Sidhu Moosewala Murder 'ਚ ਸ਼ੂਟਰ ਸੰਤੋਸ਼ ਜਾਧਵ ਦਾ ਪੁਲਿਸ ਸਾਹਮਣੇ ਬਿਆਨ, ਕਿਹ- 'ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ'
Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਸੰਤੋਸ਼ ਜਾਧਵ ਨੇ ਕਿਹਾ, 'ਮੈਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਨਹੀਂ ਹਾਂ।'
Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਸੰਤੋਸ਼ ਜਾਧਵ ਨੇ ਪੁਲਸ ਪੁੱਛਗਿੱਛ 'ਚ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਨਹੀਂ ਹਾਂ, ਮੈਂ ਉਸ ਦਿਨ ਗੁਜਰਾਤ ਦੇ ਮੁਦਰਾ ਪੋਰਟ ਦੇ ਕੋਲ ਇੱਕ ਹੋਟਲ ਵਿੱਚ ਸੀ।" ਦਰਅਸਲ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸੰਤੋਸ਼ ਜਾਘਵ ਦੀ ਕੀ ਭੂਮਿਕਾ ਸੀ, ਇਸ ਦੀ ਜਾਂਚ ਕਰਨ ਲਈ ਪੁਣੇ ਕ੍ਰਾਈਮ ਬ੍ਰਾਂਚ ਦੀ ਟੀਮ ਫਿਲਹਾਲ ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਟੀਮਾਂ ਭੇਜ ਕੇ ਜਾਣਕਾਰੀ ਹਾਸਲ ਕਰਨ 'ਚ ਲੱਗੀ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੀ ਪੁਣੇ ਕ੍ਰਾਈਮ ਬ੍ਰਾਂਚ ਅਤੇ ਦਿਹਾਤੀ ਪੁਲਸ ਦੇ ਉੱਚ ਅਧਿਕਾਰੀਆਂ ਮੁਤਾਬਕ ਸੰਤੋਸ਼ ਜਾਘਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਉਹ ਮਾਨਸਾ ਪੰਜਾਬ ਵਿੱਚ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਹੂਲੀਆ ਬਦਲ ਕੇ ਕੀਤਾ ਹੋਟਲ ਤੋਂ ਚੈੱਕਆਉਟ
ਪੁਣੇ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਸੰਤੋਸ਼ ਜਾਘਵ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਕਤਲ ਦੇ ਦਿਨ ਤੋਂ 3 ਦਿਨ ਪਹਿਲਾਂ ਤੋਂ ਲੈ ਕੇ ਕਤਲ ਤੋਂ ਬਾਅਦ 29 ਮਈ ਤੱਕ ਕੁੱਲ 7 ਦਿਨ ਇਸ ਹੋਟਲ 'ਚ ਰਿਹਾ ਸੀ। ਸੰਤੋਸ਼ ਜਾਘਵ ਦੇ ਬਿਆਨ ਮੁਤਾਬਕ ਜਦੋਂ ਪੰਜਾਬ ਪੁਲਿਸ ਨੇ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਤਾਂ ਉਹ ਡਰ ਗਿਆ। ਉਸ ਨੂੰ ਫੜੇ ਜਾਣ ਦਾ ਡਰ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਸਿਰ ਦੇ ਵਾਲ ਕਟਵਾ ਲਏ,ਮੁੱਛਾਂ ਦਾੜ੍ਹੀਆਂ ਲਾਹ ਦਿੱਤੀਆਂ ਅਤੇ ਹੂਲੀਆ ਬਦਲ ਕੇ ਹੋਟਲ ਤੋਂ ਚੈੱਕਆਊਟ ਕਰਨ ਚਲਾ ਗਿਆ। ਅਜਿਹੇ 'ਚ ਮੁਦਰਾ ਪੋਰਟ ਹੋਟਲ 'ਚ ਉਸ ਦੇ ਬਿਆਨ ਦੀ ਜਾਂਚ ਲਈ ਪੁਣੇ ਕ੍ਰਾਈਮ ਬ੍ਰਾਂਚ ਦੀ ਟੀਮ ਰਵਾਨਾ ਕੀਤੀ ਗਈ ਹੈ।
