(Source: ECI/ABP News/ABP Majha)
ਜਾਅਲੀ ਅਕਾਉਂਟ ਬਣਾ, ਮਹਿਲਾਵਾਂ ਤੋਂ ਮੰਗਵਾਉਂਦਾ ਸੀ ਨਿਊਡ ਤਸਵੀਰਾਂ, ਪੁਲਿਸ ਨੇ ਕੀਤਾ ਕਾਬੂ
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮਲਟੀਪਲ ਫਰਜ਼ੀ ਅਕਾਉਂਟ ਬਣਾਉਣ ਤੇ ਫਿਰ ਉਨ੍ਹਾਂ ਨੂੰ ਮਹਿਲਾ ਮਾਡਲਾਂ ਤੇ ਅਦਾਕਾਰਾਂ ਦੀਆਂ ਨਗਨ ਤਸਵੀਰਾਂ ਇਕੱਤਰ ਕਰਨ ਲਈ ਇਸਤੇਮਾਲ ਕਰਨ ਦੇ ਦੋਸ਼ਾਂ ਹੇਠ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮਲਟੀਪਲ ਫਰਜ਼ੀ ਅਕਾਉਂਟ ਬਣਾਉਣ ਤੇ ਫਿਰ ਉਨ੍ਹਾਂ ਨੂੰ ਮਹਿਲਾ ਮਾਡਲਾਂ ਤੇ ਅਦਾਕਾਰਾਂ ਦੀਆਂ ਨਗਨ ਤਸਵੀਰਾਂ ਇਕੱਤਰ ਕਰਨ ਲਈ ਇਸਤੇਮਾਲ ਕਰਨ ਦੇ ਦੋਸ਼ਾਂ ਹੇਠ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 17 ਸਾਲਾ ਲੜਕੀ ਨੇ ਪੁਲਿਸ ਕੋਲ ਪਹੁੰਚ ਕੀਤੀ ਤੇ ਸ਼ਿਕਾਇਤ ਦਰਜ ਕਰਵਾਈ ਕਿ ਰਾਸ਼ੀ ਗੋਇਲ ਨਾਂ ਦੀ ਔਰਤ ਨੇ ਉਸ ਨੂੰ ਸੋਸ਼ਲ ਵੈੱਬ ਸੀਰੀਜ਼ ਲਈ ਆਡੀਸ਼ਨ ਦੇ ਬਹਾਨੇ ਸੋਸ਼ਲ ਮੀਡੀਆ 'ਤੇ ਉਸ ਨਾਲ ਸੰਪਰਕ ਕੀਤਾ।
ਨਾਬਾਲਗ ਲੜਕੀ ਨੇ ਕਿਹਾ ਗੋਇਲ ਨੇ ਆਪਣੇ ਆਪ ਨੂੰ ਇੱਕ ਮਾਡਲ ਪੇਸ਼ ਕੀਤਾ ਜੋ ਆਉਣ ਵਾਲੀ ਵੈੱਬ ਸੀਰੀਜ਼ ਲਈ ਨਵੇਂ ਚਿਹਰੇ ਭਾਲ ਰਹੀ ਹੈ। ਉਸ ਨੇ ਉਸ ਨੂੰ ਆਡੀਸ਼ਨਾਂ ਲਈ ਆਪਣੀ ਆਮ ਤੇ ਨਗਨ ਤਸਵੀਰਾਂ ਸਾਂਝੀਆਂ ਕਰਨ ਲਈ ਕਿਹਾ।
ਪੁਲਿਸ ਅਨੁਸਾਰ ਸ਼ਿਕਾਇਤਕਰਤਾ ਨੇ ਗੋਇਲ ਨੂੰ ਆਪਣੀਆਂ ਨਗਨ ਤਸਵੀਰਾਂ ਭੇਜੀਆਂ, ਪਰ ਉਹ ਉਸ ਨੂੰ ਹੋਰ ਸ਼ੇਅਰ ਕਰਨ ਲਈ ਜ਼ੋਰ ਦਿੰਦੀ ਰਹੀ। ਇਸ ਦੇ ਬਾਅਦ, ਸ਼ਿਕਾਇਤਕਰਤਾ ਨੇ ਗੋਇਲ ਦੇ ਪ੍ਰੋਫਾਈਲ ਨੂੰ ਬਲਾਕ ਕਰ ਦਿੱਤਾ। ਕੁਝ ਸਮੇਂ ਬਾਅਦ, ਦੋ ਵਿਅਕਤੀਆਂ ਨੇ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਧਮਕੀ ਦਿੱਤੀ ਕਿ ਜੇ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਉਹ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਣਗੀਆਂ। ਇਸ ਜੋੜੀ ਨੇ ਉਸ ਦੇ ਦੋ ਦੋਸਤਾਂ ਨੂੰ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਭੇਜੀਆਂ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਮੁਲਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ ਕਰਵਾਈ ਕਰਦੇ ਹੋਏ ਪੁਲਿਸ ਨੇ ਸੁਲਤਾਨਪੁਰੀ ਕੋਲੋਂ ਇੱਕ ਚਾਂਦ ਨਾਮ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਸਦੇ ਮੋਬਾਇਲ ਵਿੱਚੋਂ ਕਈ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ, ਮੋਬਾਈਲ, ਸਿਮ ਕਾਰਡ ਆਦਿ ਵੀ ਬਰਾਮਦ ਕੀਤੇ ਹਨ।