(Source: ECI/ABP News/ABP Majha)
Shraddha Murder: ਲਿਵ ਇਨ ਪਾਰਟਨਰ ਨੇ ਪ੍ਰੇਮੀਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਹਰ ਰਾਤ 2 ਵਜੇ ਮਹਿਰੌਲੀ ਦੇ ਜੰਗਲਾਂ 'ਚ ਕੱਟੇ ਅੰਗ ਸੁੱਟਦਾ ਰਿਹਾ ਆਫਤਾਬ
Delhi Crime : ਸ਼ਰਧਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਮੁੰਬਈ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਉੱਥੇ ਉਸ ਦੀ ਮੁਲਾਕਾਤ ਆਫਤਾਬ ਨਾਂ ਦੇ ਵਿਅਕਤੀ ਨਾਲ ਹੋਈ। ਦੋਵਾਂ ਦੀ ਦੋਸਤੀ ਕਾਫੀ ਨਜ਼ਦੀਕੀ 'ਚ ਬਦਲ ਗਈ।
Shraddha Murder Case : ਦਿੱਲੀ ਪੁਲਿਸ ਨੇ ਮਹਿਰੌਲੀ ਥਾਣਾ ਖੇਤਰ ਵਿੱਚ ਕਰੀਬ 6 ਮਹੀਨੇ ਪਹਿਲਾਂ ਹੋਏ ਇੱਕ ਕਤਲ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦਾ ਨਾਂ ਆਫਤਾਬ ਹੈ। ਉਸ 'ਤੇ ਸ਼ਰਧਾ ਨਾਂ ਦੀ ਲੜਕੀ ਦੀ ਹੱਤਿਆ ਦਾ ਦੋਸ਼ ਹੈ। ਦੋਵੇਂ ਲਿਵ-ਇਨ 'ਚ ਰਹਿੰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਕਰੀਬ 35 ਟੁਕੜੇ ਕਰ ਦਿੱਤੇ ਸੀ। ਉਸ ਨੇ ਇਨ੍ਹਾਂ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਿਆ ਅਤੇ 18 ਦਿਨਾਂ ਤੱਕ ਤੜਕੇ ਸਵੇਰੇ ਉੱਠ ਕੇ ਉਹ ਉਨ੍ਹਾਂ ਨੂੰ ਟਿਕਣੇ ਲਾਉਂਦਾ ਰਿਹਾ।
ਧੀ ਦੀ ਭਾਲ 'ਚ ਦਿੱਲੀ ਆਏ ਪਿਤਾ
ਮੁੰਬਈ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਹੋਏ ਆਫਤਾਬ ਅਤੇ ਸ਼ਰਧਾ ਦੀ ਦੋਸਤੀ ਹੋ ਗਈ ਸੀ। ਦੋਵਾਂ ਦੀ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਪਰਿਵਾਰ ਦੇ ਵਿਰੋਧ ਕਰਨ 'ਤੇ ਦੋਵੇਂ ਦਿੱਲੀ ਭੱਜ ਗਏ। ਸ਼ਰਧਾ ਦੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ ਰਾਹੀਂ ਉਸ ਦੀ ਜਾਣਕਾਰੀ ਲੈਂਦੇ ਸਨ ਪਰ ਜਦੋਂ ਸੋਸ਼ਲ ਮੀਡੀਆ 'ਤੇ ਅਪਡੇਟ ਆਉਣਾ ਬੰਦ ਹੋ ਗਿਆ ਤਾਂ ਸ਼ਰਧਾ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਲੜਕੀ ਦੇ ਪਿਤਾ ਦਿੱਲੀ ਪਹੁੰਚ ਗਏ। ਬੇਟੀ ਨਾ ਮਿਲਣ 'ਤੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ।
ਸ਼ਰਧਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਮੁੰਬਈ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਉੱਥੇ ਉਸ ਦੀ ਮੁਲਾਕਾਤ ਆਫਤਾਬ ਨਾਂ ਦੇ ਵਿਅਕਤੀ ਨਾਲ ਹੋਈ। ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਪਰ ਪਰਿਵਾਰ ਵਾਲੇ ਇਸ ਗੱਲ ਤੋਂ ਖੁਸ਼ ਨਹੀਂ ਸਨ। ਇਸ ਕਾਰਨ ਉਸ ਨੇ ਇਸ ਦਾ ਵਿਰੋਧ ਕੀਤਾ। ਇਸ ਵਿਰੋਧ ਕਾਰਨ ਉਸ ਦੀ ਬੇਟੀ ਅਤੇ ਆਫਤਾਬ ਮੁੰਬਈ ਛੱਡ ਕੇ ਦਿੱਲੀ ਆ ਗਏ ਅਤੇ ਇੱਥੇ ਛਤਰਪੁਰ ਇਲਾਕੇ 'ਚ ਰਹਿਣ ਲੱਗੇ।
ਦਿੱਲੀ ਪੁਲਿਸ ਨੇ ਸਨਸਨੀਖੇਜ਼ ਕੀਤਾ ਹੈ ਖੁਲਾਸਾ
ਦਿੱਲੀ ਪੁਲਿਸ ਨੇ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਆਫਤਾਬ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਆਫਤਾਬ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਆਫਤਾਬ ਨੇ ਦੱਸਿਆ ਕਿ ਸ਼ਰਧਾ ਉਸ 'ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਹੀ ਸੀ। ਇਸ ਕਾਰਨ ਉਨ੍ਹਾਂ ਵਿਚਕਾਰ ਅਕਸਰ ਝਗੜਾ ਹੋਣ ਲੱਗਾ। ਇਸ ਤੋਂ ਬਾਅਦ ਮਈ 'ਚ ਉਸ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਮਹਿਰੌਲੀ ਦੇ ਜੰਗਲਾਂ 'ਚ ਸੁੱਟ ਦਿੱਤਾ।
ਪੁਲਿਸ ਮੁਤਾਬਕ ਦੋਸ਼ੀ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਕਰੀਬ 35 ਟੁਕੜੇ ਕਰ ਦਿੱਤੇ ਸਨ। ਉਹ ਫਰਿੱਜ ਲਿਆਇਆ ਅਤੇ ਲਾਸ਼ ਦੇ ਟੁਕੜੇ ਉਸ ਵਿੱਚ ਰੱਖੇ। ਆਫਤਾਬ ਕਰੀਬ 18 ਦਿਨਾਂ ਤੱਕ ਲਾਸ਼ ਦੇ ਟੁਕੜਿਆਂ ਨੂੰ ਲੁਕਾਉਂਦਾ ਰਿਹਾ। ਉਹ ਉਨ੍ਹਾਂ ਟੁਕੜਿਆਂ ਨੂੰ ਮਹਿਰੌਲੀ ਦੇ ਜੰਗਲਾਂ ਵਿੱਚ ਸੁੱਟ ਦਿੰਦਾ ਸੀ। ਇਸ ਲਈ ਉਹ ਦੇਰ ਰਾਤ ਘਰੋਂ ਨਿਕਲਦਾ ਸੀ।