STF ਨੇ ਫੜੀ 24.50 ਕਰੋੜ ਦੀ ਹੈਰੋਇਨ, ਪਾਕਿਸਤਾਨ ਤੋਂ ਨਸ਼ੇ ਦੀ ਖੇਪ ਮੰਗਵਾ ਕੀਤੀ ਜਾਂਦੀ ਸੀ ਪੰਜਾਬ 'ਚ ਸਪਲਾਈ
ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸੂਚਨਾ ਪਿਛਲੇ ਦਿਨੀਂ ਮਿਲੀ ਸੀ। ਇਤਲਾਹ ਮਿਲੀ ਕਿ ਮੁਲਜ਼ਮ ਆਪਣੀ ਕਾਰ ਸਕਾਰਪੀਓ ਨੰਬਰ ਪੀ.ਬੀ.-89-8880 ਵਿੱਚ ਤਾਰਾਵਾਲਾ ਪੁਲ ਵੱਲ ਆ ਰਹੇ ਹਨ।
Punjab Crime News: ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਪਾਕਿਸਤਾਨ ਤੋਂ ਖੇਪ ਮੰਗਵਾ ਕੇ ਪੰਜਾਬ ਵਿੱਚ ਨਸ਼ੇ ਸਪਲਾਈ ਕਰਨ ਵਾਲੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਚੋਂ ਦੋ ਪਿਓ-ਪੁੱਤ ਹਨ ਅਤੇ ਇੱਕ ਉਨ੍ਹਾਂ ਦਾ ਸਾਥੀ ਹੈ। ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜਦੋਂ ਤਸਕਰ ਫੜੇ ਗਏ ਤਾਂ ਉਹ ਹੈਰੋਇਨ ਦੀ ਖੇਪ ਡਿਲੀਵਰੀ ਲਈ ਲਿਜਾ ਰਹੇ ਸੀ।
ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ। ਮੁਢਲੀ ਜਾਣਕਾਰੀ 'ਚ ਪਤਾ ਲੱਗਾ ਕਿ ਸੁਲਤਾਨਵਿੰਡ ਰੋਡ 'ਤੇ ਰਹਿਣ ਵਾਲੇ ਦੋ ਪਿਓ-ਪੁੱਤ ਹਰਜੀਤ ਸਿੰਘ ਅਤੇ ਪੁੱਤਰ ਪ੍ਰਭਦੀਪ ਸਿੰਘ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲਿਆ ਕੇ ਪੰਜਾਬ 'ਚ ਸਪਲਾਈ ਕਰਦੇ ਹਨ। ਉਨ੍ਹਾਂ ਦਾ ਇੱਕ ਸਾਥੀ ਸਰਬਜੀਤ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਵੀ ਉਸ ਦਾ ਸਾਥ ਦਿੰਦਾ ਹੈ। ਜਿਸ ਤੋਂ ਬਾਅਦ ਐਸਟੀਐਫ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ।
ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸੂਚਨਾ ਪਿਛਲੇ ਦਿਨੀਂ ਮਿਲੀ ਸੀ। ਇਤਲਾਹ ਮਿਲੀ ਕਿ ਮੁਲਜ਼ਮ ਆਪਣੀ ਕਾਰ ਸਕਾਰਪੀਓ ਨੰਬਰ ਪੀ.ਬੀ.-89-8880 ਵਿੱਚ ਤਾਰਾਵਾਲਾ ਪੁਲ ਵੱਲ ਆ ਰਹੇ ਹਨ। ਇੱਥੇ ਉਹ ਕਿਸੇ ਨੂੰ ਹੈਰੋਇਨ ਪਹੁੰਚਾ ਦੇਵੇਗਾ। ਜਿਸ ਤੋਂ ਬਾਅਦ ਟੀਮ ਦਾ ਗਠਨ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਤਾਰਾਵਾਲਾ ਪੁਲ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਦਬੋਚ ਲਿਆ ਗਿਆ। ਪੁਲਿਸ ਨੂੰ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਤੋਂ ਹੈਰੋਇਨ ਦੇ ਤਿੰਨ ਪੈਕੇਟ ਮਿਲੇ ਹਨ। ਜਿਨ੍ਹਾਂ ਦਾ ਵਜ਼ਨ ਕੀਤਾ ਗਿਆ, ਉਨ੍ਹਾਂ ਦਾ ਕੁੱਲ ਵਜ਼ਨ 3.500 ਕਿਲੋ ਨਿਕਲਿਆ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 24.50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: IPL 2022, MI vs DC: ਮੁੰਬਈ ਨੇ ਟੌਸ ਜਿੱਤ ਕੇ ਦਿੱਲੀ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ, ਦੇਖੋ ਪਲੇਇੰਗ ਇਲੈਵਨ