Shocking: ਹੋਟਲ ਆਉਂਦੇ ਨੌਜਵਾਨਾਂ ਨੂੰ ਇੰਝ ਫਸਾਉਂਦੀਆਂ ਸੀ ਕੁੜੀਆਂ, ਪੁਲਿਸ ਨੇ ਇਤਰਾਜ਼ਯੋਗ ਸਮੱਗਰੀ ਸਣੇ ਕੀਤੀਆਂ ਕਾਬੂ
Shocking: ਅੱਜਕੱਲ੍ਹ ਗੁਪਤ ਤਰੀਕੇ ਨਾਲ ਨਜ਼ਾਇਜ ਅਤੇ ਗਲਤ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਕੰਮ ਕੀਤਾ ਜਾ ਰਿਹਾ ਹੈ। ਜੋ ਕਿ ਸਮਾਜ ਨੂੰ ਸ਼ਰਮਸਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਵੇਖਿਆ ਜਾਏ ਤਾਂ ਅੱਜਕੱਲ੍ਹ ਕਈ ਹੋਟਲਾਂ ਵਿੱਚ ਦੇਹ ਵਪਾਰ ਦਾ
Shocking: ਅੱਜਕੱਲ੍ਹ ਗੁਪਤ ਤਰੀਕੇ ਨਾਲ ਨਜ਼ਾਇਜ ਅਤੇ ਗਲਤ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਕੰਮ ਕੀਤਾ ਜਾ ਰਿਹਾ ਹੈ। ਜੋ ਕਿ ਸਮਾਜ ਨੂੰ ਸ਼ਰਮਸਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਵੇਖਿਆ ਜਾਏ ਤਾਂ ਅੱਜਕੱਲ੍ਹ ਕਈ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਕਈ ਹੋਟਲ ਇਨ੍ਹਾਂ ਰਾਹੀਂ ਗੁਪਤ ਤਰੀਕੇ ਨਾਲ ਪੈਸੇ ਕਮਾ ਰਹੇ ਹਨ। ਇਸ ਵਿਚਾਲੇ ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਦੱਸ ਦੇਈਏ ਕਿ ਛਾਪੇਮਾਰੀ ਵਿੱਚ ਪੁਲਿਸ ਨੇ ਇੱਕ ਨਾਬਾਲਗ ਲੜਕੀ ਸਮੇਤ ਚਾਰ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇਣ ਆਏ ਇਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੇਹ ਵਪਾਰ ਦਾ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਹੈ। ਕਲਿਆਣਪੁਰ ਇਲਾਕੇ ਵਿੱਚ ਚੱਲ ਰਹੇ ਸਕਾਈ ਬਲੂ ਹੋਟਲ ਵਿੱਚ ਦੇਹ ਵਪਾਰ ਦਾ ਬਜ਼ਾਰ ਸੱਜਿਆ ਹੋਇਆ ਹੈ। ਜਦੋਂ ਇਸ ਗੱਲ ਦਾ ਪਤਾ ਇਲਾਕੇ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਵਿਖੇ ਕੀਤੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਇੱਕ ਨਾਬਾਲਗ ਸਮੇਤ ਚਾਰ ਲੜਕੀਆਂ ਨੂੰ ਫੜ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ 'ਚ ਹਮੇਸ਼ਾ ਬਾਹਰੋਂ ਆਉਣ ਵਾਲੀਆਂ ਕੁੜੀਆਂ ਠਹਿਰਦੀਆਂ ਸਨ। ਹੋਟਲ ਮੈਨੇਜਰ ਕੁੜੀਆਂ ਨੂੰ ਬੁਲਾ ਕੇ ਆਪਣੇ ਗਾਹਕਾਂ ਨੂੰ ਸਰਵਿਸ ਦਿੰਦਾ ਸੀ।
ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ
ਪੁਲਿਸ ਨੇ ਮੌਕੇ ਤੋਂ ਨਾਬਾਲਗ ਸਮੇਤ ਅਨਮ, ਰੇਣੂ, ਨੇਹਾ, ਸ਼ਬਨਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਹੋਟਲ ਮੈਨੇਜਰ ਰਿਤਿਕ ਪਾਲ ਫਰਾਰ ਹੋ ਗਿਆ। ਪੁਲਿਸ ਨੇ ਨੌਬਸਤਾ ਦੇ ਰਹਿਣ ਵਾਲੇ ਕ੍ਰਿਸ਼ਨ ਨਾਮਕ ਗਾਹਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਰਿਪੋਰਟ ਦਰਜ ਕਰਕੇ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਹੋਟਲ 'ਚੋਂ ਇਤਰਾਜ਼ਯੋਗ ਸਮੱਗਰੀ ਵੀ ਜ਼ਬਤ ਕੀਤੀ ਹੈ।
ਇੱਕ ਨਾਬਾਲਗ ਲੜਕੀ ਨੂੰ ਫੜਿਆ ਗਿਆ
ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ OYO ਨੈੱਟਵਰਕ ਨਾਲ ਵੀ ਜੁੜਿਆ ਹੋਇਆ ਹੈ। ਪੁਲਿਸ ਨੇ ਹੋਟਲ ਵਿੱਚੋਂ ਇੱਕ ਨੌਜਵਾਨ ਨੂੰ ਫੜਿਆ ਹੈ, ਜਿਸ ਦਾ ਕਹਿਣਾ ਹੈ ਕਿ ਉਸਨੇ ਇਹ ਹੋਟਲ ਆਨਲਾਈਨ ਬੁੱਕ ਕੀਤਾ ਸੀ। ਇੱਥੇ ਆ ਕੇ ਹੋਟਲ ਮੈਨੇਜਰ ਨੇ ਇੱਕ ਕੁੜੀ ਨੂੰ ਮੇਰੇ ਕਮਰੇ ਵਿੱਚ ਭੇਜ ਦਿੱਤਾ। ਹੋਟਲ ਵਿੱਚੋਂ ਫੜੀ ਗਈ ਨਾਬਾਲਗ ਲੜਕੀ ਨੇ ਦੱਸਿਆ ਕਿ ਮੈਨੇਜਰ ਨੇ ਉਸ ਨੂੰ ਹੋਟਲ ਵਿੱਚ ਕੰਮ ਦਿਵਾਉਣ ਦੇ ਬਹਾਨੇ ਬੁਲਾਇਆ ਸੀ। ਉਸ ਨੇ ਦੱਸਿਆ ਕਿ ਮੈਂ ਪਹਿਲੀ ਵਾਰ ਹੋਟਲ ਆਈ ਹਾਂ। ਪੁਲਿਸ ਨੇ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਹੈ।
ਇਸ ਮਾਮਲੇ 'ਚ ਐੱਸ ਪੀ ਅਭਿਸ਼ੇਕ ਪਾਂਡੇ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਹੋਟਲ 'ਤੇ ਛਾਪਾ ਮਾਰਿਆ ਗਿਆ ਸੀ। ਜਿੱਥੇ ਚਾਰ ਲੜਕੀਆਂ ਸਮੇਤ ਇੱਕ ਨਾਬਾਲਗ ਲੜਕੀ ਨੂੰ ਬਰਾਮਦ ਕੀਤਾ ਗਿਆ ਹੈ। ਹੋਟਲ ਮੈਨੇਜਰ ਫਰਾਰ ਹੋ ਗਿਆ ਹੈ। ਇੱਕ ਯਾਤਰੀ ਅਜਿਹਾ ਵੀ ਮਿਲਿਆ ਹੈ ਜੋ ਕਹਿੰਦਾ ਹੈ ਕਿ ਉਸਨੂੰ ਇਹ ਹੋਟਲ OYO ਤੋਂ ਮਿਲਿਆ ਹੈ। ਇਸ ਮਾਮਲੇ 'ਚ ਅਨੈਤਿਕ ਧੰਦੇ ਦੀ ਧਾਰਾ ਤਹਿਤ ਰਿਪੋਰਟ ਦਰਜ ਕਰਕੇ ਉਕਤ ਔਰਤਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।