ਪੜਚੋਲ ਕਰੋ
Advertisement
ਮੋਹਾਲੀ 'ਚ ਕਤਲ : ਪਤੀ-ਪਤਨੀ ਵਿਚਕਾਰ ਚੱਲ ਰਿਹਾ ਸੀ ਵਿਵਾਦ , ਜੀਜੇ ਨੇ ਚਾਕੂ ਮਾਰ ਕੇ ਕੀਤੀ ਸਾਲੇ ਦੀ ਹੱਤਿਆ
ਪੰਜਾਬ ਦੇ ਮੋਹਾਲੀ ਜ਼ਿਲੇ 'ਚ ਆਪਣੀ ਪਤਨੀ ਨਾਲ ਝਗੜੇ ਦੇ ਚੱਲਦਿਆਂ ਜੀਜਾ ਸਿਮਰਨਜੀਤ ਸਿੰਘ ਵਾਸੀ ਪਪਰਾਲੀ ਨੇ ਆਪਣੇ ਸਾਲੇ ਦਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਬਾਜ਼ਾਰ ਦੇ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਮੋਹਾਲੀ : ਪੰਜਾਬ ਦੇ ਮੋਹਾਲੀ ਜ਼ਿਲੇ 'ਚ ਆਪਣੀ ਪਤਨੀ ਨਾਲ ਝਗੜੇ ਦੇ ਚੱਲਦਿਆਂ ਜੀਜਾ ਸਿਮਰਨਜੀਤ ਸਿੰਘ ਵਾਸੀ ਪਪਰਾਲੀ ਨੇ ਆਪਣੇ ਸਾਲੇ ਦਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਬਾਜ਼ਾਰ ਦੇ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਚਾਕੂ ਨਾਲ ਦਿਲ ਦੇ ਨੇੜੇ ਕਈ ਵਾਰ ਕੀਤੇ ਹਨ। ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਚੰਨਪ੍ਰੀਤ ਸਿੰਘ ਵਾਸੀ ਰਤਨਗੜ੍ਹ ਸਿੰਬਲ ਵਜੋਂ ਹੋਈ ਹੈ।
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਚੰਨਪ੍ਰੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਪੁਲੀਸ ਅਨੁਸਾਰ ਚੰਨਪ੍ਰੀਤ ਸਿੰਘ ਦੀ ਭੈਣ ਨਰਿੰਦਰ ਕੌਰ ਦਾ ਵਿਆਹ ਸਿਮਰਨਜੀਤ ਸਿੰਘ ਨਾਲ ਹੋਇਆ ਸੀ। ਨਰਿੰਦਰ ਕੌਰ ਦਾ ਇੱਕ ਛੋਟਾ ਬੱਚਾ ਵੀ ਹੈ ਪਰ ਪਤੀ-ਪਤਨੀ ਦਾ ਰਿਸ਼ਤਾ ਸੁਖਾਵਾਂ ਨਹੀਂ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅਕਸਰ ਉਹ ਆਪਣੀ ਪਤਨੀ ਨੂੰ ਪੇਕੇ ਛੱਡ ਆਉਂਦਾ ਸੀ। ਇਸ ਕਾਰਨ ਸਾਲੇ -ਜੀਜੇ ਦੇ ਰਿਸ਼ਤੇ ਵਿੱਚ ਖਟਾਸ ਆ ਗਈ।
ਨਰਿੰਦਰ ਕੌਰ ਕਰੀਬ ਛੇ ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ ਸੀ। ਸੋਮਵਾਰ ਸ਼ਾਮ ਨੂੰ ਚੰਨਪ੍ਰੀਤ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ 'ਤੇ ਬਾਜ਼ਾਰ 'ਚੋਂ ਸਾਮਾਨ ਲੈਣ ਗਿਆ ਸੀ। ਫਿਰ ਦੋਹਾਂ ਦਾ ਪਿੱਛਾ ਕਰਦੇ ਹੋਏ ਦੋਸ਼ੀ ਵੀ ਉਥੇ ਪਹੁੰਚ ਗਏ। ਜਦੋਂ ਉਹ ਹਸਪਤਾਲ ਦੇ ਸਾਹਮਣੇ ਸਾਮਾਨ ਖਰੀਦਣ ਲਈ ਰੁਕੇ ਤਾਂ ਦੋਸ਼ੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਚੰਨਪ੍ਰੀਤ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਚੰਨਪ੍ਰੀਤ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਭਰਾ ਨੂੰ ਜਾਨੋਂ ਮਾਰਨ ਦੀਆਂ ਫੋਨ 'ਤੇ ਦੇ ਰਿਹਾ ਸੀ ਧਮਕੀਆਂ
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਮੁਲਜ਼ਮ ਇੱਕ ਗੱਡੀ ਵਿੱਚ ਆਇਆ ਸੀ। ਜਿਸ ਗੱਡੀ ਵਿਚ ਉਹ ਆਇਆ ਸੀ, ਉਸ 'ਤੇ ਪੰਜਾਬ ਅਤੇ ਹਰਿਆਣਾ ਲਿਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੀ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਸਾਨੀ ਨਾਲ ਫਰਾਰ ਹੋ ਗਿਆ।

ਮ੍ਰਿਤਕ ਦੀ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਾਫੀ ਸਮੇਂ ਤੋਂ ਧਮਕੀਆਂ ਦੇ ਰਿਹਾ ਸੀ ਕਿ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਉਹ ਕਈ ਵਾਰ ਧਮਕੀ ਭਰੇ ਸੁਨੇਹੇ ਵੀ ਭੇਜ ਚੁੱਕਾ ਹੈ, ਜਿਸ ਦਾ ਰਿਕਾਰਡ ਵੀ ਉਸ ਕੋਲ ਹੈ। ਉਸ ਨੇ ਦੱਸਿਆ ਕਿ ਉਹ ਉਸ ਦੀ ਬੇਟੀ ਨੂੰ ਲਿਜਾਣ ਦੀ ਧਮਕੀ ਦਿੰਦਾ ਹੈ।
ਜਿਸ ਗੱਡੀ 'ਚ ਮੁਲਜ਼ਮ ਆਇਆ ਸੀ , ਉਸ 'ਤੇ ਪੰਜਾਬ ਅਤੇ ਹਰਿਆਣਾ ਲਿਖਿਆ ਸੀ
ਜਿਸ ਗੱਡੀ 'ਚ ਮੁਲਜ਼ਮ ਆਇਆ ਸੀ , ਉਸ 'ਤੇ ਪੰਜਾਬ ਅਤੇ ਹਰਿਆਣਾ ਲਿਖਿਆ ਸੀ
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਮੁਲਜ਼ਮ ਇੱਕ ਗੱਡੀ ਵਿੱਚ ਆਇਆ ਸੀ। ਜਿਸ ਗੱਡੀ ਵਿਚ ਉਹ ਆਇਆ ਸੀ, ਉਸ 'ਤੇ ਪੰਜਾਬ ਅਤੇ ਹਰਿਆਣਾ ਲਿਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੀ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਸਾਨੀ ਨਾਲ ਫਰਾਰ ਹੋ ਗਿਆ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement