Rohini Court News: ਦਿੱਲੀ ਦੀ ਰੋਹਿਣੀ ਕੋਰਟ 'ਚ ਵਕੀਲਾਂ ਤੇ ਪੁਲਿਸ ਵਿਚਾਲੇ ਝੜਪ ਦੌਰਾਨ ਚੱਲੀ ਗੋਲੀ
Rohini Court News: ਦਿੱਲੀ ਦੀ ਰੋਹਿਣੀ ਕੋਰਟ ਵਿੱਚ ਫਾਇਰਿੰਗ ਹੋਣ ਦੀ ਖ਼ਬਰ ਹੈ।
Rohini Court Firing: ਦਿੱਲੀ ਦੀ ਰੋਹਿਣੀ ਕੋਰਟ ਵਿੱਚ ਗੋਲੀ ਚੱਲਣ ਦੀ ਖ਼ਬਰ ਆ ਰਹੀ ਹੈ। ਪੁਲਿਸ ਮੁਤਾਬਕ ਸਵੇਰੇ ਸੁਰੱਖਿਆ ਜਾਂਚ ਦੌਰਾਨ ਅਦਾਲਤ 'ਚ ਤਾਇਨਾਤ ਨਾਗਾਲੈਂਡ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਨਾਲ ਕੁਝ ਵਕੀਲਾਂ ਦਾ ਝਗੜਾ ਹੋਇਆ। ਲੜਾਈ ਦੌਰਾਨ ਨਾਗਾਲੈਂਡ ਪੁਲਿਸ ਦੇ ਸੁਰੱਖਿਆ ਕਰਮੀਆਂ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਕਿਸੇ ਨੂੰ ਗੋਲੀ ਨਹੀਂ ਲੱਗੀ।
ਪੁਲਿਸ ਮੁਤਾਬਕ ਸੁਰੱਖਿਆ ਜਾਂਚ ਦੌਰਾਨ ਕੁਝ ਵਕੀਲਾਂ ਦਾ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨਾਲ ਝਗੜਾ ਹੋ ਗਿਆ। ਇਹ ਪੂਰੀ ਘਟਨਾ ਅਦਾਲਤ ਦੇ ਗੇਟ ਨੰਬਰ 5 ਦੀ ਹੈ। ਗੋਲੀ ਕਿਵੇਂ ਚੱਲੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੀ ਅਦਾਲਤ ਵਿੱਚ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਹੈ।
ਦੱਸ ਦਈਏ ਕਿ ਨਵੰਬਰ 2019 ਨੂੰ ਤੀਸ ਹਜ਼ਾਰੀ ਕੋਰਟ ਦੇ ਅਹਾਤੇ 'ਚ ਕੈਦੀ ਲੌਕਅਪ ਦੇ ਸਾਹਮਣੇ ਕਾਰ ਪਾਰਕ ਕਰਨ ਦੇ ਮੁੱਦੇ 'ਤੇ ਵਕੀਲਾਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਝੜਪ ਹੋਈ ਸੀ। ਝੜਪ ਤੋਂ ਬਾਅਦ ਅਹਾਤੇ ਵਿੱਚ ਹੀ ਇੱਕ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਸੀ।
ਇਹ ਵੀ ਪੜ੍ਹੋ: Viral Video: ਪੰਜਾਬ ਦੇ ਸਬਜ਼ੀ ਵੇਚਣ ਵਾਲੇ ਦਾ ਕਮਾਲ, ਨਿੰਬੂ ਦੀਆਂ ਕੀਮਤਾਂ 'ਤੇ ਗਾਣਾ ਗਾ ਕੇ ਜਿੱਤਿਆ ਲੋਕਾਂ ਦਾ ਦਿਲ