Muktsar News: ਦਿੱਲੀ ਪੁਲਿਸ ਨੇ ਪੰਜਾਬ 'ਚ ਦਬੋਚਿਆ ਬੱਚਿਆਂ ਦੀ ਤਸਕਰੀ ਕਰਨ ਵਾਲਾ...ਨਵਜੰਮੀ ਨੂੰ ਵੀ ਅੱਗੇ ਵੇਚਿਆ
Muktsar News: ਨਵਜੰਮੀ ਬੱਚੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸ ਬਾਰੇ ਪਤਾ ਲੱਗਣ 'ਤੇ ਉਕਤ ਨਵਜੰਮੀ ਬੱਚੀ ਦੇ ਪਿਤਾ ਅਮਨਦੀਪ ਸਿੰਘ ਉਰਫ਼ ਹੈਪੀ ਤੇ ਮਾਤਾ ਗਿੱਦੜਬਾਹਾ ਵਾਸੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਲੜਕੀਆਂ ਹਨ।
Muktsar News: ਦਿੱਲੀ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਦੇ ਧੰਦੇ ਵਿੱਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬ ਤੋਂ ਤਿੰਨ ਔਰਤਾਂ ਤੇ ਦੋ ਮਰਦਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਗਰੋਹ ਤੋਂ ਬੱਚੀ ਨੂੰ ਵੀ ਬਚਾਇਆ ਹੈ। ਬੱਚੀ ਦੇ ਮਾਪਿਆਂ ਨੇ ਕਿਹਾ ਹੈ ਕਿ ਤੀਜੀ ਧੀ ਹੋਣ ਤੋਂ ਬਾਅਦ ਨਰਸ ਦੇ ਕਹਿਣ 'ਤੇ ਲੜਕੀ ਨੂੰ ਗੋਦ ਦਿੱਤਾ ਗਿਆ ਸੀ। ਨਰਸ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਬੱਚੀ ਅੱਗੇ ਵੇਚ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਵੱਲੋਂ ਕਾਬੂ ਕੀਤੇ ਗਰੋਹ ਤੋਂ ਬੱਚੀ ਵੀ ਛੁਡਾਈ ਗਈ। ਨਵਜੰਮੀ ਬੱਚੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸ ਬਾਰੇ ਪਤਾ ਲੱਗਣ 'ਤੇ ਉਕਤ ਨਵਜੰਮੀ ਬੱਚੀ ਦੇ ਪਿਤਾ ਅਮਨਦੀਪ ਸਿੰਘ ਉਰਫ਼ ਹੈਪੀ ਤੇ ਮਾਤਾ ਗਿੱਦੜਬਾਹਾ ਵਾਸੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਲੜਕੀਆਂ ਹਨ। ਹੁਣ ਤੀਜੀ ਧੀ ਦਾ ਜਨਮ 9 ਫਰਵਰੀ ਨੂੰ ਦਾਈ ਅਮਨ (ਨਰਸ) ਦੇ ਘਰ ਹੋਇਆ ਹੈ ਜੋ ਉਨ੍ਹਾਂ ਦੇ ਗੁਆਂਢ ਵਿੱਚ ਇੱਕ ਕਲੀਨਕ ਚਲਾਉਂਦੀ ਹੈ।
