ਪੜਚੋਲ ਕਰੋ

Police Action: 31 ਸਾਲ ਤੱਕ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾ ਰਿਹਾ ਸੀ ਕਤਲ ਦਾ ਦੋਸ਼ੀ, ਇੰਝ ਆਇਆ ਅੜਿੱਕੇ

ਕਤਲ ਦੇ ਦੋਸ਼ੀ ਵਿਅਕਤੀ ਨੂੰ 1992 ਵਿੱਚ ਜ਼ਮਾਨਤ ਮਿਲੀ ਸੀ। ਜ਼ਮਾਨਤ 'ਤੇ ਹੁੰਦੇ ਹੋਏ ਉਹ ਭੱਜ ਗਿਆ। ਉਦੋਂ ਤੋਂ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਨੂੰ ਅਦਾਲਤ ਨੇ 2003 ਵਿੱਚ ਭਗੌੜਾ ਕਰਾਰ ਦਿੱਤਾ ਸੀ

Wanted Arrested after 31 Years: : ਮੁੰਬਈ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ, ਪੁਲਿਸ ਨੇ 31 ਸਾਲਾਂ ਬਾਅਦ ਇੱਕ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 62 ਸਾਲਾ ਦੋਸ਼ੀ ਨੂੰ ਪੁਲਿਸ ਨੇ ਸ਼ੁੱਕਰਵਾਰ (29 ਦਸੰਬਰ) ਨੂੰ ਗੁਆਂਢੀ ਪਾਲਘਰ ਜ਼ਿਲੇ ਦੇ ਨਾਲਸੋਪਾਰਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਮੁੰਬਈ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਦੀਪਕ ਭੀਸੇ ਵਜੋਂ ਹੋਈ ਹੈ। ਉਸ 'ਤੇ 1989 ਵਿਚ ਰਾਜੂ ਚਿਕਨਾ ਨਾਂਅ ਦੇ ਵਿਅਕਤੀ ਦਾ ਕਤਲ ਕਰਨ ਅਤੇ ਧਰਮਿੰਦਰ ਸਰੋਜ ਨਾਂ ਦੇ ਇਕ ਹੋਰ ਵਿਅਕਤੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਪੁਲਿਸ 31 ਸਾਲਾਂ ਤੋਂ ਇਸ ਦੀ ਭਾਲ ਕਰ ਰਹੀ ਸੀ, ਪਰ ਕੋਈ ਸਫਲਤਾ ਨਹੀਂ ਮਿਲ ਰਹੀ ਸੀ।

ਜ਼ਮਾਨਤ ਤੋਂ ਬਾਅਦ ਫਰਾਰ

ਪੁਲਿਸ ਅਨੁਸਾਰ ਦੀਪਕ ਭੀਸੇ ਨੂੰ 1992 ਵਿੱਚ ਇਨ੍ਹਾਂ ਦੋਵਾਂ ਕੇਸਾਂ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਜ਼ਮਾਨਤ ਮਿਲਣ ਮਗਰੋਂ ਉਹ ਕਦੇ ਵੀ ਕੇਸ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। 2003 ਵਿੱਚ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ।

