Nikki Yadav Murder Case: ਨਿੱਕੀ ਯਾਦਵ ਕਤਲ ਕਾਂਡ 'ਚ ਸਾਹਿਲ ਗਹਿਲੋਤ ਦੇ ਪਿਤਾ ਸਣੇ 5 ਲੋਕ ਗ੍ਰਿਫਤਾਰ, ਸਾਜ਼ਿਸ਼ 'ਚ ਮਦਦ ਕਰਨ ਦੇ ਦੋਸ਼
Nikki Yadav Murder Case: ਦਿੱਲੀ ਪੁਲਿਸ ਲਗਾਤਾਰ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੀ ਘਟਨਾਕ੍ਰਮ ਨੂੰ ਜੋੜਿਆ ਜਾ ਰਿਹਾ ਹੈ ਤਾਂ ਜੋ ਕਤਲ ਦੀ ਸਹੀ ਜਗ੍ਹਾ ਤੇ ਸਮੇਂ ਦਾ ਪਤਾ ਲੱਗ ਸਕੇ।
Nikki Yadav Murder Case: ਦਿੱਲੀ ਦੇ ਨਿੱਕੀ ਯਾਦਵ ਕਤਲ ਕਾਂਡ 'ਚ ਮੁੱਖ ਦੋਸ਼ੀ ਸਾਹਿਲ ਗਹਿਲੋਤ ਤੋਂ ਇਲਾਵਾ ਪੁਲਿਸ ਨੇ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗਹਿਲੋਤ ਦੇ ਪਿਤਾ ਨੂੰ ਵੀ ਸਾਜ਼ਿਸ਼ 'ਚ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਪੂਰਾ sequence connected ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸਾਹਿਲ ਗਹਿਲੋਤ ਨੇ ਦਿੱਲੀ ਵਿੱਚ ਆਪਣੇ ਲਿਵ-ਇਨ ਪਾਰਟਨਰ ਨਿੱਕੀ ਯਾਦਵ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ ਸਾਹਿਲ ਨੇ ਉਨ੍ਹਾਂ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਦੋਸ਼ੀ ਸਾਹਿਲ ਨੇ ਕਤਲ ਤੋਂ ਕਰੀਬ 12 ਘੰਟੇ ਬਾਅਦ 10 ਫਰਵਰੀ ਨੂੰ ਸਵੇਰੇ 9 ਵਜੇ ਇਕ ਹੋਰ ਔਰਤ ਨਾਲ ਵਿਆਹ ਕਰ ਲਿਆ ਅਤੇ ਅਗਲੇ ਦਿਨ ਵਾਪਸ ਆ ਕੇ ਨਿੱਕੀ ਦੀ ਲਾਸ਼ ਨੂੰ ਫਰਿੱਜ ਵਿਚ ਰੱਖ ਦਿੱਤਾ।
ਕਤਲ ਦੀ ਸਾਜ਼ਿਸ਼ ਰਚਣ 'ਚ ਪਰਿਵਾਰ ਦਾ ਸੀ ਹੱਥ
ਨਿੱਕੀ ਯਾਦਵ ਕਤਲ ਕਾਂਡ 'ਚ ਵੱਡਾ ਖੁਲਾਸਾ ਕਰਦੇ ਹੋਏ ਦਿੱਲੀ ਪੁਲਿਸ ਨੇ ਕਿਹਾ ਕਿ ਸਾਹਿਲ ਦਾ ਪਰਿਵਾਰ ਅਤੇ ਉਸ ਦੇ ਦੋਸਤ ਵੀ ਕਤਲ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਸਨ। ਕ੍ਰਾਈਮ ਬ੍ਰਾਂਚ ਨੇ ਪਿਤਾ ਵਰਿੰਦਰ ਸਿੰਘ, ਭਰਾ ਆਸ਼ੀਸ਼ ਅਤੇ ਨਵੀਨ, ਦੋਸਤਾਂ ਲੋਕੇਸ਼ ਅਤੇ ਅਮਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿੱਕੀ ਦੇ ਦੋਸਤ ਅਤੇ ਚਚੇਰੇ ਭਰਾ ਨੇ ਉਸ ਦੀ ਲਾਸ਼ ਨੂੰ ਫਰਿੱਜ 'ਚ ਲੁਕਾਉਣ 'ਚ ਮਦਦ ਕੀਤੀ।
ਸਾਹਿਲ ਤੇ ਨਿੱਕੀ ਦਾ 2020 'ਚ ਹੀ ਹੋਇਆ ਸੀ ਵਿਆਹ
ਇਹ ਵੀ ਖੁਲਾਸਾ ਹੋਇਆ ਹੈ ਕਿ ਸਾਹਿਲ ਅਤੇ ਨਿੱਕੀ ਦਾ ਵਿਆਹ ਅਕਤੂਬਰ 2020 ਵਿੱਚ ਹੀ ਨੋਇਡਾ ਦੇ ਆਰੀਆ ਸਮਾਜ ਮੰਦਰ ਵਿੱਚ ਹੋਇਆ ਸੀ। ਸਾਹਿਲ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਖੁਸ਼ ਸਨ, ਇਸ ਲਈ ਉਹ ਨਿੱਕੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਸਾਹਿਲ ਦੇ ਪਰਿਵਾਰ ਨੇ ਦਸੰਬਰ 2022 'ਚ ਉਨ੍ਹਾਂ ਦਾ ਰਿਸ਼ਤਾ ਤੈਅ ਕੀਤਾ ਅਤੇ ਲੜਕੀਆਂ ਤੋਂ ਛੁਪਾ ਲਿਆ ਕਿ ਸਾਹਿਲ ਪਹਿਲਾਂ ਹੀ ਵਿਆਹਿਆ ਹੋਇਆ ਸੀ। ਪੁਲਿਸ ਨੇ ਰਿਮਾਂਡ ਦੌਰਾਨ ਸਾਹਿਲ ਅਤੇ ਨਿੱਕੀ ਦੇ ਵਿਆਹ ਦੇ ਸਰਟੀਫਿਕੇਟ ਵੀ ਬਰਾਮਦ ਕੀਤੇ ਹਨ।