ਮਾਤਾ-ਪਿਤਾ ਨੇ ਕਿਹਾ ਕਿ ਨਰਸ 'ਤੇ ਭਰੋਸਾ ਕਰਕੇ ਬੱਚੀ ਨੂੰ ਗੋਦ ਦਿੱਤਾ ਸੀ ਪਰ ਨਵਜੰਮੇ ਬੱਚੇ ਨੂੰ 50 ਹਜ਼ਾਰ ਰੁਪਏ 'ਚ ਵੇਚ ਦਿੱਤਾ। ਕੁੜੀ ਦੇ ਮਾਪਿਆਂ ਨੇ ਕਿਹਾ ਕਿ ਘਰ ਵਿੱਚ ਤੀਜੀ ਲੜਕੀ ਪੈਦਾ ਹੋਣ ਕਾਰਨ ਨਰਸ ਅਮਨ ਨੇ ਬੱਚੀ ਗੋਦ ਦੇਣ ਦੀ ਸਲਾਹ ਦਿੰਦਿਆਂ ਦੱਸਿਆ ਕਿ ਇੱਕ ਵਿਆਹਿਆ ਜੋੜਾ ਤੁਹਾਡੀ ਧੀ ਨੂੰ ਗੋਦ ਲੈਣਾ ਚਾਹੁੰਦਾ ਹੈ। ਉਹ ਸਰਕਾਰੀ ਮੁਲਾਜ਼ਮ ਹੈ ਤੇ ਉਸ ਦੀ ਧੀ ਉੱਥੇ ਬਹੁਤ ਖੁਸ਼ ਰਹੇਗੀ।
ਇਸ ਕਾਰਨ 10 ਫਰਵਰੀ ਨੂੰ ਉਨ੍ਹਾਂ ਨੇ ਆਪਣੀ ਨਵਜੰਮੀ ਧੀ ਨੂੰ ਅਬੋਹਰ ਦੇ ਇੱਕ ਵਿਅਕਤੀ ਤੇ ਦੋ ਔਰਤਾਂ ਨੂੰ ਉਕਤ ਦਾਈ ਅਮਨ ਰਾਹੀਂ ਸੌਂਪ ਦਿੱਤਾ। ਹੈਪੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਕਤ ਗੋਦ ਲੈਣ ਵਾਲੇ ਜੋੜੇ ਤੋਂ ਬੱਚੀ ਦੇ ਗੋਦ ਭਰਾਈ 'ਤੇ ਦਿੱਤਾ ਜਾ ਰਿਹਾ 500 ਰੁਪਏ ਦਾ ਸ਼ਗਨ ਵੀ ਨਹੀਂ ਲਿਆ, ਸਗੋਂ ਆਪਣੀ ਤਰਫੋਂ ਆਪਣੀ ਬੇਟੀ ਨੂੰ 500 ਰੁਪਏ ਦਾ ਸ਼ਗਨ ਦਿੱਤਾ।
ਉਸ ਨੇ ਦੱਸਿਆ ਕਿ ਉਹ ਖੁਸ਼ ਸੀ ਕਿ ਉਸ ਦੀ ਬੇਟੀ ਇੱਕ ਚੰਗੇ ਪਰਿਵਾਰ ਦਾ ਹਿੱਸਾ ਬਣ ਗਈ ਹੈ ਪਰ 24 ਫਰਵਰੀ ਨੂੰ ਦਿੱਲੀ ਪੁਲਿਸ ਦੇ ਕਰਮਚਾਰੀ ਉਸ ਦੇ ਘਰ ਆਏ ਤੇ ਜਦੋਂ ਉਨ੍ਹਾਂ ਕੋਲੋ ਨਵਜੰਮੀ ਬੱਚੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦਾਈ ਅਮਨ ਰਾਹੀਂ ਬੱਚੇ ਨੂੰ ਗੋਦ ਦੇਣ ਬਾਰੇ ਦੱਸਿਆ। ਇਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਸ ਦੀ ਨਵਜੰਮੀ ਧੀ ਕਿਸੇ ਨੂੰ ਵੇਚ ਦਿੱਤੀ ਗਈ ਹੈ।
ਦਿੱਲੀ ਪੁਲਿਸ ਨੇ ਉਸ ਨੂੰ ਦਿੱਲੀ ਬੁਲਾਇਆ ਜਿਸ ’ਤੇ ਉਹ ਦਿੱਲੀ ਚਲਾ ਗਿਆ। ਦਿੱਲੀ ਪੁਲਿਸ ਨੇ ਇੱਕ ਹਫ਼ਤੇ ਬਾਅਦ ਉਸ ਨੂੰ ਵਾਪਸ ਦਿੱਲੀ ਬੁਲਾਉਣ ਦੀ ਗੱਲ ਕੀਤੀ ਤੇ ਉਸ ਦੀ ਨਵਜੰਮੀ ਧੀ ਨੂੰ ਵੀ ਨਹੀਂ ਦਿਖਾਇਆ। ਉਸ ਨੇ ਦੱਸਿਆ ਕਿ ਸਾਰਾ ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿਉਂਕਿ ਉਨ੍ਹਾਂ ਨੇ ਦਾਈ ਅਮਨ 'ਤੇ ਭਰੋਸਾ ਕਰਕੇ ਆਪਣੀ ਨਵਜੰਮੀ ਬੱਚੀ ਗੋਦ ਲਈ ਦਿੱਤੀ ਸੀ ਤੇ ਉਸ ਨੇ ਅੱਗੇ ਬੱਚੀ ਨੂੰ ਵੇਚ ਦਿੱਤਾ।