ਪੜਚੋਲ ਕਰੋ
Advertisement
ਪੁਲਿਸ ਨੂੰ ਦੇਖ ਭੱਜ ਰਹੇ ਨਸ਼ਾ ਤਸਕਰਾਂ ਨੇ ਗੱਡੀ ਨਾਲ ਬਾਈਕ ਸਵਾਰ ਦੋ ਚਚੇਰੇ ਭਰਾਵਾਂ ਨੂੰ ਕੁਚਲਿਆ, ਮੌਤ
ਪਟਿਆਲਾ 'ਚ ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਘੜਾਮ ਦੇ ਨੇੜੇ ਪੁਲਿਸ ਨੂੰ ਦੇਖ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਆਪਣੇ ਤੇਜ਼ ਰਫ਼ਤਾਰ ਵਾਹਨ ਨਾਲ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਹੈ। ਗੰਭੀਰ ਜ਼ਖਮੀ ਨੌਜਵਾਨਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ,
ਪਟਿਆਲਾ : ਪਟਿਆਲਾ 'ਚ ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਘੜਾਮ ਦੇ ਨੇੜੇ ਪੁਲਿਸ ਨੂੰ ਦੇਖ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਆਪਣੇ ਤੇਜ਼ ਰਫ਼ਤਾਰ ਵਾਹਨ ਨਾਲ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਹੈ। ਗੰਭੀਰ ਜ਼ਖਮੀ ਨੌਜਵਾਨਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਪੀਜੀਆਈ ਚੰਡੀਗੜ੍ਹ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਦੋਵੇਂ ਨੌਜਵਾਨ ਇਕ ਦੂਜੇ ਦੇ ਚਚੇਰੇ ਭਰਾ ਸਨ।
ਪੁਲਿਸ ਨੇ ਇਸ ਘਟਨਾ ਤੋਂ ਬਾਅਦ ਫ਼ਰਾਰ ਹੋਏ ਤਸਕਰਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਡੋਡਾ ਭੁੱਕੀ ਬਰਾਮਦ ਹੋਈ। ਪੁਲੀਸ ਨੇ ਦੋਵਾਂ ਨਸ਼ਾ ਤਸਕਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਸਨੌਰ ਇਲਾਕੇ ਦੇ ਜੁਲਕਾਂ ਥਾਣੇ ਅਧੀਨ ਪੈਂਦੇ ਇਲਾਕੇ 'ਚ ਪੁਲਿਸ ਦੀਆਂ ਗੱਡੀਆਂ ਗਸ਼ਤ 'ਤੇ ਸਨ। ਪੁਲੀਸ ਦੀਆਂ ਇਨ੍ਹਾਂ ਗੱਡੀਆਂ ਨੂੰ ਦੇਖ ਕੇ ਦੋ ਨਸ਼ਾ ਤਸਕਰ ਆਪਣੀ ਚਿੱਟੇ ਰੰਗ ਦੀ ਐਕਸਯੂਵੀ ਕਾਰ ’ਚ ਸਵਾਰ ਹੋ ਕੇ ਭੱਜ ਗਏ। ਰਸਤੇ ਵਿੱਚ ਪਿੰਡ ਘੜਾਮ ਦੇ ਪੈਟਰੋਲ ਪੰਪ ਨੇੜੇ ਇੱਕ ਤੇਜ਼ ਰਫ਼ਤਾਰ ਐਕਸਯੂਵੀ ਗੱਡੀ ਵਿੱਚ ਸਵਾਰ ਨਸ਼ਾ ਤਸਕਰਾਂ ਨੇ ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕੁਚਲ ਕੇ ਫ਼ਰਾਰ ਹੋ ਗਏ। ਅੱਗੇ ਜਾ ਕੇ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਖੱਬੇ ਪਾਸੇ ਖੇਤਾਂ ਵਿੱਚ ਜਾ ਡਿੱਗੀ।
ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਨੂੰ ਮੌਕੇ 'ਤੇ ਛੱਡ ਕੇ ਦੋਵੇਂ ਨਸ਼ਾ ਤਸਕਰ ਝੋਨੇ ਦੇ ਖੇਤਾਂ 'ਚੋਂ ਫ਼ਰਾਰ ਹੋ ਗਏ। ਦੂਜੇ ਪਾਸੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਗੰਭੀਰ ਜ਼ਖ਼ਮੀ ਨੌਜਵਾਨਾਂ ਰਮਨਪ੍ਰੀਤ ਸਿੰਘ (19) ਅਤੇ ਉਸ ਦੇ ਪਿਓ ਪੁੱਤਰ ਗੁਰਸੇਵਕ ਸਿੰਘ (22) ਦੋਵੇਂ ਵਾਸੀ ਪਿੰਡ ਰੋਹੜ ਜਗੀਰ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ। ਉਥੇ ਡਾਕਟਰਾਂ ਵੱਲੋਂ ਰਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਗੁਰਸੇਵਕ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਗੁਰਸੇਵਕ ਸਿੰਘ ਦੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਨੇੜੇ ਰਸਤੇ ਵਿੱਚ ਹੀ ਮੌਤ ਹੋ ਗਈ।

ਪਿੰਡ ਨਰੌਲੀ ਵਿੱਚ ਸਤਿਸੰਗ ਲਈ ਜਾ ਰਹੇ ਸਨ ਦੋਵੇਂ ਭਰਾ
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਉਸ ਦੇ ਭਤੀਜੇ ਸਨ। ਦੋਵੇਂ ਪਿੰਡ ਨਰੌਲੀ 'ਚ ਸਤਿਸੰਗ 'ਤੇ ਜਾ ਰਹੇ ਸਨ ਪਰ ਰਸਤੇ 'ਚ ਇਹ ਦੁਖਦ ਘਟਨਾ ਵਾਪਰ ਗਈ। ਉਸ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਸੀ।
ਦੋਸ਼ੀ ਨਸ਼ਾ ਤਸਕਰ ਸਕੇ ਭਰਾ , ਕਾਰ 'ਚੋਂ 140 ਕਿਲੋ ਭੁੱਕੀ ਬਰਾਮਦ
ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਵਜੋਂ ਹੋਈ ਹੈ। ਦੋਵੇਂ ਸਕੇ ਭਰਾ ਹਨ ਅਤੇ ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਮਕਬੂਲਪੁਰ ਭੈਣੀ ਦੇ ਵਸਨੀਕ ਹਨ। ਡੀਐਸਪੀ (ਦਿਹਾਤੀ) ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਤਸਕਰਾਂ ਦੀ ਗੱਡੀ ਵਿੱਚੋਂ 140 ਕਿਲੋ ਭੁੱਕੀ ਬਰਾਮਦ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਜੁਲਕਾਂ ’ਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਫਿਲਹਾਲ ਦੋਵੇਂ ਫ਼ਰਾਰ ਹਨ। ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਦੋਵੇਂ ਫੜ ਲਏ ਜਾਣਗੇ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਕਾਰੋਬਾਰ
Advertisement