤਨੀ ਵਾਂਗ ਇਕੱਠੇ ਰਹਿ ਰਹੇ ਸਨ। ਹਾਲਾਂਕਿ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਸਨ, ਪਰ ਉਹ ਬੈਂਗਲੁਰੂ ਵਿੱਚ ਕਿਰਾਏ ਦਾ ਘਰ ਲੈ ਕੇ ਆਪਣੇ ਆਪ ਨੂੰ ਜੋੜਾ ਕਹਿੰਦੇ ਸਨ। ਸ਼ਮਸ਼ੂਦੀਨ ਅਸਾਮ ਦਾ ਰਹਿਣ ਵਾਲਾ ਹੈ, ਜਦੋਂ ਕਿ ਆਸ਼ਾ ਬੈਂਗਲੁਰੂ ਦੀ ਰਹਿਣ ਵਾਲੀ ਸੀ।
ਸ਼ਮਸ਼ੂਦੀਨ ਅਤੇ ਆਸ਼ਾ ਵਿੱਚ ਅਕਸਰ ਸ਼ਰਾਬ ਨੂੰ ਲੈ ਕੇ ਲੜਾਈਆਂ ਹੁੰਦੀਆਂ ਸਨ। ਘਟਨਾ ਵਾਲੇ ਦਿਨ ਇਸ ਮੁੱਦੇ 'ਤੇ ਝਗੜਾ ਹੋਇਆ, ਜੋ ਇੰਨਾ ਵਧ ਗਿਆ ਕਿ ਸ਼ਮਸ਼ੂਦੀਨ ਨੇ ਆਸ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ, ਉਸਨੇ ਲਾਸ਼ ਨੂੰ ਇੱਕ ਬੋਰੀ ਵਿੱਚ ਪਾ ਕੇ ਆਪਣੀ ਗੱਡੀ ਵਿੱਚ ਲਿਆਂਦਾ ਅਤੇ ਬੀਬੀਐਮਪੀ ਕੂੜੇ ਦੇ ਟਰੱਕ ਵਿੱਚ ਸੁੱਟ ਦਿੱਤਾ, ਤਾਂ ਜੋ ਕਤਲ ਨੂੰ ਲੁਕਾਇਆ ਜਾ ਸਕੇ। ਫਿਲਹਾਲ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।





