ਨੇਪਾਲ ਭੱਜਣ ਦੀ ਸੀ ਯੋਜਨਾ
ਸੰਤੋਸ਼ ਜਾਘਵ ਮੁਤਾਬਕ ਵਿਗੜਦੇ ਮਾਹੌਲ ਨੂੰ ਦੇਖਦਿਆਂ ਉਸ ਨੇ ਨੇਪਾਲ ਭੱਜਣ ਦੀ ਯੋਜਨਾ ਬਣਾਈ ਸੀ ਪਰ ਉਸ ਨੂੰ ਅੰਦਾਜ਼ਾ ਸੀ ਕਿ ਹਰ ਪਾਸੇ ਉਸ ਦੀਆਂ ਤਸਵੀਰਾਂ ਲੱਗ ਗਈਆਂ ਨੇ। ਅਜਿਹੇ 'ਚ ਜੇਕਰ ਉਹ ਹਲਚਲ ਕਰਦਾ ਤਾਂ ਫੜਿਆ ਜਾ ਸਕਦਾ ਹੈ, ਇਸ ਲਈ ਉਸ ਨੇ ਭੁਜ 'ਚ ਆਪਣੇ ਸਾਥੀ ਨਵਨਾਥ ਸੂਰਿਆਵੰਸ਼ੀ ਨਾਲ ਸੰਪਰਕ ਕੀਤਾ ਅਤੇ ਕੁਝ ਦਿਨਾਂ ਲਈ ਉਸ ਦੇ ਲੁਕਣ ਦਾ ਇੰਤਜ਼ਾਮ ਕਰਨ ਲਈ ਕਿਹਾ। ਨਵਨਾਥ ਸੂਰਿਆਵੰਸ਼ੀ ਨੇ ਭੁਜ ਦੇ ਮਾਂਡਵੀ ਵਿੱਚ ਇੱਕ ਖੰਡਰ ਘਰ ਵਿੱਚ ਉਸ ਦੇ ਲੁਕਣ ਦੇ ਪੂਰੇ ਇੰਤਜ਼ਾਮ ਕੀਤੇ। ਨਵਨਾਥ ਨੇ ਉਸ ਨੂੰ ਆਪਣਾ ਹੈਂਡਸੈੱਟ ਵੀ ਦਿੱਤਾ ਤਾਂ ਜੋ ਉਹ ਜਲਦੀ ਤੋਂ ਜਲਦੀ ਉੱਥੋਂ ਨਿਕਲ ਸਕੇ।
ਪੁਲਿਸ ਨੇ ਕੀਤਾ ਗ੍ਰਿਫਤਾਰ
ਸੰਤੋਸ਼ ਜਾਘਵ ਮੁਤਾਬਕ ਨਵਨਾਥ ਸੂਰਿਆਵੰਸ਼ੀ ਉਸ ਨੂੰ ਟੀਵੀ, ਸੋਸ਼ਲ ਮੀਡੀਆ ਜਾਂ ਹਰ ਥਾਂ 'ਤੇ ਉਸ ਦੀ ਤਲਾਸ਼ ਬਾਰੇ ਜਾਣਕਾਰੀ ਦੇ ਰਿਹਾ ਸੀ ਅਤੇ ਨਵਨਾਥ ਭੋਜਨ ਅਤੇ ਜ਼ਰੂਰੀ ਚੀਜ਼ਾਂ ਦੋਵਾਂ ਦਾ ਪ੍ਰਬੰਧ ਕਰ ਰਿਹਾ ਸੀ। ਸੰਤੋਸ਼ ਮੁਤਾਬਕ ਉਸ ਲਈ ਇਹ ਸਮਝਣਾ ਮੁਸ਼ਕਲ ਹੋ ਗਿਆ ਸੀ ਕਿ ਕਿਸ 'ਤੇ ਭਰੋਸਾ ਕਰਨਾ ਹੈ ਅਤੇ ਕਿਸ 'ਤੇ ਨਹੀਂ। ਇਸ ਦੌਰਾਨ ਪੁਣੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਸ ਛੁਪੇ ਟਿਕਾਣੇ 'ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਈ ਟੀਮ
ਪੁਣੇ ਕ੍ਰਾਈਮ ਬ੍ਰਾਂਚ ਅਤੇ ਪੁਣੇ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਸੰਤੋਸ਼ ਜਾਘਵ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਗ੍ਰਿਫਤਾਰ ਦੋਸ਼ੀ ਨਵਨਾਥ ਸੂਰਿਆਵੰਸ਼ੀ ਤੋਂ ਪੁਣੇ ਪੁਲਿਸ ਨੇ ਪੁੱਛਗਿੱਛ ਕੀਤੀ, ਜਿਸ 'ਚ ਉਸ ਨੇ ਦੱਸਿਆ ਕਿ ਸੰਤੋਸ਼ ਜਾਘਵ 29 ਮਈ ਤੋਂ 3-4 ਦਿਨ ਬਾਅਦ ਉਸ ਦੇ ਨਾਲ ਸੀ। ਜਿਸ ਤੋਂ ਬਾਅਦ ਉਸ ਨੇ ਸੰਤੋਸ਼ ਜਾਘਵ ਨੂੰ ਲੁਕਣ ਲਈ ਥਾਂ ਦੇਣ 'ਚ ਮਦਦ ਕੀਤੀ। ਬਿਸਨੋਈ ਗੈਂਗ ਅਤੇ ਇਸ ਦੇ ਗੈਂਗ ਨਾਲ ਜੁੜੇ ਸ਼ੂਟਰਾਂ ਦੀ ਜਾਣਕਾਰੀ ਅਤੇ ਹਥਿਆਰਾਂ ਦੀ ਸਪਲਾਈ ਦੇ ਰੂਟ ਜਾਣਨ ਲਈ ਇੱਕ ਟੀਮ ਮੱਧ ਪ੍ਰਦੇਸ਼ ਰਵਾਨਾ ਹੋ ਗਈ ਹੈ।
ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਜਾਰੀ ਰਹੇਗਾ ਮੀਂਹ ਦਾ ਦੌਰ, ਤਾਪਮਾਨ 'ਚ 10 ਡਿਗਰੀ ਦੀ ਗਿਰਾਵਟ, ਜਾਣੋ- ਮੌਸਮ ਦੀ ਹਰ ਅਪਡੇਟ