ਪੜਚੋਲ ਕਰੋ
Advertisement
(Source: ECI/ABP News/ABP Majha)
ਇਕਲੌਤਾ ਪੁੱਤਰ ਹੀ ਨਿਕਲਿਆ ਬਜ਼ੁਰਗ ਮਾਪਿਆਂ ਦਾ ਕਾਤਲ, ਮਾਂ -ਪਿਓ ਨੂੰ ਰਸਤੇ ਤੋਂ ਹਟਾਉਣ ਦੀ ਦਿੱਤੀ ਸੀ ਸੁਪਾਰੀ
ਕਹਿੰਦੇ ਨੇ ਪੁੱਤ-ਕਪੁੱਤ ਹੋ ਸਕਦੇ ਹੋ ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜੀਟੀਬੀ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੈਸਿਆਂ ਦੇ ਲਈ ਕਲਯੁਗੀ ਬੇਟੇ ਨੇ ਆਪਣੀ ਹੀ ਮਾਤਾ-ਪਿਤਾ ਨੂੰ ਫਿਰੌਤੀ ਦੇ ਕੇ ਮਰਵਾ ਦਿੱਤਾ।
ਲੁਧਿਆਣਾ : ਲੁਧਿਆਣਾ ਦੇ ਵਿਚ ਬੀਤੇ ਦਿਨ ਹੋਏ ਦੋਹਰੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਬਜ਼ੁਰਗ ਪਤੀ ਪਤਨੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਹੀ ਇਕਲੌਤੇ ਬੇਟੇ ਹਰਮੀਤ ਸਿੰਘ ਨੇ ਕਰਵਾਇਆ ਹੈ। ਜਿਸ ਲਈ ਬਕਾਇਦਾ ਤਿੰਨ ਮੁਲਜ਼ਮਾਂ ਨੂੰ ਫਿਰੌਤੀ ਦੇ ਕੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਤਿਆਰ ਕੀਤਾ ਸੀ। ਮਾਮਲੇ ਅੰਦਰ ਬੁਜ਼ੁਰਗ ਪਤੀ ਪਤਨੀ ਤੇ ਬੇਟੇ ਅਤੇ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ 2 ਮੁਲਜ਼ਮਾਂ ਦੀ ਭਾਲ ਜਾਰੀ ਹੈ।
ਕਹਿੰਦੇ ਨੇ ਪੁੱਤ-ਕਪੁੱਤ ਹੋ ਸਕਦੇ ਹੋ ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜੀਟੀਬੀ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੈਸਿਆਂ ਦੇ ਲਈ ਕਲਯੁਗੀ ਬੇਟੇ ਨੇ ਆਪਣੀ ਹੀ ਮਾਤਾ-ਪਿਤਾ ਨੂੰ ਫਿਰੌਤੀ ਦੇ ਕੇ ਮਰਵਾ ਦਿੱਤਾ। ਇਸ ਸਬੰਧੀ ਅਹਿਮ ਖੁਲਾਸਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਆਪਣੇ ਮਾਤਾ-ਪਿਤਾ ਨਾਲ ਅਕੈਡਮੀ 'ਚ ਰਹਿੰਦਾ ਸੀ ਅਤੇ ਉਸ ਦੇ ਪਿਤਾ ਹਵਾਈ ਫੌਜ ਤੋਂ ਸੇਵਾ ਮੁਕਤ ਸਨ ਦੋਵੇਂ ਭੈਣਾਂ ਦਾ ਵਿਆਹ ਹੋ ਚੁੱਕਾ ਸੀ। ਸਾਰੇ ਘਰ ਦਾ ਖਰਚਾ ਆਮਦਨ ਆਦਿ ਉਸ ਦੇ ਮਾਤਾ ਪਿਤਾ ਦੇ ਹੱਥ ਸੀ ਜਿਸ ਨੂੰ ਹਥਿਉਣ ਲਈ ਉਸ ਨੇ ਆਪਣੇ ਹੀ ਮਾਤਾ ਪਿਤਾ ਨੂੰ ਮਰਵਾ ਦਿੱਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਭ ਪਲਾਨਿੰਗ ਨਾਲ ਹੋਇਆ ਮੁਲਜ਼ਮ ਨੇ ਇਨ੍ਹਾਂ 3 ਮੁਲਜ਼ਮਾਂ ਨੂੰ ਆਪਣੇ ਮਾਤਾ ਪਿਤਾ ਦੇ ਕਤਲ ਲਈ ਢਾਈ ਲੱਖ ਰੁਪਏ ਦੀ ਗੱਲ ਕੀਤੀ ਸੀ ਅਤੇ ਪਲੈਨ ਮੁਤਾਬਕ ਮੁਲਜ਼ਮ ਨੇ ਵਾਰਦਾਤ ਵਾਲੇ ਦਿਨ ਪਹਿਲਾ ਹੀ ਘਰ ਖੁੱਲ੍ਹਾ ਛੱਡ ਦਿੱਤਾ, ਜਿਸ ਤੋਂ ਬਾਅਦ 3 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਡੀਵੀਆਰ ਵੀ ਨਾਲ ਕੇ ਗਏ ਘਰ ਚ ਲੁੱਟ ਵਰਗਾ ਮਾਹੌਲ ਬਣਾਉਣ ਲਈ ਮੁਲਜ਼ਮਾਂ ਨੇ ਥੋੜ੍ਹੇ ਪੈਸੇ ਅਤੇ ਮ੍ਰਿਤਕ ਦੇ ਹੱਥੋਂ ਸੋਨੇ ਦੀ ਮੁੰਦਰੀ ਵੀ ਲਹਾ ਲਈ, ਪਰ ਪੁਲਿਸ ਨੇ ਪੜਤਾਲ ਦੇ ਦੌਰਾਨ ਸਭ ਗੁਥੀ ਖੋਲ੍ਹ ਦਿੱਤੀ ਅਤੇ ਮੁਲਜ਼ਮਾਂ ਨੇ ਆਪਣਾ ਜਰਮ ਕਬੂਲ ਕਰ ਲਿਆ। ਪੁਲਿਸ ਨੇ ਡੀ ਵੀ ਆਰ ਬਰਾਮਦ ਕਰ ਲਿਆ। ਬਜ਼ੁਰਗ ਪਤੀ ਪਤਨੀ ਦੇ ਬੇਟੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਚੋਂ 1 ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕੇ ਬਾਕੀਆਂ ਦੀ ਭਾਲ ਜਾਰੀ ਹੈ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸੰਗਰੂਰ
ਦੇਸ਼
Advertisement