ਵਾਰ-ਵਾਰ ਫੋਨ 'ਤੇ ਆਉਂਦੀ ਰਹੀ Missed Call ਅਤੇ ਬੈਂਕ ਖਾਤੇ 'ਚੋਂ ਉੱਡ ਗਏ 50 ਲੱਖ ਰੁਪਏ
Cyber Fraud Just by Missed Call : ਟੈਕਨਾਲੋਜੀ ਦੇ ਯੁੱਗ ਵਿੱਚ ਜਿੱਥੇ ਜ਼ਿਆਦਾਤਰ ਕੰਮ ਚੁਟਕੀ ਵਿੱਚ ਹੋ ਜਾਂਦੇ ਹਨ, ਉੱਥੇ ਇਸ ਨਾਲ ਜੁੜੇ ਖ਼ਤਰੇ ਵੀ ਤੇਜ਼ੀ ਨਾਲ ਵੱਧ ਰਹੇ ਹਨ।
Cyber Fraud Just by Missed Call : ਟੈਕਨਾਲੋਜੀ ਦੇ ਯੁੱਗ ਵਿੱਚ ਜਿੱਥੇ ਜ਼ਿਆਦਾਤਰ ਕੰਮ ਚੁਟਕੀ ਵਿੱਚ ਹੋ ਜਾਂਦੇ ਹਨ, ਉੱਥੇ ਇਸ ਨਾਲ ਜੁੜੇ ਖ਼ਤਰੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਕਦੇ ਓਟੀਪੀ (OTP) ਸ਼ੇਅਰ ਕਰਨ ਕਾਰਨ ਅਤੇ ਕਦੇ ਪਾਸਵਰਡ ਕਾਰਨ ਸਾਈਬਰ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਦਿੱਲੀ ਵਿੱਚ ਸਾਈਬਰ ਕ੍ਰਾਈਮ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦਿੱਲੀ ਵਿੱਚ ਇੱਕ ਸੁਰੱਖਿਆ ਏਜੰਸੀ ਚਲਾ ਰਿਹਾ ਇੱਕ ਵਿਅਕਤੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ਼ ਇੱਕ ਮਿਸ ਕਾਲ ਦੇ ਕੇ ਹੈਕਰਾਂ ਨੇ ਇਸ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ 50 ਲੱਖ ਰੁਪਏ ਚੋਰੀ ਕਰ ਲਏ।
1 ਘੰਟੇ ਤੱਕ ਚੱਲਦਾ ਰਿਹਾ ਮਿਸ ਕਾਲਾਂ ਦਾ ਸਿਲਸਿਲਾ
ਪੀੜਤ ਦਾ ਕਹਿਣਾ ਹੈ ਕਿ 13 ਨਵੰਬਰ ਨੂੰ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ, ਜਿਸ ਨੂੰ ਚੁੱਕਣ ਤੋਂ ਬਾਅਦ ਕੋਈ ਆਵਾਜ਼ ਨਹੀਂ ਆਈ ਇਸ ਤੋਂ ਬਾਅਦ ਉਸ ਨੂੰ ਮਿਸ ਕਾਲਾਂ ਆਉਂਦੀਆਂ ਰਹੀਆਂ। ਪੀੜਤ ਨੇ ਦੱਸਿਆ ਕਿ ਉਸ ਨੇ 3-4 ਵਾਰ ਫੋਨ ਚੁੱਕਿਆ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਅਤੇ ਕਰੀਬ 1 ਘੰਟੇ ਤੱਕ ਮਿਸ ਕਾਲਾਂ ਦਾ ਸਿਲਸਿਲਾ ਚੱਲਦਾ ਰਿਹਾ।
ਕਿਸੇ ਨਾਲ ਕੋਈ ਓਟੀਪੀ ਨਹੀਂ ਕੀਤਾ ਸਾਂਝਾ
ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਮੈਸੇਜ ਮਿਲਣ 'ਤੇ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ 'ਚੋਂ 50 ਲੱਖ ਰੁਪਏ ਕਢਵਾ ਲਏ ਗਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਕੋਈ ਓਟੀਪੀ ਸਾਂਝਾ ਨਹੀਂ ਕੀਤਾ। ਦੂਜੇ ਪਾਸੇ ਇਸ ਅਜੀਬੋ-ਗਰੀਬ ਮਾਮਲੇ 'ਤੇ ਡੀਸੀਪੀ ਸਾਈਬਰ ਸੈੱਲ ਦਾ ਕਹਿਣਾ ਹੈ ਕਿ ਪੀੜਤ ਦੇ ਫ਼ੋਨ 'ਚ ਓਟੀਪੀ ਆਇਆ ਸੀ, ਪਰ ਫ਼ੋਨ ਹੈਕ ਹੋਣ ਕਾਰਨ ਉਸ ਨੂੰ ਪਤਾ ਨਹੀਂ ਲੱਗਾ ਅਤੇ ਉਹ ਹੈਕਰ ਤੱਕ ਪਹੁੰਚ ਗਿਆ।
ਫੋਨ ਨੂੰ ਕੰਟਰੋਲ ਕਰਦੇ ਹਨ ਹੈਕਰ
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਧੋਖੇਬਾਜ਼ ਲੋਕਾਂ ਦੇ ਮੋਬਾਈਲ ਫੋਨ ਕੈਰੀਅਰਾਂ ਨਾਲ ਵੀ ਸੰਪਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਮ ਕਾਰਡ ਚਾਲੂ ਕਰਨ ਲਈ ਕਹਿੰਦੇ ਹਨ। ਅਜਿਹਾ ਹੋਣ ਤੋਂ ਬਾਅਦ ਹੈਕਰ ਫੋਨ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਹਨ ਅਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਫਿਲਹਾਲ ਉਕਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।