Sarpanch Murder Case: ਹਿਸਾਰ 'ਚ ਬਦਮਾਸ਼ਾਂ ਨੇ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ, ਸਾਹਮਣੇ ਆਈ ਵਜ੍ਹਾ
Sarpanch Sanjay Duhan Murder: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਕੰਵਾਰੀ 'ਚ ਸਰਪੰਚ 'ਤੇ ਤਾਬੜਤੋੜ ਫਾਈਰਿੰਗ ਕੀਤੀ ਗਈ। ਘਟਨਾ ਤੋਂ ਤੁਰੰਤ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Haryana Crime News: ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪਿੰਡ ਕੰਵਾਰੀ ਦੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਸਰਪੰਚ 'ਤੇ ਕਈ ਰਾਊਂਡ ਫਾਇਰ ਕੀਤੇ। ਗੋਲੀ ਲੱਗਣ ਤੋਂ ਬਾਅਦ ਪਰਿਵਾਰ ਵਾਲੇ ਸਰਪੰਚ ਸੰਜੇ ਦੁਹਨ ਨੂੰ ਹਿਸਾਰ ਦੇ ਸਪਰਾ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਸਰਪੰਚ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਕੇਸ ਨੂੰ ਸਾਬਕਾ ਸਰਪੰਚ ਦੀ ਚੋਣ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ।
ਸ਼ਾਦੀ ਸਮਾਰਹੋ ਤੋਂ ਵਾਪਸ ਪਰਤ ਰਹੇ ਸੀ ਸਰਪੰਚ
ਜ਼ਿਲ੍ਹਾ ਸਰਪੰਚ ਐਸੋਸੀਏਸ਼ਨ ਦੇ ਮੁਖੀ ਅਤੇ ਕੰਵਾਰੀ ਪਿੰਡ ਦੇ ਸਰਪੰਚ ਸੰਜੇ ਦੁਹਾਨ ਐਤਵਾਰ ਨੂੰ ਨਾਰਨੌਂਦ ਦੇ ਭੈਣੀ ਅਮੀਰਪੁਰ ਪਿੰਡ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਕਾਰ ਵਿੱਚ ਵਾਪਸ ਆ ਰਹੇ ਸਨ। ਰਾਤ ਕਰੀਬ ਪੌਣੇ ਨੌਂ ਵਜੇ ਜਦੋਂ ਉਨ੍ਹਾਂ ਦੀ ਕਾਰ ਸਾਬਕਾ ਸਰਪੰਚ ਮਹਾਬੀਰ ਦੇ ਘਰ ਨੇੜੇ ਪੁੱਜੀ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਸਰਪੰਚ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਬਦਮਾਸ਼ ਆਪਣੀ ਕਾਰ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Punjab news: ਪਿੰਡ ਬਾਜਕ ਦੇ ਕਿਸਾਨਾਂ ਨੂੰ ਡੀਸੀ ਨੂੰ ਸੌਂਪਿਆ ਮੰਗ ਪੱਤਰ, ਕੀਤੀ ਆਹ ਮੰਗ
ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਗੋਲੀਬਾਰੀ ਦੀ ਆਵਾਜ਼ ਸੁਣ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀ ਤੁਰੰਤ ਘਟਨਾ ਵਾਲੀ ਥਾਂ ਵੱਲ ਭੱਜੇ। ਸਰਪੰਚ ਸੰਜੇ ਦੁਹਨ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਸੰਜੇ ਦੁਹਾਨ ਨੂੰ ਕਰੀਬ 6 ਗੋਲੀਆਂ ਲੱਗੀਆਂ, ਜਿਸ ਵਿੱਚੋਂ 5 ਗੋਲੀਆਂ ਉਨ੍ਹਾਂ ਦੇ ਪੇਟ ਵਿੱਚ ਲੱਗੀਆਂ।
ਸਾਬਕਾ ਸਰਪੰਚ ਦੇ ਪਰਿਵਾਰ ਨਾਲ ਚੱਲ ਰਹੀ ਸੀ ਰੰਜਿਸ਼
ਸਰਪੰਚ ਸੰਜੇ ਦੁਹਾਨ ਅਤੇ ਸਾਬਕਾ ਸਰਪੰਚ ਮਹਾਵੀਰ ਦੇ ਪਰਿਵਾਰ ਵਿਚ ਲੰਬੇ ਸਮੇਂ ਤੋਂ ਚੋਣਾਂ ਨੂੰ ਲੈਕੇ ਰੰਜਿਸ਼ ਚੱਲ ਰਹੀ ਹੈ। ਉੱਥੇ ਹੀ ਹਾਂਸੀ ਪੁਲਿਸ ਦੀਆਂ ਤਿੰਨ ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹਾਂਸੀ ਦੇ ਡੀਐਸਪੀ ਰਵਿੰਦਰ ਸਾਂਗਵਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਘਟਨਾ ਤੋਂ ਬਾਅਦ ਐਫਐਸਐਲ ਟੀਮ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਮਲਾਵਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।