ਪੁਲਿਸ ਨੇ ਦਬੋਚੇ ਲਾਰੈਂਸ ਗੈਂਗ ਦੇ ਦੋ ਗੁਰਗੇ, ਕਾਰੋਬਾਰੀਆਂ ਤੋਂ ਲੈਂਦੇ ਸੀ ਫਿਰੌਤੀ
ਲਿਸ ਨੇ ਅਬੋਹਰ ਇਲਾਕੇ ਵਿੱਚ ਰਹਿੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁੰਡਿਆਂ ਨੂੰ ਦਬੋਚਿਆ ਹੈ। ਹਾਸਲ ਜਾਣਕਾਰੀ ਮੁਤਾਬਕ ਗੈਂਗਸਟਰਾਂ ਖਿਲਾਫ ਕਾਰਵਾਈ ਕਰਦੇ ਹੋਏ ਸ਼੍ਰੀਗੰਗਾਨਗਰ ਪੁਲਿਸ ਨੇ ਅਬੋਹਰ ਦੇ ਨਾਲ ਲੱਗਦੀ ਪੰਜਾਬ-ਰਾਜਸਥਾਨ ਸਰਹੱਦ...
ਫਾਜ਼ਿਲਕਾ: ਪੁਲਿਸ ਨੇ ਅਬੋਹਰ ਇਲਾਕੇ ਵਿੱਚ ਰਹਿੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁੰਡਿਆਂ ਨੂੰ ਦਬੋਚਿਆ ਹੈ। ਹਾਸਲ ਜਾਣਕਾਰੀ ਮੁਤਾਬਕ ਗੈਂਗਸਟਰਾਂ ਖਿਲਾਫ ਕਾਰਵਾਈ ਕਰਦੇ ਹੋਏ ਸ਼੍ਰੀਗੰਗਾਨਗਰ ਪੁਲਿਸ ਨੇ ਅਬੋਹਰ ਦੇ ਨਾਲ ਲੱਗਦੀ ਪੰਜਾਬ-ਰਾਜਸਥਾਨ ਸਰਹੱਦ ਨੇੜੇ ਦੇਰ ਰਾਤ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਮੋੜ ਕੇ ਵਾਪਸ ਭੱਜ ਗਏ। ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿੱਪ ਹੋਣ ਕਾਰਨ ਦੋਵੇਂ ਨੌਜਵਾਨ ਹੇਠਾਂ ਡਿੱਗ ਪਏ।
ਪੁਲਿਸ ਨੇ ਅਨੁਜ ਪੁੱਤਰ ਓਮ ਪ੍ਰਕਾਸ਼ ਉਮਰ 22 ਸਾਲ ਵਾਸੀ ਸੁਖਚੈਨ ਥਾਣਾ ਬਹਾਵਵਾਲਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨੂੰ ਕਾਬੂ ਕਰਕੇ ਇੱਕ ਪਿਸਤੌਲ 12 ਬੋਰ ਲੋਡਿਡ ਤੇ ਕਾਰਤੂਸ ਬਰਾਮਦ ਕੀਤੇ। ਦੂਜੇ ਨੌਜਵਾਨ ਸੀਆ ਰਾਮ ਪੁੱਤਰ ਮੁਕੇਸ਼ ਕੁਮਾਰ ਉਮਰ ਕਰੀਬ 23 ਸਾਲ ਵਾਸੀ ਸੁਖਚੈਨ ਨੂੰ ਕਾਬੂ ਕੀਤਾ ਹੈ।
ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੈਸੀ ਤੇ ਇੰਜਣ ਨੰਬਰ ਮਿਟਾਏ ਹੋਏ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਪਰੋਕਤ ਦੋਵੇਂ ਮੁਲਜ਼ਮ ਲਾਰੈਂਸ ਗਰੋਹ ਦੇ ਸਰਗਰਮ ਮੈਂਬਰ ਹਨ, ਜੋ ਲਾਰੈਂਸ ਦੇ ਭਰਾ ਅਨਮੋਲ ਉਰਫ਼ ਭਾਨੂੰ ਦੀਆਂ ਹਦਾਇਤਾਂ ਅਨੁਸਾਰ ਨਾਮੀ ਕਾਰੋਬਾਰੀਆਂ ਤੋਂ ਲੁੱਟ-ਖੋਹ ਕਰਦੇ ਸਨ।
ਉਹ ਪਿਛਲੇ ਦਿਨੀਂ ਸ਼ਹਿਰ 'ਚ ਆ ਕੇ ਕਾਰੋਬਾਰੀਆਂ ਨੂੰ ਧਮਕਾਉਣ ਤੇ ਰੇਕੀ ਕਰਦੇ ਰਹੇ ਸਨ। ਬੀਤੀ ਰਾਤ ਸ਼ਹਿਰ 'ਚ ਆ ਕੇ ਫਿਰੌਤੀ ਦੇਣ ਲਈ ਕਿਸੇ 'ਤੇ ਦਬਾਅ ਬਣਾਉਣ ਲਈ ਫਾਇਰਿੰਗ ਕਰਨ ਆਏ ਸਨ। ਇਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