Amritsar Airport: ਬਲੈਕਆਊਟ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ 'ਤੇ ਦਿੱਲੀ ਤੋਂ ਆਈ ਫਲਾਈਟ ਵਾਪਸ ਭੇਜੀ, ਯਾਤਰੀਆਂ 'ਚ ਮੱਚੀ ਭਗਦੜ
ਭਾਰਤ-ਪਾਕਿ ਵਿਚਾਲੇ ਚੱਲ ਰਹੇ ਤਣਾਅ ਦੇ ਚਲਦਿਆਂ ਭਾਵੇਂ ਯੁੱਧਵਿਰਾਮ ਦਾ ਐਲਾਨ ਹੋ ਚੁੱਕਾ ਹੈ, ਪਰ ਫਿਰ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬਲੈਕਆਉਟ ਜਾਰੀ ਹੈ। ਇਨ੍ਹਾਂ ਹਾਲਾਤਾਂ ਵਿਚ, ਅੰਮ੍ਰਿਤਸਰ ਵਿੱਚ ਸੋਮਵਾਰ ਰਾਤ

Delhi Flight Turned Back from Amritsar Airport: ਭਾਰਤ-ਪਾਕਿ ਵਿਚਾਲੇ ਚੱਲ ਰਹੇ ਤਣਾਅ ਦੇ ਚਲਦਿਆਂ ਭਾਵੇਂ ਯੁੱਧਵਿਰਾਮ ਦਾ ਐਲਾਨ ਹੋ ਚੁੱਕਾ ਹੈ, ਪਰ ਫਿਰ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬਲੈਕਆਊਟ ਜਾਰੀ ਹੈ। ਇਨ੍ਹਾਂ ਹਾਲਾਤਾਂ ਵਿਚ, ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਅਚਾਨਕ ਖ਼ਤਰੇ ਦੇ ਸਾਈਰਨ ਵੱਜਣ ਲੱਗੇ, ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ।
ਇਸ ਦੌਰਾਨ ਇੰਡੀਗੋ ਦੀ ਫਲਾਈਟ 6E-2045 ਨੂੰ ਅੰਮ੍ਰਿਤਸਰ ਵਿੱਚ ਉਤਰਣ ਦੀ ਇਜਾਜ਼ਤ ਨਹੀਂ ਮਿਲੀ ਅਤੇ ਉਸਨੂੰ ਰਸਤੇ ਵਿਚੋਂ ਹੀ ਵਾਪਸ ਦਿੱਲੀ ਭੇਜ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਵਿੱਚ ਭਗਦੜ ਦੀ ਸਥਿਤੀ ਪੈਦਾ ਹੋ ਗਈ।
ਉੱਥੇ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਅੰਮ੍ਰਿਤਸਰ ਨੇ ਦੱਸਿਆ ਕਿ 12 ਮਈ ਦੀ ਰਾਤ 8:45 ਵਜੇ ਤੁਹਾਨੂੰ ਸਾਈਰਨ ਦੀ ਆਵਾਜ਼ ਸੁਣਾਈ ਦੇਵੇਗੀ। ਉਨ੍ਹਾਂ ਕਿਹਾ ਕਿ ''ਅਸੀਂ ਅਜੇ ਵੀ ਚੌਕਸ ਹਾਂ ਅਤੇ ਬਲੈਕਆਉਟ ਸ਼ੁਰੂ ਕਰ ਰਹੇ ਹਾਂ। ਕਿਰਪਾ ਕਰਕੇ ਆਪਣੀਆਂ ਲਾਈਟਾਂ ਬੰਦ ਕਰ ਦਿਓ ਅਤੇ ਆਪਣੀਆਂ ਖਿੜਕੀਆਂ ਤੋਂ ਦੂਰ ਚਲੇ ਜਾਓ। ਸ਼ਾਂਤ ਰਹੋ, ਜਦੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਤਿਆਰ ਹੋਵਾਂਗੇ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਬਿਲਕੁਲ ਵੀ ਘਬਰਾਓ ਨਾ। ਇਹ ਬਹੁਤ ਸਾਵਧਾਨੀ ਵਜੋਂ ਹੈ।''
8.45 PM 12th May
— Deputy Commissioner Amritsar (@dc_amritsar) May 12, 2025
You will hear a siren. We are on alert and initiating the blackout. Please switch off your lights and move away from your windows. Stay calm, we will inform when ready to restore the power supply. Don't panic at all. This is by way of abundant caution.
7 ਮਈ 2025 ਤੋਂ ਬਾਅਦ ਦੇਸ਼ ਦੇ ਕਈ ਏਅਰਪੋਰਟ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਹਾਲਾਤ ਕੁਝ ਹੱਦ ਤੱਕ ਨਾਰਮਲ ਹੋਣ ਮਗਰੋਂ ਕੁਝ ਏਅਰਪੋਰਟ ਕੱਲ੍ਹ ਮੁੜ ਖੋਲ੍ਹੇ ਗਏ ਹਨ, ਪਰ ਦੇਸ਼ ਵਿੱਚ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਸਧਾਰਨ ਨਹੀਂ ਹੋਏ। ਇਸ ਕਾਰਨ ਕਈ ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਏਅਰ ਇੰਡੀਆ ਨੇ ਵੀ ਲਗਭਗ 8 ਸ਼ਹਿਰਾਂ ਲਈ ਉਡਾਣ ਭਰਨ ਵਾਲੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਹੈ। ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਮੰਗਲਵਾਰ, 13 ਮਈ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