ਇਸ ਤਰ੍ਹਾਂ ਉਹ ਪੁਲਿਸ ਦੇ ਹੱਥੇ ਚੜ੍ਹਿਆ

ਪੁਲਿਸ ਅਧਿਕਾਰੀ ਦੇ ਅਨੁਸਾਰ, "ਜਦੋਂ ਵੀ ਪੁਲਿਸ ਟੀਮ ਕਾਂਦੀਵਾਲੀ ਦੇ ਤੁਲਸਕਰਵਾੜੀ ਵਿੱਚ ਭੀਸੇ ਦੇ ਪਤੇ 'ਤੇ ਉਸਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਨਹੀਂ ਮਿਲਿਆ। ਸਥਾਨਕ ਲੋਕਾਂ ਨੇ ਕਿਹਾ ਕਿ ਸ਼ਾਇਦ ਉਸਦੀ ਮੌਤ ਹੋ ਗਈ ਹੈ, ਪਰ ਅਸੀਂ ਉਸਦੀ ਭਾਲ ਕਰਦੇ ਰਹੇ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੀ ਪਤਨੀ ਦਾ ਮੋਬਾਈਲ ਨੰਬਰ ਮਿਲਿਆ ਜਿਸ ਤੋਂ ਬਾਅਦ ਭੀਸੇ ਦੀ ਲੋਕੇਸ਼ਨ ਟਰੇਸ ਕਰਨਾ ਆਸਾਨ ਹੋ ਗਿਆ। ਸਰਵੇਲੈਂਸ ਦੀ ਮਦਦ ਨਾਲ ਪੁਲਿਸ ਨੇ ਭੀਸੇ ਦੀ ਲੋਕੇਸ਼ਨ ਨਾਲਾਸੋਪਾਰਾ ਦਾ ਪਤਾ ਲਗਾਇਆ।ਇਸ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਰਾਤ ਉਸ ਨੂੰ ਫੜ ਲਿਆ।

ਨਵੇਂ ਇਲਾਕੇ ਵਿੱਚ ਦਰੱਖਤ ਕੱਟਣ ਦਾ ਲੈਂਦਾ ਸੀ ਠੇਕਾ

ਅਧਿਕਾਰੀ ਨੇ ਦੱਸਿਆ, “ਭੀਸੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਲਾਕੇ ਵਿੱਚ ਆ ਕੇ ਵਸਿਆ ਸੀ ਅਤੇ ਦਰੱਖਤ ਕੱਟਣ ਦਾ ਠੇਕਾ ਲੈਂਦਾ ਸੀ। ਕਾਂਦੀਵਲੀ ਥਾਣੇ ਦੇ ਸਬ-ਇੰਸਪੈਕਟਰ ਨਿਤਿਨ ਸਾਟਮ ਨੇ ਦੱਸਿਆ, "ਮੁਲਜ਼ਮ ਦੀ ਉਮਰ ਹੁਣ 62 ਸਾਲ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?

Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...

Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ

Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Advertisement
metaverse

ਵੀਡੀਓਜ਼

Indian Air Force ਦੀ ਟ੍ਰੇਨਿੰਗ ਲਈ ਚੁਣੀ ਗਈ ਨੰਗਲ ਦੀ ਕ੍ਰਿਤਿਕਾਸੰਗਰੂਰ ਦੇ ਲੌਂਗੋਵਾਲ 'ਚ ਪੈਟ੍ਰੋਲ ਪੰਪ 'ਤੇ ਵੱਡਾ ਹਾਦਸਾਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਅੱਗ,ਕਾਰ ਚਾਲਕ ਸੜ ਕੇ ਹੋਇਆ ਸਵਾਹThree Deaths| ਦੀਨਾਨਗਰ 'ਚੋਂ ਮਿਲੀਆਂ 3 ਲਾਸ਼ਾਂ ਦੀ ਪਛਾਣ, ਨਸ਼ੇ ਨਾਲ ਗਈ ਜਾਨ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Health Ministry News: ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਾ ਪਵੇਗਾ ਖੁਆਰ, ਮਰੀਜ਼ਾਂ ਨੂੰ ਸਮੇਂ 'ਤੇ ਮਿਲੇਗਾ ਸਹੀ ਇਲਾਜ, ਸਰਕਾਰ ਦਾ ਵੱਡਾ ਫੈਸਲਾ

Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...

Jalandhar News: ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਨਿਊਜ਼ੀਲੈਂਡ ਸਰਕਾਰ ਨੇ ਗਊਆਂ ਦੇ ਡਕਾਰ ਉਤੋਂ ਹਟਾਇਆ TAX, ਜਾਣੋ ਕਿਉਂ ਵਸੂਲਿਆ ਜਾਂਦਾ ਸੀ ਭਾਰੀ 'ਟੈਕਸ'?

Embed widget