(Source: ECI/ABP News)
ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਭੜਕੇ ਪਤੀ ਨੇ ਬੁਆਏਫ੍ਰੈਂਡ ਦੇ ਪ੍ਰਾਈਵੇਟ ਪਾਰਟ 'ਤੇ ਮਾਰੀ ਗੋਲੀ
ਕੇਰਲ ਦੇ ਮੁੰਡਨਕਵੂ ਨੇੜੇ ਚੇਂਗਨੂਰ ਜ਼ਿਲ੍ਹੇ ਤੋਂ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਸਨੇ ਇਹ ਗੋਲੀ ਪ੍ਰੇਮੀ ਦੇ ਪ੍ਰਾਈਵੇਟ ਪਾਰਟ ਉੱਤੇ ਚਲਾਈ।

ਨਵੀਂ ਦਿੱਲੀ: ਕੇਰਲ ਦੇ ਮੁੰਡਨਕਵੂ ਨੇੜੇ ਚੇਂਗਨੂਰ ਜ਼ਿਲ੍ਹੇ ਤੋਂ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਸਨੇ ਇਹ ਗੋਲੀ ਪ੍ਰੇਮੀ ਦੇ ਪ੍ਰਾਈਵੇਟ ਪਾਰਟ ਉੱਤੇ ਚਲਾਈ।
ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਤਿਰੂਵਾਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਚੇਂਗਨੂਰ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ।
ਦਰਅਸਲ, 45 ਸਾਲਾ ਪੀੜਤ ਮੁੰਡਨਕਵੂ ਵਿੱਚ ਆਰੋਪੀ ਦੀ ਪਤਨੀ ਨਾਲ ਰਹਿ ਰਹਾ ਸੀ।ਆਰੋਪੀ ਅਤੇ ਉਸ ਦੀ ਪਤਨੀ ਪਹਿਲਾਂ ਹੀ ਤਲਾਕ ਲਈ ਆਪਸੀ ਪਟੀਸ਼ਨ ਦਾਇਰ ਕਰ ਚੁੱਕੇ ਹਨ। ਪਰ ਸ਼ਨੀਵਾਰ ਨੂੰ, ਪਤੀ ਮੁੰਡਨਕਵੂ ਪਹੁੰਚਿਆ ਅਤੇ ਇੱਕ ਏਅਰ ਪਿਸਤੌਲ ਨਾਲ ਪ੍ਰੇਮੀ ਦੇ ਪ੍ਰਾਈਵੇਟ ਹਿੱਸੇ ਤੇ ਗੋਲੀ ਮਾਰ ਦਿੱਤੀ। ਕੁਝ ਮਿੰਟਾਂ ਬਾਅਦ ਪ੍ਰੇਮੀ ਤਿਰੂਵਾਲਾ ਦੇ ਇੱਕ ਨਿੱਜੀ ਮੈਡੀਕਲ ਕਾਲਜ ਦੇ ਨੇੜੇ ਪਹੁੰਚ ਗਿਆ।
ਪੀੜਤ ਮਾਮੂਲੀ ਸੱਟਾਂ ਨਾਲ ਘਰ ਪਰਤਿਆ, ਪਰ ਅਚਾਨਕ ਉਸਨੂੰ ਆਪਣੇ ਪ੍ਰਾਈਵੇਟ ਹਿੱਸੇ ਵਿੱਚ ਭਾਰੀ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਕਾਰਨ ਉਹ ਕੁਝ ਘੰਟਿਆਂ ਬਾਅਦ ਹਸਪਤਾਲ ਵਿੱਚ ਮੁੜ ਤੋਂ ਦਾਖਲ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਇਸ ਸਬੰਧ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
